ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੇਂਦਰ ਸਰਕਾਰ ਨੇ ਲੱਭਿਆ ਨਵਾਂ ਫ਼ਾਰਮੂਲਾ-ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨ ਕਰ ਰਹੀ ਹੈ। ਇਸੇ ਦਿਸ਼ਾ ‘ਚ ਰਾਸ਼ਟਰੀ ਡੇਅਰੀ ਖੋਜ ਸੰਸਥਾ (NDRI) ਮੁਰ੍ਹਾ ਨਸਲ ਦੀਆਂ ਮੱਝਾਂ ਦਾ ਦੁੱਧ ਵਧਾਉਣ ‘ਤੇ ਵੱਡੀ ਖੋਜ ਕਰ ਰਹੀ ਹੈ। ਇਸ ਦੇ ਨਤੀਜੇ ਵੀ ਚੰਗੇ ਰਹੇ ਹਨ। NDRI ਦੇ ਵਿਗਿਆਨੀ ਪਸ਼ੂ ਕਲੋਨਿੰਗ ਤਕਨੀਕ ਨੂੰ ਨਵੇਂ ਮਾਪਦੰਡ ਦੇ ਰਿਹਾ ਹੈ।

ਮੁ ਜਿਸ ਤਹਿਤ ਜ਼ਿਆਦਾ ਬਿਹਤਰ ਨਸਲ ਦੀਆਂ ਮੁਰ੍ਹਾ ਮੱਝਾਂ ਦੇ ਝੋਟੇ ਕਲੋਨ ਨਾਲ ਤਿਆਰ ਕੀਤੇ ਜਾ ਰਹੇ ਹਨ। ਜਿਨ੍ਹਾਂ ਦਾ ਸੀਮਨ ਕਿਸਾਨਾਂ ਨੂੰ ਉਪਲਬਧ ਕਰਵਾਇਆ ਜਾਵੇਗਾ। ਅਜਿਹਾ ਦੇਸ਼ ‘ਚ ਪਹਿਲੀ ਵਾਰ NDRI ‘ਚ ਹੋ ਰਿਹਾ ਹੈ।

ਹੁਣ ਤਕ NDRI ‘ਚ ਦੋ ਤੇ CIRB ਹਿਸਾਰ ‘ਚ ਸੱਤ ਮੁਰ੍ਹਾ ਨਸਲ ਦੇ ਕੱਟੇ ਕਲੋਨ ਨਾਲ ਤਿਆਰ ਕੀਤੇ ਜਾ ਚੁੱਕੇ ਹਨ। ਇਹ ਸਾਰੇ ਹੀ ਸਿਹਤਮੰਦ ਤੇ ਚੰਗੀ ਨਸਲ ਦੇ ਹਨ। NDRI ਦੇ ਨਿਰਦੇਸ਼ਕ ਡਾ. ਐਮਐਸ ਚੌਹਾਨ ਨੇ ਦੱਸਿਆ ਕਿ ਆਮ ਤੌਰ ‘ਤੇ ਇਕ ਮੱਝ ਛੋ ਤੋਂ ਅੱਠ ਕਿੱਲੋ ਦੁੱਧ ਦਿੰਦੀ ਹੈ ਤੇ ਕੋਸ਼ਿਸ਼ ਹੈ ਕਿ ਮੁਰ੍ਹਾ ਨਸਲ ਦੀ ਮੱਝ ਦੀ ਦੁੱਧ ਦੇਣ ਦੀ ਸਮਰੱਥਾ 10 ਤੋਂ 12 ਕਿਲੋ ਹੋਵੇਗੀ।

NDRI ਤੇ ਰਾਸ਼ਟਰੀ ਡੇਅਰੀ ਖੋਜ ਸੰਸਥਾ ਦੇ ਵਿਗਿਆਨੀ ਪਸ਼ੂ ਕਲੋਨਿੰਗ ਤਕਨੀਕ ਨਾਲ ਬਿਹਤਰ ਮੁਰਰਾ ਨਸਲ ਦੇ ਝੋਟੇ ਦਾ ਉਤਪਾਦਦਨ ਕਰਨਗੇ। ਉਨ੍ਹਾਂ ਨਾਲ ਬਿਹਤਰ ਨਸਲ ਦੇ ਸੀਮਨ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ।

ਇਸ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਭਾਰਤ ‘ਚ 2021-22 ਤਕ ਜੰਮੇ ਹੋਏ ਪ੍ਰਜਣਨ ਯੋਗ ਸੀਮਨ ਦੀ ਕਰੀਬ 140 ਮਿਲੀਅਨ ਦੀ ਮੰਗ ਹੋਵੇਗੀ। ਇਸ ਸਮੇਂ ਦੇਸ਼ ‘ਚ 85 ਮਿਲੀਅਨ ਪ੍ਰਜਣਨ ਯੋਗ ਸੀਮਨ ਦਾ ਉਤਪਾਦ ਹੋ ਰਿਹਾ ਹੈ।

Leave a Reply

Your email address will not be published. Required fields are marked *