ਹੁਣੇ ਹੁਣੇ ਰੇਲ ਰੋਕੋ ਅੰਦੋਲਨ ਕਾਰਨ ਬਿਜਲੀ ਬੰਦ ਹੋਣ ਬਾਰੇ ਆਈ ਇਹ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਰੇਲ ਰੋਕੋ ਅੰਦੋਲਨ ਨਾਲ ਜਿੱਥੇ ਹੁਣ ਪੰਜਾਬ ਕੋਲੇ ਦੀ ਘਾਟ ਨਾਲ ਜੂਝ ਰਿਹਾ ਹੈ ਉਥੇ ਹੀ ਅਗਲੇ ਸੀਜ਼ਨ ਵਿਚ ਬਿਜਲੀ ਦੀ ਘਾਟ ਨਾਲ ਵੀ ਜੂਝਣਾ ਪਵੇਗਾ। ਥਰਮਲ ਪਲਾਂਟਾਂ ਤਕ ਕੋਲਾ ਨਾ ਪੁੱਜਣ ਕਾਰਨ ਬਿਜਲੀ ਦੀ ਪੈਦਾਵਾਰ ਨਾਮਾਤਰ ਹੋ ਰਹੀ ਹੈ ਉੱਥੇ ਹੀ ਅਗਲੇ ਸੀਜ਼ਨ ਲਈ ਜਮ੍ਹਾਂ ਕਰਕੇ ਰੱਖੀ ਜਾਣ ਵਾਲੀ ਬਿਜਲੀ ਦਾ ਉਤਪਾਦਨ ਵੀ ਨਹੀਂ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਪੰਜਾਬ ਨੂੰ ਬਾਹਰਲੇ ਰਾਜਾਂ ਤੋਂ ਵੀ ਬਿਜਲੀ ਨਹੀਂ ਮਿਲ ਸਕੇਗੀ। ਬਿਜਲੀ ਮਾਹਰਾਂ ਅਨੁਸਾਰ ਬਿਜਲੀ ਉਤਪਾਦਨ ਪਹਿਲਾਂ ਹੀ ਘੱਟ ਹੈ ਅਤੇ ਪੀਐੱਸਪੀਸੀਐਲ ਦੱਖਣੀ ਰਾਜਾਂ ਨਾਲ ਹਰ ਸਾਲ ਕੀਤੀ ਜਾਂਦੀ ਬਿਜਲੀ, ਬੈਂਕ ਨਹੀਂ ਕਰ ਸਕਿਆ।

ਜਾਣਕਾਰੀ ਅਨੁਸਾਰ ਸਰਦੀ ਦੇ ਮੌਸਮ ਵਿਚ ਬਿਜਲੀ ਮੰਗ ਘੱਟ ਹੋਣ ਕਾਰਨ ਪਾਵਰਕਾਮ ਵੱਲੋਂ ਬਿਜਲੀ ਦੀ ਦੱਖਣੀ ਰਾਜਾਂ ਕੋਲ ਬੈਕਿੰਗ ਕੀਤੀ ਜਾਂਦੀ ਹੈ। ਝੋਨੇ ਦੇ ਸੀਜ਼ਨ ਦੌਰਾਨ ਮੰਗ ਵੱਧਣ ‘ਤੇ ਇਸੇ ਬੈਕਿੰਗ ਬਿਜਲੀ ਨੂੰ ਵਰਤਿਆ ਜਾਂਦਾ ਹੈ। ਬੈਕਿੰਗ ਬਿਜਲੀ ਦੱਖਣੀ ਰਾਜਾਂ ਤੋਂ ਬਿਨਾਂ ਕਿਸੇ ਵਾਧੂ ਕੀਮਤ ‘ਤੇ ਪੰਜਾਬ ਵਾਪਸ ਕੀਤੀ ਜਾਂਦੀ ਹੈ।ਝੋਨੇ ਦੀ ਬਿਜਾਈ ਦੌਰਾਨ ਬਿਜਲੀ ਮੰਗ 13500 ਮੈਗਾਵਾਟ ਤੋਂ ਵੀ ਟੱਪ ਜਾਂਦੀ ਹੈ ਤੇ ਨਿਰਵਿਘਨ ਬਿਜਲੀ ਸਪਲਾਈ ਲਈ ਬੈਕਿੰਗ ਬਿਜਲੀ ਵੱਡਾ ਸਹਾਰਾ ਬਣਦੀ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਪੀਐੱਸਪੀਸੀਐੱਲ ਨੇ ਅਕਤੂਬਰ ਤੋਂ ਮਾਰਚ ਦੇ ਮਹੀਨੇ ਦੌਰਾਨ 1300 ਮੈਗਾਵਾਟ ਬਿਜਲੀ ਬੈਂਕ ਕੀਤੀ ਸੀ ਜੋ ਕਿ ਮੌਜੂਦਾ ਵਿੱਤੀ ਵਰੇ੍ਹ ਦੌਰਾਨ ਨਹੀਂ ਹੋ ਸਕਿਆ ਹੈ।

ਅਜਿਹੇ ਵਿਚ ਆਉਂਦੇ ਸੀਜਨ ਦੌਰਾਨ ਬਿਜਲੀ ਮੰਗ ਪੂਰੀ ਕਰਨ ਲਈ ਪਾਵਰਕਾਮ ਨੂੰ ਐਕਸਚੇਂਜ ਰਾਹੀਂ ਮਹਿੰਗੇ ਭਾਅ ਬਿਜਲੀ ਖ਼ਰੀਦਣੀ ਪਵੇਗੀ ਤੇ ਇਸ ਤਰ੍ਹਾਂ ਕਰੀਬ 160 ਕਰੋੜ ਦਾ ਵਿੱਤੀ ਨੁਕਸਾਨ ਹੋਣ ਦਾ ਅਨੁਮਾਨ ਹੈ। ਕੋਲਾ ਸਪਲਾਈ ਨਾ ਹੋਣ ਕਾਰਨ ਪਾਵਰ ਥਰਮਲ ਪਲਾਂਟ ਵਿਚ ਬਿਜਲੀ ਉਤਪਾਦਨ ਠੱਪ ਹੈ ਤੇ ਬਿਜਲੀ ਮੰਗ ਪੂਰੀ ਕਰਨ ਲਈ ਹਾਈਡੋ੍ ਪਲਾਂਟ ਪੂਰੀ ਸਮਰੱਥਾ ‘ਤੇ ਚਲਾਏ ਜਾ ਰਹੇ ਹਨ। ਹਾਈਡੋ੍ ਪਲਾਂਟਾਂ ਦੇ ਲਗਾਤਾਰ ਚੱਲਣ ਨਾਲ ਡੈਮਾਂ ਵਿਚ ਪਾਣੀ ਦੇ ਭੰਡਾਰ ‘ਤੇ ਵੀ ਅਸਰ ਪੈ ਰਿਹਾ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਆਉਂਦੇ ਸੀਜ਼ਨ ਵਿਚ ਪਾਣੀ ਭੰਡਾਰਨ ਦਾ ਸੰਕਟ ਵੀ ਪੰਜਾਬ ‘ਤੇ ਭਾਰੂ ਪੈ ਸਕਦਾ ਹੈ।

ਪਾਵਰਕਾਮ ਸੀਐੱਮਡੀ ਏ. ਵੇਨੂੰ ਪ੍ਰਸਾਦ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿਚ ਬਿਜਲੀ ਦੀ ਮੰਗ 6 ਹਜ਼ਾਰ ਮੈਗਾਵਾਟ ਹੈ। ਇਸ ਵਿਚ ਇਕ ਹਜ਼ਾਰ ਮੈਗਾਵਾਟ ਹਾਈਡਲ, 600 ਸੋਲਰ, ਬਾਈਓਮਾਸ ਤੋਂ 200 ਮੈਗਾਵਾਟ ਸਮੇਤ ਕੁੱਲ 4 ਤੋਂ 5 ਹਜ਼ਾਰ ਮੈਗਾਵਾਟ ਬਿਜਲੀ ਪਾਵਰਕਾਮ ਕੋਲ ਆਪਣਾ ਉਪਤਾਦਨ ਹੈ।

ਇਸ ਤੋਂ ਇਲਾਵਾ ਬਿਜਲੀ ਦੀ ਮੰਗ ਪੂਰਤੀ ਲਈ ਪ੍ਰਤੀਦਿਨ ਇਕ ਹਜ਼ਾਰ ਮੈਗਾਵਾਟ ਬਿਜਲੀ ਖ਼ਰੀਦਣੀ ਪੈ ਰਹੀ ਹੈ। ਸੀਐੱਮਡੀ ਨੇ ਕਿਹਾ ਕਿ ਨਿਰਵਿਘਨ ਬਿਜਲੀ ਸਪਲਾਈ ਲਈ ਥਰਮਲ ਪਲਾਂਟ ਦਾ ਚੱਲਣਾ ਜ਼ਰੂਰੀ ਹੈ ਪਰ ਕੋਲੇ ਦੀ ਘਾਟ ਕਾਰਨ ਸਥਿਤੀ ਚਿੰਤਾਜਨਕ ਹੀ ਬਣੀ ਹੋਈ ਹੈ। ਸੀਐੱਮਡੀ ਨੇ ਬਾਹਰੋਂ ਖ਼ਰੀਦੀ ਬਿਜਲੀ ਮਹਿੰਗੀ ਪੈ ਰਹੀ ਹੈ ਤੇ ਇਸ ਖ਼ਰੀਦ ਨੂੰ ਜ਼ਿਆਦਾ ਦੇਰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਹੈ। ਬਿਜਲੀ ਦੇ ਨਾਲ ਜੇਕਰ ਪੈਸੇ ਦੀ ਘਾਟ ਵੀ ਹੋ ਜਾਂਦੀ ਹੈ ਤਾਂ ਖਪਤਕਾਰਾਂ ਨੂੰ ਕੱਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Leave a Reply

Your email address will not be published.