ਇਹਨਾਂ ਕਿਸਾਨ ਵੀਰਾਂ ਨੂੰ ਮਿਲ ਸਕਦੀ ਹੈ ਵੱਡੀ ਖੁਸ਼ਖ਼ਬਰੀ: ਦੇਖ ਲਵੋ ਪੂਰੀ ਖ਼ਬਰ

ਕਿਸਾਨਾਂ ਨੂੰ ਇਸ ਵਾਰ ਆਲੂਆਂ ਦਾ ਮੁੱਲ ਬਿਹਤਰ ਮਿਲਣ ਦੀ ਸੰਭਾਵਨਾ ਹੈ। ਇਸ ਦੀ ਵਜ੍ਹਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਦੀ ਸਪਲਾਈ ਘੱਟ ਚੱਲ ਰਹੀ ਹੈ ਅਤੇ ਨਰਾਤਿਆਂ ਤੋਂ ਸ਼ੁਰੂ ਹੋਣ ਵਾਲੇ ਤਿਉਹਾਰੀ ਮੌਸਮ ‘ਚ ਮੰਗ ਵਧਣ ਨਾਲ ਕੀਮਤਾਂ ਹੋਰ ਚੜ੍ਹਨ ਦਾ ਅੰਦਾਜ਼ਾ ਹੈ। ਹਾਲਾਂਕਿ, ਇਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਵੀ ਵਿਗੜਨ ਵਾਲਾ ਹੈ।

ਪਿਛਲੇ ਕੁਝ ਦਿਨਾਂ ਤੋਂ ਆਲੂ ਦੀਆਂ ਥੋਕ ਕੀਮਤਾਂ ਦਿੱਲੀ ਦੀ ਆਜ਼ਾਦਪੁਰ ਮੰਡੀ ‘ਚ 12 ਰੁਪਏ ਤੋਂ 51 ਰੁਪਏ ਪ੍ਰਤੀ ਕਿਲੋ ਵਿਚਕਾਰ ਘੁੰਮ ਰਹੀਆਂ ਹਨ, ਜਦੋਂ ਕਿ ਐੱਨ. ਸੀ. ਆਰ. ‘ਚ ਇਹ 40 ਤੋਂ 50 ਰੁਪਏ ਪ੍ਰਤੀ ਕਿਲੋ ਵਿਚਕਾਰ ਹਨ। ਉੱਥੇ ਹੀ, ਬਿਹਤਰ ਕਿਸਮ ਦੇ ਆਲੂ ਹੋਰ ਵੀ ਮਹਿੰਗੇ ਹਨ।

ਹੁਣ ਨਵੀਂ ਫਸਲ ਦੀ ਪੁਟਾਈ ਹੋਣ ਅਤੇ ਦਸੰਬਰ ‘ਚ ਬਾਜ਼ਾਰਾਂ ‘ਚ ਪਹੁੰਚਣ ਤੋਂ ਬਾਅਦ ਹੀ ਕੀਮਤਾਂ ‘ਚ ਕੁਝ ਗਿਰਾਵਟ ਦੀ ਸੰਭਾਵਨਾ ਹੈ।ਅਜ਼ਾਦਪੁਰ ਮੰਡੀ ਆਲੂ ਪਿਆਜ਼ ਵਪਾਰੀ ਐਸੋਸੀਏਸ਼ਨ (ਪੀ. ਓ. ਐੱਮ. ਏ.) ਦੇ ਜਨਰਲ ਸੱਕਤਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਜਿਹੜੇ ਲੋਕ ਨਰਾਤਿਆਂ ਦੌਰਾਨ ਵਰਤ ਰੱਖਦੇ ਹਨ ਉਹ ਆਲੂ ਦੇ ਬਣੇ ਪਕਵਾਨ ਖਾਂਦੇ ਹਨ ਅਤੇ ਇਸ ਲਈ ਮੰਗ ਵਧਦੀ ਹੈ।

ਇਸ ਵਾਰ ਨਰਾਤੇ 17 ਅਕਤੂਬਰ ਤੋਂ 25 ਅਕਤੂਬਰ ਤੱਕ ਹਨ। ਸ਼ਰਮਾ ਨੇ ਦਾਅਵਾ ਕੀਤਾ ਕਿ ਸਪਲਾਈ ਘਟਣ ਕਾਰਨ ਆਲੂ ਦੀਆਂ ਕੀਮਤਾਂ ਵਧੀਆਂ ਹਨ। ਅਜ਼ਾਦਪੁਰ ਦੀ ਮੰਡੀ ‘ਚ ਪਹੁੰਚਣ ਵਾਲੇ ਆਲੂ ਪਿਛਲੇ ਸਾਲ ਨਾਲੋਂ ਤਕਰੀਬਨ 40-50 ਫੀਸਦੀ ਘੱਟ ਗਏ ਹਨ, ਜਿਸ ਨਾਲ ਇਸ ਦੀਆਂ ਪ੍ਰਚੂਨ ਕੀਮਤਾਂ ‘ਚ ਦੋ ਗੁਣਾ ਵਾਧਾ ਹੋਇਆ ਹੈ।

ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ |ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਪੇਜ਼ ਨਾਲ ਨਹੀਂ ਜੁੜੇ ਤਾਂ ਕਿਰਪਾ ਕਰਕੇ ਪੇਜ਼ ਲਾਇਕ ਕਰੋ ਤਾਂ ਕਿ ਸਾਡੇ ਦੁਆਰਾ ਸ਼ੇਅਰ ਕੀਤੀ ਗਈ ਜਰੂਰੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਜਿੰਨਾਂ ਨੇ ਸਾਡੇ ਪੇਜ ਨੂੰ ਲਾਇਕ-ਫੋਲੋ ਕੀਤਾ ਹੋਇਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ |

Leave a Reply

Your email address will not be published. Required fields are marked *