ਹੁਣੇ ਹੁਣੇ ਧਰਨੇ ਤੋਂ ਆ ਰਹੇ ਗਾਇਕ ਜੱਸ ਬਾਜਵਾ ਨਾਲ ਵਾਪਰਿਆ ਭਿਆਨਕ ਹਾਦਸਾ ਤੇ ਮੌਕੇ ਤੇ ਹੀ…. ਦੇਖੋ ਪੂਰੀ ਖ਼ਬਰ

ਪੰਜਾਬੀ ਸੰਗੀਤ ਜਗਤ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਜੱਸ ਬਾਜਵਾ ਨਾਲ ਦੇਰ ਰਾਤ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੱਸ ਬਾਜਵਾ ਹਰਿਆਣਾ ‘ਚ ਧਰਨਾ ਲਾਉਣ ਤੋਂ ਬਾਅਦ ਆਪਣੀ ਕਾਰ ਨੰਬਰ ਪੀ. ਬੀ. 13 ਬੀ. ਸੀ. 3300 ਰਾਹੀਂ ਚੰਡੀਗੜ੍ਹ ਆ ਰਹੇ ਸਨ।

ਇਹ ਹਾਦਸਾ ਕਾਫ਼ੀ ਭਿਆਨਕ ਸੀ, ਜਿਸ ‘ਚ ਜੱਸ ਬਾਜਵਾ ਦੀ ਕਾਰ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ ਹੈ। ਹਾਲਾਂਕਿ ਜੱਸ ਬਾਜਵਾ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ‘ਚ ਬੈਠੇ ਜੱਸ ਬਾਜਵਾ ਅਤੇ ਹੋਰ ਸਾਥੀ ਵਾਲ-ਵਾਲ ਬਚੇ।

ਦੱਸ ਦਈਏ ਕਿ ਜੱਸ ਬਾਜਵਾ ਹਰਿਆਣਾ ‘ਚ ਧਰਨਾ ਲਾਉਣ ਲਈ ਆਪਣੇ ਸਾਥੀ ਦੋਸਤਾਂ ਨਾਲ ਗਏ ਸਨ। ਦੇਰ ਰਾਤ ਜੱਸ ਬਾਜਵਾ ਧਰਨੇ ਤੋਂ ਵਾਪਸ ਪਰਤ ਰਹੇ ਸਨ, ਜਦੋਂ ਇਹ ਹਾਦਸਾ ਹੋਇਆ। ਇਸ ਦੌਰਾਨ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੜਕ ਉੱਤੇ ਅਚਾਨਕ ਅਵਾਰਾ ਪਾਸ਼ੂ ਕਾਰ ਦੇ ਅੱਗੇ ਆ ਗਿਆ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾਈ। ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ, ਜੇਕਰ ਕਾਰ ਦੀ ਸਪੀਡ ਹੌਲੀ ਨਾ ਹੁੰਦੀ ਤਾਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.