ਠੇਕੇ ‘ਤੇ ਲਈ ਜਮੀਨ ਨੇ ਬਰਬਾਦ ਕੀਤਾ ਕਿਸਾਨ, ਪਿਆ 7 ਲੱਖ ਦਾ ਘਾਟਾ, ਬਾਕੀ ਕਿਸਾਨ ਕਦੇ ਨਾ ਕਰਨ ਇਹ ਗਲਤੀ

ਬਹੁਤੇ ਛੋਟੇ ਕਿਸਾਨ ਆਪਣੀ ਜ਼ਮੀਨ ਨਾ ਹੋਣ ਕਾਰਨ ਜਾਂ ਫਿਰ ਘੱਟ ਜ਼ਮੀਨ ਹੋਣ ਕਾਰਨ ਜ਼ਮੀਨ ਠੇਕੇ ਉੱਤੇ ਲੈਕੇ ਖੇਤੀ ਕਰਦੇ ਹਨ। ਠੇਕੇ ‘ਤੇ ਜ਼ਮੀਨ ਲੈਕੇ ਖੇਤੀ ਕਰਨ ਵਿੱਚ ਕਾਫੀ ਵੱਡਾ ਰਿਸ੍ਕ ਹੁੰਦਾ ਹੈ ਕਿਉਂਕਿ ਇਹ ਕੰਮ ਬਿਲਕੁਲ ਜੂਏ ਦੀ ਤਰਾਂ ਹੁੰਦਾ ਹੈ। ਕਿਉਂਕਿ ਜ਼ਮੀਨਾਂ ਦੇ ਠੇਕੇ ਹਰ ਸਾਲ ਵਧਦੇ ਜਾ ਰਹੇ ਹਨ ਪਰ ਕਿਸਾਨਾਂ ਦੀ ਆਮਦਨ ਬਿਲਕੁਲ ਵੀ ਨਹੀਂ ਵੱਧ ਰਹੀ।

ਕਈ ਵਾਰ ਕਿਸਾਨ ਕਾਫੀ ਜਿਆਦਾ ਜ਼ਮੀਨ ਠੇਕੇ ਤੇ ਲੈਕੇ ਉਸ ਵਿੱਚ ਬਾਸਮਤੀ ਦੀ ਖੇਤੀ ਕਰਦੇ ਹਨ। ਇਸ ਸਥਿਤੀ ਵਿੱਚ ਸਭ ਕੁਝ ਕਿਸਾਨਾਂ ਦੀ ਕਿਸਮਤ ‘ਤੇ ਨਿਰਭਰ ਹੁੰਦਾ ਹੈ। ਕਿਉਂਕਿ ਇਸ ਵਿੱਚ ਕਿਸਾਨ ਜਾਂ ਤਾਂ ਪੂਰੀ ਤਰਾਂ ਡੁੱਬ ਸਕਦੇ ਹਨ ਜਾਂ ਫਿਰ ਕਿਸਾਨਾਂ ਨੂੰ ਬਹੁਤ ਜਿਆਦਾ ਵੀ ਫਾਇਦਾ ਹੋ ਸਕਦਾ ਹੈ। ਪਰ ਠੇਕੇ ਏਨੇ ਜਿਆਦਾ ਵਧਣ ਦੇ ਕਾਰਨ ਕਿਸਾਨਾਂ ਨੂੰ ਫਿਰ ਵੀ ਬਹੁਤ ਘੱਟ ਬੱਚਤ ਹੁੰਦੀ ਹੈ।

ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਠੇਕੇ ‘ਤੇ ਲਈ ਜ਼ਮੀਨ ਨੇ ਬਰਬਾਦ ਕਰਕੇ ਰੱਖ ਦਿੱਤਾ। ਜਿਲ੍ਹਾ ਅੰਮ੍ਰਿਤਸਰ ਦੇ ਇੱਕ ਕਿਸਾਨ ਨੂੰ ਸਿਰਫ ਝੋਨੇ ਦੇ ਸੀਜ਼ਨ ਵਿੱਚੋਂ ਹੀ ਲਗਭਗ 7 ਲੱਖ ਰੁਪਏ ਦਾ ਘਾਟਾ ਪੈ ਚੁੱਕਿਆ ਹੈ ਅਤੇ ਕਣਕ ਦਾ ਸੀਜ਼ਨ ਆਉਣਾ ਹਾਲੇ ਬਾਕੀ ਹੈ। ਇਸ ਕਿਸਾਨ ਨੇ ਆਰਮੀ ਵਿੱਚੋਂ ਰਿਟਾਇਰਮੈਂਟ ਤੋਂ ਬਾਅਦ ਠੇਕੇ ਉੱਤੇ ਜ਼ਮੀਨ ਲੈਕੇ ਖੇਤੀ ਕਰਨ ਦਾ ਸੋਚਿਆ।

ਇਸ ਕਿਸਾਨ ਨੇ ਸਾਢੇ 26 ਕਿੱਲੇ ਜ਼ਮੀਨ 60000 ਰੁਪਏ ਠੇਕੇ ਤੇ ਲੈ ਲਈ। ਇਸ ਜ਼ਮੀਨ ਵਿੱਚ ਉਨ੍ਹਾਂ ਨੇ ਸਾਰੀ ਹੀ ਬਾਸਮਤੀ 1509 ਲਾ ਦਿੱਤੀ ਅਤੇ ਇਸ ਵਿਚੋਂ 7 ਲੱਖ ਰੁਪਏ ਦਾ ਘਾਟਾ ਪਿਆ। ਕਿਉਂਕਿ ਇਸ ਕਿਸਾਨ ਦਾ ਪਨੀਰੀ ਬੀਜਣ ਤੋਂ ਲੈਕੇ ਝੋਨਾ ਮੰਡੀ ਲਿਜਾਣ ਤੱਕ ਦਾ ਖਰਚਾ ਕਾਫੀ ਜਿਆਦਾ ਹੋਇਆਪਰ ਸਿਰਫ 10 ਕਵਿੰਟਲ ਪਰੀ ਏਕੜ ਦਾ ਝਾੜ ਮਿਲਿਆ। 2200 ਰੁਪਏ ਦੇ ਰੇਟ ਨਾਲ ਇਸ ਕਿਸਾਨ ਦੀ ਬਾਸਮਤੀ ਸਿਰਫ 22000 ਰੁਪਏ ਪ੍ਰਤੀ ਕਿੱਲਾ ਵਿਕੀ ਜਦਕਿ ਖਰਚਾ 48000 ਪ੍ਰਤੀ ਕਿੱਲੇ ਤੋਂ ਵੀ ਜਿਆਦਾ ਹੋਇਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.