ਇਹ ਹੈ ਭਾਰਤ ਦਾ ਸਭਤੋਂ ਜਿਆਦਾ ਫੀਚਰਸ ਵਾਲਾ ਟ੍ਰੈਕਟਰ, ਫ਼ੀਚਰ ਜਾਣਕੇ ਰਹਿ ਜਾਓਗੇ ਹੈਰਾਨ-ਦੇਖੋ ਪੂਰੀ ਜਾਣਕਾਰੀ

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਭਾਰਤ ਦੇ ਸਭਤੋਂ ਜ਼ਿਆਦਾ ਫੀਚਰਸ ਵਾਲੇ ਟਰੈਕਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਅਸੀ ਗੱਲ ਕਰ ਰਹੇ ਹਾਂ New Holland 5510 4wd excel ਟਰੈਕਟਰ ਬਾਰੇ। ਤੁਹਾਨੂੰ ਦੱਸ ਦੇਈਏ ਕਿ ਇਹ ਟਰੈਕਟਰ 50 ਤੋਂ 55 HP ਵੈਰੀਐਂਟਸ ਵਿੱਚ ਆਉਂਦਾ ਹੈ। ਨਾਲ ਹੀ ਇਸ ਟਰੈਕਟਰ ਵਿੱਚ evaco ਇੰਜਨ ਦੇ ਨਾਲ ਇਨਲਾਇਨ ਪੰਪ ਦਿੱਤਾ ਗਿਆ ਹੈ।

ਇਸ ਟਰੈਕਟਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸਦੇ 4 ਵੀਲ ਡਰਾਇਵ ਵੈਰੀਐਂਟ ਵਿੱਚ 9-50-24 ਦੇ ਅਗਲੇ ਟਾਇਰ ਦਿੱਤੇ ਗਏ ਹਨ ਅਤੇ 16-9-28 ਦੇ ਪਿਛਲੇ ਟਾਇਰ ਦਿੱਤੇ ਗਏ ਹਨ। ਇਸ ਟਰੈਕਟਰ ਦੇ ਅੰਦਰ 60 ਲੀਟਰ ਅਤੇ 100 ਲੀਟਰ ਫਿਊਲ ਟੈਂਕ ਦੇ ਵਿਕਲਪ ਦਿੱਤੇ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਇੰਡਸਟਰੀ ਦਾ ਸਭਤੋਂ ਆਰਾਮਦਾਇਕ ਟਰੈਕਟਰ ਹੈ ਅਤੇ ਇਸਤੋਂ ਜ਼ਿਆਦਾ ਆਰਾਮਦਾਇਕ ਕੋਈ ਟਰੈਕਟਰ ਨਹੀਂ ਹੈ।

ਇਸ ਟਰੈਕਟਰ ਦੀ ਇੱਕ ਖਾਸਿਅਤ ਇਹ ਵੀ ਹੈ ਕਿ ਇਸ ਵਿੱਚ ਹਰ ਪ੍ਰਕਾਰ ਦੀ ਖੇਤੀ ਅਤੇ ਹਰ ਇੱਕ ਇੰਪਲੀਮੇਂਟ ਲਈ ਕਈ ਤਰ੍ਹਾਂ ਦੇ ਸਪੀਡ ਆਪਸ਼ੰਸ ਦਿੱਤੇ ਗਏ ਹਨ। ਕੰਪਨੀ ਨੇ ਇਸ ਇੱਕ ਹੀ ਟਰੈਕਟਰ ਵਿੱਚ ਇਨ੍ਹੇ ਸਾਰੇ ਫੀਚਰਸ ਦਿੱਤੇ ਹਨ ਕਿ ਤੁਸੀ ਜਾਣ ਕੇ ਹੈਰਾਨ ਰਹਿ ਜਾਓਗੇ। ਕੰਪਨੀ ਦਾ ਕਹਿਣਾ ਹੈ ਕਿ ਇਸ ਟਰੈਕਟਰ ਵਿੱਚ ਹਾਲੈਂਡ ਦਾ ਆਪਣਾ ਬਣਾਇਆ ਹੋਇਆ 4wd ਐਕਸਲ ਇਸਤੇਮਾਲ ਕੀਤਾ ਗਿਆ ਹੈ।

ਇਸ ਟਰੈਕਟਰ ਵਿੱਚ ਹਾਈਡ੍ਰੌਲਿਕ ਅਤੇ ਮਕੈਨੀਕਲ ਦੋਵੇਂ ਤਰ੍ਹਾਂ ਦੇ ਬ੍ਰੇਕ ਆਪਸ਼ੰਸ ਦਿੱਤੇ ਗਏ ਹਨ। ਇਹ ਟਰੈਕਟਰ ਆਪਣੀ ਸ਼੍ਰੇਣੀ ਵਿੱਚ ਸਭਤੋਂ ਜ਼ਿਆਦਾ PTO ਪਾਵਰ (46HP) ਦਿੰਦਾ ਹੈ। ਇਸ ਟਰੈਕਟਰ ਦੇ ਸਾਰੇ ਫੀਚਰਸ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *