ਯੂਰੀਆ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ-ਦੇਖੋ ਪੂਰੀ ਖ਼ਬਰ

ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਤੇ ਕਿਸਾਨਾਂ ਨੂੰ ਇਸ ਵਾਰ ਯੂਰੀਆ ਤੇ DAP ਖਾਦ ਨਾ ਮਿਲਣ ਦੀ ਚਿੰਤਾ ਹੈ ਕਿਓਂਕਿ ਇਸ ਵਾਰ ਕਿਸਾਨ ਦਾ ਜੋ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਉਸ ਅੰਦੋਲਨ ਦੇ ਕਾਰਨ ਕਿਸਾਨਾਂ ਨੂੰ ਡਰ ਹੈ ਕੇ ਇਸ ਵਾਰ ਕਿਸਾਨਾਂ ਨੂੰ ਖਾਦ ਮਿਲਣ ਦੀ ਦਿਕਤ ਆ ਸਕਦੀ ਹੈ ਪਰ ਸਰਕਾਰ ਨੇ ਕਿਸਾਨਾਂ ਨੂੰ ਇਸ ਸਮਸਿਆ ਤੋਂ ਨਿਜਾਤ ਦਵਾਉਣ ਲਈ ਪੰਜਾਬ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਯੂਰੀਆ ਸੜਕ ਰਾਹੀਂ ਲਿਆਂਦੀ ਜਾਵੇਗੀ।

ਪੰਜਾਬ ਵਿੱਚ ਯੂਰੀਆ ਤੇ ਡੀਏਪੀ ਪਰ ਮੁੱਖ ਤੌਰ ‘ਤੇ ਮਹਾਰਾਸ਼ਟਰ ਤੇ ਗੁਜਰਾਤ ਤੋਂ ਆਉਂਦੀ ਹੈ। ਪੰਜਾਬ ਸਰਕਾਰ ਆਪਣੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਖਾਦ ਦੇ ਭਰੇ ਹੋਏ ਟਰੱਕਾਂ ਰਾਹੀਂ ਸਿੱਧੇ ਕੰਪਨੀਆਂ ਤੋਂ ਯੂਰੀਆ ਲਿਆਉਣ ਦੀ ਤਿਆਰੀ ਕਰ ਰਹੀ ਹੈ ਤਾਂਜੋ ਕਿਸਾਨਾਂ ਨੂੰ ਕਣਕ ਅਤੇ ਹੋਰ ਫ਼ਸਲਾਂ ਬੀਜਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਤੇ ਯੂਰੀਆ ਦੀ ਘਾਟ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ।

ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਯੂਰੀਆ ਤੇ ਡੀਏਪੀ ਰੈਕ ਰਸਤੇ ਵਿੱਚ ਫਸੇ ਹੋਏ ਹਨ।ਇਸ ਨੂੰ ਸੜਕਾਂ ਦੁਆਰਾ ਕੁਝ ਸਟਾਕ ਮੰਗਵਾਇਆ ਜਾਵੇਗਾ ਤਾਂ ਜੋ ਸੂਬੇ ‘ਚ ਯੂਰੀਆ ਤੇ ਡੀਏਪੀ ਦੀ ਘਾਟ ਨਾ ਹੋਵੇ।

ਪੰਜਾਬ ਨੂੰ ਇਸ ਵੇਲੇ 13.5 ਲੱਖ ਟਨ ਯੂਰੀਆ ਦੀ ਜ਼ਰੂਰਤ ਹੈ ਤੇ ਇਸ ਵੇਲੇ ਸਿਰਫ 1.7 ਲੱਖ ਟਨ ਹੀ ਬਚੇ ਹਨ।6 ਲੱਖ ਟਨ ‘ਤੇ ਡੀਏਪੀ ਦੀ ਉਪਲਬਧਤਾ ਸਿਰਫ 4.6 ਲੱਖ ਟਨ ਹੈ।ਪੰਜਾਬ ‘ਚ ਆਲੂ, ਮਟਰ, ਕਣਕ ਦੀਆਂ ਫਸਲਾਂ ਲਈ 6 ਲੱਖ ਮੀਟ੍ਰਿਕ ਟਨ ਡੀਏਪੀ ਦੀ ਜ਼ਰੂਰਤ ਹੈ।

ਇਸ ਲਈ ਅਧਿਕਾਰੀਆਂ ਨੂੰ ਕੰਪਨੀ ਅਧਿਕਾਰੀਆਂ ਨੂੰ ਟਾਈਅਪ ਕਰਨ ਲਈ ਕਿਹਾ ਗਿਆ ਹੈ,ਤਾਂ ਜੋ ਯੂਰੀਆ ਤੇ ਡੀਏਪੀ ਨੂੰ ਜਲਦ ਤੋਂ ਜਲਦ ਮੰਗਵਾਇਆ ਜਾ ਸਕੇ ਕਿਉਂਕਿ ਅੱਜਕੱਲ੍ਹ ‘ਚ ਹੀ ਯੂਰੀਆ ਕੰਪਨੀਆਂ ਤੋਂ ਸਪਲਾਈ ਕੀਤੀ ਜਾਂਦੀ ਹੈ।

Leave a Reply

Your email address will not be published.