ਕਿਸਾਨ ਅੰਦੋਲਨ ਦਾ ਪਿਆ ਮੁੱਲ, ਧਰਨੇ ‘ਤੇ ਨਾ ਜਾਣ ਵਾਲੇ ਕਿਸਾਨਾਂ ਨੂੰ ਵੀ ਹੋਣ ਲੱਗਾ ਇਹ ਵੱਡਾ ਫਾਇਦਾ-ਦੇਖੋ ਪੂਰੀ ਖ਼ਬਰ

ਪਿਛਲੇ ਕਈ ਹਫਤਿਆਂ ਤੋਂ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਅੰਦੋਲਨ ਦਾ ਆਖਿਰਕਾਰ ਮਿੱਲ ਪੈ ਹੀ ਗਿਆ ਹੈ। ਨਾਲ ਹੀ ਇਸਦਾ ਫਾਇਦਾ ਧਰਨਿਆਂ ਤੇ ਨਾ ਜਾਣ ਵਾਲੇ ਕਿਸਾਨਾਂ ਨੂੰ ਵੀ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੇ ਚੜ੍ਹੇ ਪਾਰੇ ਨੂੰ ਦੇਖਦੇ ਹੋਏ ਸਰਕਾਰੀ ਏਜੰਸੀਆਂ ਸੂਬੇ ਵਿੱਚ ਧੜਾਧੜ ਝੋਨਾ ਖਰੀਦ ਰਹੀਆਂ ਹਨ। ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਸਰਕਾਰੀ ਰਿਪੋਰਟ ਦੇ ਅਨੁਸਾਰ ਇਸ ਵਾਰ ਇਕੱਲੇ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਵਿੱਚ ਰਿਕਾਰਡ 66% ਦਾ ਵਾਧਾ ਹੋਇਆ ਹੈ। ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਏਜੰਸੀਆਂ ਵੱਲੋਂ ਕੁੱਲ ਇੱਕ ਕਰੋੜ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਅਤੇ ਇਸ ਵਿਚੋਂ 69 ਲੱਖ ਟਨ ਝੋਨੇ ਦੀ ਖ਼ਰੀਦ ਇਕੱਲੇ ਪੰਜਾਬ ਤੋਂ ਹੀ ਕੀਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਹਨ। ਇਸੇ ਕਾਰਨ ਸਰਕਾਰ ਕਿਸੇ ਵੀ ਕੀਮਤ ‘ਤੇ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਸੀ ਕਿ ਨਵੇਂ ਖੇਤੀ ਕਾਨੂੰਨਾਂ ਕਰਕੇ ਖਰੀਦ ਵਿੱਚ ਕੋਈ ਸੁਸਤੀ ਆਈ ਹੈ। ਇਥੋਂ ਤੱਕ ਕਿ ਇਸ ਵਾਰ ਸਰਕਾਰ ਫਸਲਾਂ ਦੀ ਅਦਾਇਗੀ ਵੀ ਸਮੇਂ ਸਿਰ ਕਰਨ ਲਈ ਪੱਬਾਂ ਭਾਰ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਰਕਾਰ ਝੋਨੇ ਦੀ ਖ਼ਰੀਦ ਲਈ 20 ਹਜ਼ਾਰ ਕਰੋੜ ਰੁਪਏ ਜਾਰੀ ਕਰ ਚੁੱਕੀ ਹੈ।ਇਸ ਦੇ ਨਾਲ ਹੀ ਸਰਕਾਰ ਨੇ ਇਸ ਵਾਰ ਖ਼ਰੀਫ਼ ਦੇ ਸੀਜ਼ਨ ਦੌਰਾਨ 4 ਕਰੋੜ 95 ਲੱਖ ਟਨ ਝੋਨੇ ਦੀ ਖ਼ਰੀਦ ਅਤੇ 40 ਲੱਖ ਟਨ ਤੋਂ ਵੱਧ ਦਾਲਾਂ ਤੇ ਤੇਲ-ਬੀਜਾਂ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੈ।

ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸੂਬਿਆਂ ਵਿੱਚ ਨਰਮੇ ਦੀ ਖ਼ਰੀਦ ਵੀ ਪੂਰੇ ਜ਼ੋਰ ਤੇ ਹੋ ਰਹੀ ਹੈ। ਹੁਣ ਤੱਕ ਕਪਾਹ ਦੀਆਂ 2.36 ਲੱਖ ਟਨ ਗੰਢਾਂ ਦੀ ਖ਼ਰੀਦ MSP ਦੇ ਆਧਾਰ ਉੱਤੇ ਕੀਤੀ ਜਾ ਚੁੱਕੀ ਹੈ, ਜਿਸ ਨਾਲ 46,706 ਕਿਸਾਨਾਂ ਨੂੰ ਲਾਭ ਮਿਲਿਆ ਹੈ।

Leave a Reply

Your email address will not be published.