ਕਿਸਾਨਾਂ ਨੇ ਇਸ ਤਰੀਕ ਨੂੰ ਭਾਰਤ ਬੰਦ ਦਾ ਕਰਤਾ ਐਲਾਨ-ਦੇਖੋ ਤਾਜ਼ਾ ਵੱਡੀ ਖ਼ਬਰ

ਖੇਤੀ ਕਾਨੂੰਨ ਖ਼ਿਲਾਫ਼ ਦੇਸ਼ ਦੇ 250 ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦਿਨ ਕਿਸਾਨ ਸੰਗਠਨ ਸਾਰੀਆਂ ਸੜਕਾਂ ਨੂੰ ਜਾਮ ਕਰਨਗੇ, ਪਰ ਇਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਵੱਡਾ ਅੰਦੋਲਨ 26 ਤੇ 27 ਨਵੰਬਰ ਨੂੰ ਹੋਵੇਗਾ। ਇਸ ਦੇ ਲਈ ਸਾਰੇ ਸੂਬਿਆਂ ਦੇ ਕਿਸਾਨਾਂ ਨੇ ‘ਦਿੱਲੀ ਚਲੋ’ ਦਾ ਸੱਦਾ ਦਿੱਤਾ ਹੈ।

250 ਕਿਸਾਨ ਜਥੇਬੰਦੀਆਂ ਨੇ 5 ਮੈਂਬਰੀ ਤਾਲਮੇਲ ਕਮੇਟੀ ਬਣਾਈ ਹੈ ਜਿਹੜੀ ਸੂਬਿਆਂ ਦੀਆਂ ਕਿਸਾਨ ਇਕਾਈਆਂ ਨਾਲ 26 ਤੇ 27 ਨਵੰਬਰ ਦੇ ਪ੍ਰੋਗਰਾਮ ਲਈ ਤਾਲਮੇਲ ਕਰਨਗੀਆਂ, ਨਾਲ ਹੀ ਜਿਹੜੇ ਸੰਗਠਨ ਬਾਹਰ ਰਹਿ ਗਏ ਹਨ, ਉਨ੍ਹਾਂ ਨੂੰ ਵੀ ਸ਼ਾਮਲ ਕਰਨਗੀਆਂ।

ਇਸ ਕਮੇਟੀ ‘ਚ ਯੋਗੇਂਦਰ ਯਾਦਵ, ਸਾਬਕਾ ਸੰਸਦ ਮੈਂਬਰ ਰਾਜੂ ਸ਼ੈੱਟੀ, ਭਾਕਿਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਹਰਿਆਣਾ ਦੇ ਗੁਰਨਾਮ ਸਿੰਘ ਚਡੂਨੀ ਤੇ ਵੀਐੱਮ ਸਿੰਘ ਨੂੰ ਲਿਆ ਗਿਆ ਹੈ।ਰਾਜੇਵਾਲ ਨੇ ਦੱਸਿਆ ਕਿ ਜਿੱਥੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ, ਉੱਥੇ ਹੀ ਬਿਜਲੀ ਐਕਟ 2020 ਸੋਧ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਏਕਤਾ ਤੋੜਨ ਲਈ ਕੇਂਦਰ ਸਰਕਾਰ ਨੇ ਮਾਲਗੱਡੀਆਂ ਨੂੰ ਚਾਰ ਦਿਨਾਂ ਲਈ ਮੁੜ ਬੰਦ ਕਰ ਦਿੱਤਾ ਹੈ। ਇਹ ਕੇਂਦਰ ਦਾ ਢੁਕਵਾਂ ਕਦਮ ਨਹੀਂ ਹੈ। ਇਸ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਤੇ 27 ਨਵੰਬਰ ਨੂੰ ਸਾਰੇ ਸੂਬਿਆਂ ਨੂੰ ਆਪੋ-ਆਪਣੇ ਤਿਆਰੀ ਕਰਨ ਨੂੰ ਕਿਹਾ ਹੈ। ਇਸ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਲੈ ਜਾ ਕੇ ਹੁਣ ਸੰਘਰਸ਼ ਦਾ ਕੇਂਦਰ ਦਿੱਲੀ ਨੂੰ ਬਣਾਇਆ ਜਾਵੇਗਾ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.