ਲੱਖਾ ਸਿਧਾਣਾ ਵੱਲੋਂ ਅਪੀਲ, ਹਰੇਕ ਪਿੰਡ ਵਿੱਚ ਅਨਾਊਂਸਮੈਂਟ ਕਰਕੇ ਜਰੂਰ ਕਰੋ ਇਹ ਕੰਮ-ਦੇਖੋ ਪੂਰੀ ਖ਼ਬਰ

ਪਿਛਲੇ ਕਈ ਹਫਤਿਆਂ ਤੋਂ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਰ ਸਰਕਾਰ ਦੇ ਕੰਨ ਵਿੱਚ ਜੂੰ ਨਹੀਂ ਸਰਕ ਰਹੀ। ਇਸ ਵਿਰੋਧ ਵਿੱਚ ਕਿਸਾਨਾਂ ਦਾ ਸਾਥ ਕਈ ਸਿਆਸੀ ਪਾਰਟੀਆਂ ਅਤੇ ਮਸ਼ਹੂਰ ਹਸਤੀਆਂ ਵੱਲੋਂ ਦਿੱਤਾ ਜਾ ਰਿਹਾ ਹੈ। ਲਗਾਤਾਰ ਕਿਸਾਨਾਂ ਦੇ ਨਾਲ ਚੱਲ ਰਹੇ ਲੱਖਾ ਸਿਧਾਣਾ ਨੇ ਹੁਣ ਲੋਕਾਂ ਨੂੰ ਅਪੀਲ ਕੀਤੀ ਹੈ। ਲੱਖਾਂ ਸਿਧਾਣਾ ਵੱਲੋਂ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਉਣ ਲਈ ਕਿਹਾ ਗਿਆ ਹੈ।

ਉਨ੍ਹਾਂ ਅਪੀਲ ਕੀਤੀ ਕਿ ਪਿੰਡਾਂ ਵਿੱਚੋਂ ਜੋ ਵੀ ਕਿਸਾਨ ਧਰਨਿਆਂ ਲਈ ਆਉਂਦੇ ਹਨ ਉਨ੍ਹਾਂ ਨੂੰ ਆਪਣੀਆਂ ਵਾਰੀਆਂ ਬੰਨ੍ਹ ਲੈਣੀਆਂ ਚਾਹੀਦੀਆਂ ਹਨ। ਕਿਉਂਕਿ ਕਈ ਅਜਿਹੇ ਅਜਿਹੇ ਕਿਸਾਨ ਹਨ ਜੋ ਰੋਜ਼ਾਨਾ ਧਰਨੇ ਪ੍ਰਦਰਸ਼ਨ ਦੇ ਲਈ ਆਉਂਦੇ ਹਨ ਪਰ ਹਾਲੇ ਤੱਕ ਕਈ ਅਜਿਹੇ ਵੀ ਕਿਸਾਨ ਹਨ ਜੋ ਕਿਸੇ ਵੀ ਧਰਨੇ ਵਾਲੇ ਦਿਨ ਨਹੀਂ ਆਏ ਜਦਕਿ ਉਹ ਕਿਸਾਨੀ ਨਾਲ ਹੀ ਸਬੰਧ ਰੱਖਦੇ ਹਨ।

ਲੱਖਾ ਸਿਧਾਣਾ ਨੇ ਕਿਹਾ ਕਿ ਕਈ ਅਜਿਹੇ ਇਲਾਕੇ ਹਨ ਜਿੱਥੇ ਰਿਲਾਇੰਸ ਦੇ ਪੰਪ ਅਤੇ ਟੋਲ ਪਲਾਜ਼ਾ ਉਸੇ ਤਰਾਂ ਹੀ ਚੱਲ ਰਹੇ ਹਨ। ਉਨ੍ਹਾਂ ਨੂੰ ਕਈ ਕਿਸਾਨਾਂ ਦੇ ਫੋਨ ਵੀ ਆਉਂਦੇ ਹਨ ਕਿ ਉਨ੍ਹਾਂ ਦੇ ਨੇੜਲੇ ਟੋਲ ਪਲਾਜ਼ਾ ਤੇ ਪਰਚੀ ਕੱਟੀ ਜਾ ਰਹੀ ਹੈ। ਇਸ ਲਈ ਲੱਖਾਂ ਸਿਧਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਵਿੱਚ ਅਨਾਊਂਸਮੈਂਟਾਂ ਕਰਕੇ ਲੋਕਾਂ ਦਾ ਇਕੱਠ ਕਰਨ ਅਤੇ ਧਰਨੇ ਲਗਾ ਕੇ ਨੇੜਲੇ ਟੋਲ ਪਲਾਜ਼ਾ ਅਤੇ ਰਿਲਾਇੰਸ ਦੇ ਪੈਟਰੋਲ ਪੰਪਾਂ ਨੂੰ ਬੰਦ ਕਰਨ।

ਨਾਲ ਹੀ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਪਿੰਡਾਂ ਵਿੱਚ ਸਿਆਸੀ ਲੀਡਰਾਂ ਦੇ ਆਉਣ ਤੇ ਪਾਬੰਦੀ ਲਗਾ ਦਿੱਤੀ ਜਾਵੇ। ਕਿਸੇ ਵੀ ਲੀਡਰ ਨੂੰ ਪਿੰਡ ਵਿੱਚ ਨਾ ਵੜਨ ਦਿੱਤਾ ਜਾਵੇ ਫਿਰ ਚਾਹੇ ਉਹ ਲੀਡਰ ਕਿਸੇ ਵੀ ਪਾਰਟੀ ਦਾ ਹੋਵੇ। ਲੱਖਾਂ ਸਿਧਾਣਾ ਨੇ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਕਿਸਾਨ ਵੀਰ ਵੀਰ ਖਾਦਾਂ ਵਾਲਿਆਂ ਟ੍ਰੇਨਾਂ ਨੂੰ ਨਾ ਰੋਕਣ ਕਿਉਂਕਿ ਕਣਕ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ ਅਤੇ ਜੇਕਰ ਖਾਦਾਂ ਨਾ ਆਈਆਂ ਤਾਂ ਕਿਸਾਨਾਂ ਨੂੰ ਹੀ ਇਸਦਾ ਨੁਕਸਾਨ ਹੋਵੇਗਾ।

Leave a Reply

Your email address will not be published.