ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ-ਆਉਣ ਵਾਲੇ ਦਿਨਾਂ ਚ’ ਇਸ ਤਰਾਂ ਰਹੇਗਾ ਮੌਸਮ,ਦੇਖੋ ਪੂਰੀ ਖ਼ਬਰ

ਰਾਜਧਾਨੀ ‘ਚ ਅਕਤੂਬਰ ‘ਚ ਘੱਟੋ ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 26 ਸਾਲ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਏਨਾ ਘੱਟ ਤਾਪਮਾਨ ਅਕਤੂਬਰ ਮਹੀਨੇ ਦਰਜ ਕੀਤਾ ਗਿਆ ਹੋਵੇ। ਮੌਸਮ ਵਿਭਾਗ ਦੇ ਮੁਤਾਬਕ ਆਮ ਤੌਰ ‘ਤੇ ਇਸ ਮਹੀਨੇ ਤਾਪਮਾਨ 15 ਤੋਂ 16 ਡਿਗਰੀ ਸੈਲਸੀਅਸ ਰਹਿੰਦਾ ਹੈ। ਇਸ ਤੋਂ ਪਹਿਲਾਂ 1994 ‘ਚ ਦਿੱਲੀ ‘ਚ ਏਨਾ ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਘੱਟੋ ਘੱਟ ਤਾਪਮਾਨ ਦਾ 10 ਡਿਗਰੀ ਤਕ ਘੱਟ ਜਾਵੇਗਾ – ਮੌਸਮ ਵਿਭਾਗ ਦੀ ਵੈਬਸਾਈਟ ਦੇ ਮੁਤਾਬਕ 13 ਨਿਗਰਾਨੀ ਸਟੇਸ਼ਨਾਂ ‘ਚ ਸਭ ਤੋਂ ਘੱਟ ਤਾਪਾਮਨ 12.3 ਡਿਗਰੀ ਸੈਲਸੀਅਸ ਲੋਧੀ ਰੋਡ ‘ਚ ਦਰਜ ਕੀਤਾ ਗਿਆ।

ਆਈਐਮਡੀ ਦੇ ਮੁਤਾਬਕ ਰਾਜਧਾਨੀ ‘ਚ ਠੰਡੀਆਂ ਹਵਾਵਾਂ ਕਾਰਨ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਆਉਣ ਵਾਲੇ ਸਮੇਂ ‘ਚ ਪਹਿਲੀ ਨਵੰਬਰ ਤਕ ਘੱਟੋ ਘੱਟ ਤਾਪਮਾਨ 10 ਡਿਗਰੀ ਤਕ ਘੱਟ ਜਾਵੇਗਾ। ਹਵਾ ਦੀ ਗਤੀ ਮੌਜੂਦਾ ਸਮੇਂ 10 ਕਿਲੋਮੀਟਰ ਪ੍ਰਤੀ ਘੰਟਾ ਹੈ ਜਿਸ ਨਾਲ ਧੁੰਦ ਤੇ ਕੋਰੇ ਦੀ ਸੰਭਾਵਨਾ ਹੈ।

ਦਿੱਲੀ ‘ਚ ਹਵਾ ਗੁਣਵੱਤਾ ਗੰਭੀਰ ਦੇ ਕਰੀਬ – ਦਿੱਲੀ ‘ਚ ਹਵਾ ਗੁਣਵੱਤਾ ਦਾ ਪੱਧਰ ਵੀਰਵਾਰ ਸਵੇਰ ਗੰਭੀਰ ਸ਼੍ਰੇਣੀ ਦੇ ਨੇੜੇ ਪਹੁੰਚ ਗਿਆ। ਹਵਾ ਦੀ ਗਤੀ ਹੌਲੀ ਹੋਣ ਤੇ ਪਰਾਲੀ ਆਦਿ ਸਾੜਨ ਦੀਆਂ ਘਟਨਾਵਾਂ ਵਧਣ ਨਾਲ ਪ੍ਰਦੂਸ਼ਣ ਦੇ ਪੱਧਰ ‘ਚ ਤੇਜ਼ੀ ਦੇਖੀ ਜਾ ਰਹੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.