ਪੰਜਾਬ ਸਰਕਾਰ ਕਰੇਗੀ ਕਿਸਾਨਾਂ ਦਾ ਕਰਜਾ ਮਾਫ, ਦੇਖੋ ਪੂਰੀ ਖਬਰ !

ਕਰੋਨਾ ਵਰਗੀ ਮਹਾਮਾਰੀ ਫੈਲਣ ਦੇ ਕਾਰਣ ਪੂਰੇ ਦੇਸ਼ ਵਿੱਚ ਲਗਾਤਾਰ ਹੋਈ ਤਾਲਾਬੰਦੀ ਦੇ ਕਾਰਨ ਹਰ ਖੇਤਰ ਪ੍ਰਭਾਵਿਤ ਹੋਇਆ ਹੈ,ਕੋਰੋਨਾ ਕਰਕੇ ਸਬ ਤੋਂ ਵੱਧ ਪ੍ਰਭਾਵਿਤ ਸਾਡੇ ਦੇਸ਼ ਦੇ ਕਿਸਾਨ ਹੀ ਹੋਏ ਹਨ |ਇਸ ਲਈ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।ਕਿਸਾਨਾਂ ਦੀ ਆਰਥਿਕ ਹਾਲਤ ਵੀ ਇਸ ਸਮੇਂ ਕੁਝ ਠੀਕ ਨਹੀਂ ਹੈ।

ਮੰਦੀ ਦੇ ਇਸ ਦੌਰ ਵਿੱਚ ਸਭਤੋਂ ਜਿਆਦਾ ਪ੍ਰਭਾਵਿਤ ਛੋਟੇ ਕਿਸਾਨ ਹੋਏ ਹਨ।ਖਾਸ ਕਰਕੇ ਜਿਨ੍ਹਾਂ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਅਤੇ ਉਨ੍ਹਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ।ਲਾਕਡਾਊਨ ਦੇ ਕਾਰਨ ਕਿਸਾਨ ਕਰਜੇ ਦੀਆਂ ਲਿਮਟਾਂ ਭਰਨ ਵਿੱਚ ਅਸਮਰਥ ਰਹੇ ਹਨ ।ਜਿਸ ਕਾਰਨ ਕਿਸਾਨਾਂ ਨੂੰ ਇਹ ਡਰ ਹੈ ਕਿ ਉਨ੍ਹਾਂ ਨੂੰ ਵੱਧ ਵਿਆਜ ਦੇਣਾ ਪਏਗਾ।

ਪਰ ਹੁਣ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਖਾਸਕਰ ਛੋਟੇ ਕਿਸਾਨਾਂ ਨੂੰ ਫਾਇਦਾ ਮਿਲੇਗਾ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ 1.30 ਲੱਖ ਕਿਸਾਨਾਂ ਵੱਲੋਂ ਸਹਿਕਾਰੀ ਤੇ ਕੋ-ਅਪਰੇਟਿਵ ਬੈਂਕਾਂ ਤੋਂ ਲਏ ਕਰਜ਼ੇ ਦੀਆਂ ਲਿਮਟਾਂ ਦਾ ਵਿਆਜ਼ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਲਿਮਟ ਭਰਨ ਦਾ ਸਮਾਂ ਵੀ ਅੱਗੇ ਵਧਾਇਆ ਜਾਵੇਗਾ ।ਇਸ ਲਈ ਸਹਿਕਾਰਤਾ ਵਿਭਾਗ ਨੇ ਅਜਿਹੇ ਕਿਸਾਨਾਂ ਦੀ ਲਿਸਟ ਤਿਆਰ ਕਰਨ ਦੇ ਨਾਲ ਉਨ੍ਹਾਂ ਦੇ ਵਿਆਜ਼ ਦੀ ਰਾਸ਼ੀ ਦਾ ਪਤਾ ਲਾਉਣ ਲਈ ਕਿਹਾ ਹੈ।ਇਸ ਲਈ ਕਮੇਟੀ ਬਣਾਈ ਗਈ ਹੈ।ਸਹਿਕਾਰਤਾ ਮੰਤਰੀ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ।ਸਰਕਾਰ ਕੋਲ ਵਿਆਜ਼ ਮਾਫ ਕਰਨ ਲਈ ਨਾਬਾਰਡ ਦਾ ਪੈਸਾ ਪਿਆ ਹੋਇਆ ਹੈ।

ਜਿਥੋਂ ਤਕ ਪ੍ਰਾਈਵੇਟ ਬੈਂਕਾਂ ਦਾ ਸਵਾਲ ਹੈ ਤੇ ਜੇਕਰ ਕਿਸੇ ਛੋਟੇ ਕਿਸਾਨ ਦੀ ਬੈਂਕ ਲਿਮਟ ਕਿਸੇ ਪ੍ਰਾਈਵੇਟ ਬੈਂਕ ਵਿੱਚ ਹੈ ਤਾਂ ਉਸ ਸਬੰਧੀ ਸਰਕਾਰ ਨੇ ਕਿਸੇ ਵੀ ਤਰਾਂ ਦਾ ਕੋਈ ਐਲਾਨ ਨਹੀਂ ਕੀਤਾ ।ਕਿਸਾਨ ਜਥੇਬੰਦੀਆਂ ਨੇ ਸਰਕਾਰੀ ਬੈਂਕਾਂ ਦੇ ਨਾਲ ਨਾਲ ਪ੍ਰਾਈਵੇਟ ਬੈਂਕਾਂ ਦਾ ਵੀ ਵਿਆਜ ਮਾਫ ਕਰਾਉਣ ਦੀ ਮੰਗ ਕੀਤੀ ਹੈ ।

Leave a Reply

Your email address will not be published.