ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਚੋਂ ਭਾਜਪਾ ਨੂੰ ਲੱਗਾ ਇੱਕ ਹੋਰ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਖੇਤੀ ਬਿੱਲ ਪਾਸ ਕਾਰਨ ਤੋਂ ਬਾਅਦ ਭਾਜਪਾ ਨੂੰ ਪੰਜਾਬ ਵਿਚ ਲਗਾਤਾਰ ਝਟਕੇ ਲੱਗ ਰਹੇ ਹਨ। ਹੁਣ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਕਿਸਾਨ ਵਿੰਗ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ ਨੇ ਪਾਰਟੀ ‘ਚੋਂ ਅਸਤੀਫ਼ਾ ਦੇ ਦਿੱਤਾ ਹੈ।

ਦਰਅਸਲ ਇਨ੍ਹਾਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ 13 ਦਿਨਾਂ ਤੋਂ ਤਰਲੋਚਨ ਗਿੱਲ ਦੇ ਘਰ ਦੇ ਬਾਹਰ ਕਿਸਾਨਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ ਪਰ ਅੱਜ ਭਾਜਪਾ ਆਗੂ ਪਾਰਟੀ ‘ਚੋਂ ਅਸਤੀਫਾ ਦੇ ਕੇ ਕਿਸਾਨਾਂ ਦੀ ਹਿਮਾਇਤ ‘ਤੇ ਆ ਗਏ ਹਨ।

ਤਰਲੋਚਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਹੜਾ ਕਿਸਾਨਾਂ ਲਈ ਬਿਆਨ ਦਿੱਤਾ ਗਿਆ ਹੈ, ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਉਨ੍ਹਾਂ ਕਿਹਾ ਕਿ ਉਹ ਵੀ ਮੰਨਦੇ ਹਨ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਨਾਲ ਪੰਜਾਬ ਦਾ ਕਿਸਾਨ ਅਤੇ ਹੋਰ ਵਰਗ ਨੂੰ ਭਾਰੀ ਨੁਕਸਾਨ ਪੁੱਜੇਗੀ, ਇਸ ਲਈ ਉਨ੍ਹਾਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ, ਜਿਸ ਕਾਰਨ ਹੁਣ ਉਨ੍ਹਾਂ ਭਾਜਪਾ ‘ਚੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਨਾਲ ਖੜ੍ਹਨ ਦਾ ਫ਼ੈਸਲਾ ਲਿਆ ਹੈ।

ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ |ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਪੇਜ਼ ਨਾਲ ਨਹੀਂ ਜੁੜੇ ਤਾਂ ਕਿਰਪਾ ਕਰਕੇ ਪੇਜ਼ ਲਾਇਕ ਕਰੋ ਤਾਂ ਕਿ ਸਾਡੇ ਦੁਆਰਾ ਸ਼ੇਅਰ ਕੀਤੀ ਗਈ ਜਰੂਰੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਜਿੰਨਾਂ ਨੇ ਸਾਡੇ ਪੇਜ ਨੂੰ ਲਾਇਕ-ਫੋਲੋ ਕੀਤਾ ਹੋਇਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ |

Leave a Reply

Your email address will not be published.