ਕਿਸਾਨਾਂ ਵੱਲੋਂ ਟੋਲ ਟੋਲ ਪਲਾਜਿਆਂ ਤੇ ਧਰਨਿਆਂ ਨਾਲ ਹਰ ਰੋਜ਼ ਹੋ ਰਿਹਾ ਹੈ ਏਨੇ ਲੱਖ ਦਾ ਨੁਕਸਾਨ-ਦੇਖੋ ਪੂਰੀ ਖ਼ਬਰ

ਖੇਤੀ ਕਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ ਹੋਏ ਹਨ। ਜਿਸ ਕਾਰਨ ਪੰਜਾਬ ‘ਚ ਨੈਸ਼ਨਲ ਹਾਈਵੇ ਅਥਾਰਿਟੀ ਦੇ ਸਾਰੇ ਟੋਲ ਬੰਦ ਹਨ। ਅੰਦੋਲਨਕਾਰੀ ਕਿਸਾਨ 24 ਘੰਟੇ ਟੋਲ ਪਲਾਜ਼ਾ ‘ਤੇ ਡਟੇ ਹਨ, ਜਿਸ ਕਾਰਨ ਇੱਕ ਟੋਲ ‘ਤੇ ਰੋਜ਼ਾਨਾ ਕਰੀਬ 10 ਲੱਖ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਕਾਨੂੰਨ ਵਾਪਸ ਹੋਣ ਤੱਕ ਧਰਨੇ ਖ਼ਤਮ ਕਰਨ ਤੋਂ ਇਨਕਾਰ ਕੀਤਾ ਹੈ।

ਸੜਕ ਉੱਪਰ ਲੱਗੇ ਟੋਲ ਪਲਾਜ਼ਾ ਉੱਪਰ ਧਰਨਾ ਲਗਾ ਕੇ ਟੋਲ ਟੈਕਸ ਦੀ ( ਵਸੂਲੀ ) ਪਰਚੀ ਕੱਟਣ ਤੇ ਰੋਕ ਲਗਾ ਦਿੱਤੀ ਹੈਕਿਸਾਨਾਂ ਵੱਲੋਂ ਟੋਲ ਪਲਾਜ਼ਾ ਉੱਪਰ ਧਰਨਾ ਮਾਰ ਦੇਣ ਤੋਂ ਬਾਅਦ ਟੋਲ ਬੈਰੀਅਰ ਮਾਹਮੂਜੋਈਆ ਤੋਂ ਵਹੀਕਲ ਬਿਨਾਂ ਪਰਚੀ ਕਟਾਏ ਲੰਘ ਰਹੇ ਹਨਟੋਲ ਪਲਾਜਿਆਂ ਤੇ ਕਿਸਾਨਾਂ ਵੱਲੋਂ 24 ਘੰਟੇ ਦੇ ਧਰਨੇ ਲਾਏ ਜਾ ਰਹੇ ਹਨ। ਜਿਸ ਕਾਰਨ ਰਹਿਣ ਤੇ ਲੰਗਰ ਦਾ ਪ੍ਰਬੰਧ ਵੀ ਇੰਨਾਂ ਟੋਲਾਂ ਤੇ ਚੱਲ ਰਿਹਾ ਹੈ।

ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਥੇਹ ਕਲੰਦਰ ਦੇ ਟੋਲ ਪਲਾਜੇ ਤੇ ਕਿਸਾਨਾਂ ਵੱਲੋਂ ਲਾਏ ਧਰਨੇ ਪ੍ਰਦਰਸ਼ਨ ਵਿੱਚ ਵੱਖ ਵੱਖ ਗਾਇਕਾਂ ਤੇ ਲੇਖਕਾਂ ਨੇ ਮੋਦੀ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਕਿਸਾਨਾ ਨੂੰ ਸੰਬੋਧਨ ਕੀਤਾ।ਵੱਡੀ ਗਿਣਤੀ ਵਿੱਚ ਲੋਕ ਇੰਨਾਂ ਟੋਲਾ ਤੇ ਪੁੱਜ ਰਹੇ ਹਨ।

ਕੁਝ ਟੋਲ ਅਧਿਕਾਰੀਆਂ ਵਲੋਂ ਪੁਲਿਸ ਨਾਲ ਸੰਪਰਕ ਕਰਨ ਦੀ ਵੀ ਕੋਸ਼ਸ਼ ਕੀਤੀ ਗਈ ਸੀ ਪਰ ਵੱਡੇ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਪੁਲਿਸ ਵਲੋਂ ਵੀ ਇਸ ਮਾਮਲੇ ਵਿੱਚ ਕੁਝ ਵੀ ਕਰਨ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ।

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ , ਕਿਸਾਨ (ਸਸ਼ਕਤੀਕਰਣ ਅਤੇ ਸੁਰੱਖਿਆ) ਕੀਮਤਾਂ ਦਾ ਭਰੋਸਾ ਅਤੇ ਖੇਤੀ ਸੇਵਾਵਾਂ ਕਾਨੂੰਨ 2020, ਖੇਤੀ ਪੈਦਾਵਾਰ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤਾਂ) ਕਾਨੂੰਨ 2020 ਅਤੇ ਜਰੂਰੀ ਵਸਤੂਆਂ (ਸੋਧ) ਕਾਨੂੰਨ 2020 ਨੂੰ ਰੱਦ ਕਰਵਾਉਣ ਲਈ ਇਹ ਕੀਤਾ ਜਾ ਰਿਹਾ ਹੈ।

Leave a Reply

Your email address will not be published.