ਹੁਣੇ ਹੁਣੇ ਪੰਜਾਬ ਚ’ ਇੱਥੇ ਕਿਸਾਨ ਮੋਰਚੇ ਤੇ ਕਿਸਾਨ ਆਗੂ ਦੀ ਇਸ ਤਰਾਂ ਹੋਈ ਮੌਤ-ਦੇਖੋ ਪੂਰੀ ਖ਼ਬਰ

ਇਹ ਖਬਰ ਅਤਿਅੰਤ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਕੱਤਰ ਸਾਥੀ ਯਸ਼ਪਾਲ ਸਿੰਘ ਜੀ ਮਹਿਲ ਕਲਾਂ ਬੀਤੇ ਸਦੀਵੀਂ ਵਿਛੋੜਾ ਦੇ ਗਏ ਹਨ। ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਦੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਖਿਲਾਫ਼ ਜਾਰੀ ਅਣਮਿੱਥੇ ਸਮੇਂ ਦੇ ਰੇਲ ਚੱਕਾ ਜਾਮ ਅੰਦੋਲਨ ਦੌਰਾਨ ਉਹ ਅੱਜ ਮਹਿਲ ਕਲਾਂ ਟੋਲ ਪਲਾਜ਼ਾ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਆਰ. ਐਮ. ਪੀ. ਆਈ. ਦੇ ਸੂਬਾ ਕਮੇਟੀ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਮਾ. ਯਸ਼ਪਾਲ ਸਿੰਘ ਮਹਿਲ ਕਲਾਂ (68) ਅੱਜ ਸ਼ਾਮੀਂ 4 ਵਜੇ ਕਿਸਾਨ ਮੋਰਚੇ ਨੂੰ ਸੰਬੋਧਨ ਕਰ ਰਹੇ ਸਨ ਕਿ ਅਚਾਨਕ ਅਟੈਕ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੋਰਚੇ ‘ਚ ਮੌਜੂਦ ਵਲੰਟੀਅਰਾਂ ਵਲੋਂ ਉਨ੍ਹਾਂ ਨੂੰ ਤੁਰੰਤ ਮਹਿਲ ਕਲਾਂ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾ. ਗੁਰਨਿੰਦਰ ਸਿੰਘ ਨੇ ਜਾਂਚ ਉਪਰੰਤ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਅਨੁਸਾਰ ਉਨ੍ਹਾਂ ਦੀ ਮੌਤ ਸ਼ੂਗਰ ਘੱਟ ਜਾਣ (ਹਾਈਪੋਗਲਾਈਸੀਮੀਆ) ਨਾਲ ਹੋਈ ਹੈ।

ਭਾਸ਼ਣ ਦਰਮਿਆਨ ਹੀ ਉਨ੍ਹਾਂ ਨੂੰ ਤਕਲੀਫ਼ ਹੋਈ ਅਤੇ ਉਹ ਹਮੇਸ਼ਾ ਲਈ ਲੋਕਾਂ ਤੋਂ ਦੂਰ ਚਲੇ ਗਏ। ਚਲਦੇ ਸੰਘਰਸ਼ ‘ਚ ਉਨ੍ਹਾਂ ਦਾ ਇਸ ਤਰ੍ਹਾਂ ਚਲੇ ਜਾਣਾ ਜਿੱਥੇ ਤਕਲੀਫ਼ਦੇਹ ਹੈ, ਉੱਥੇ ਨਾਲ ਹੀ ਉਨ੍ਹਾਂ ਦਾ ਸਮੁੱਚੇ ਜੀਵਨ ਦਾ ਪਲ-ਪਲ ਲੋਕਾਂ ਲੇਖੇ ਲੱਗਣਾ ਆਉਂਦੀਆਂ ਪੀੜ੍ਹੀਆਂ ਨੂੰ ਹਮੇਸ਼ਾਂ ਪ੍ਰੇਰਣਾ ਤੇ ਊਰਜਾ ਪ੍ਰਦਾਨ ਕਰਦਾ ਰਹੇਗਾ।

ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾਈ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਬਰਨਾਲਾ ਜਿਲ੍ਹਾ ਕਮੇਟੀ ਦੇ ਆਗੂਆਂ ਸਾਥੀ ਮਲਕੀਤ ਸਿੰਘ ਬਜੀਦਕੇ, ਅਮਰਜੀਤ ਸਿੰਘ ਕੁੱਕੂ, ਭੋਲਾ ਸਿੰਘ ਕਲਾਲ ਮਾਜਰਾ, ਸੀ ਪੀ ਆਈ ਦੇ ਸੀਨੀਅਰ ਆਗੂ ਸਾਥੀ ਗੁਰਦੇਵ ਸਿੰਘ ਦਰਦੀ, ਮੁਲਾਜ਼ਮ ਆਗੂਆਂ ਸਾਥੀ ਕਰਮਜੀਤ ਸਿੰਘ ਬੀਹਲਾ, ਅਨਿਲ ਕੁਮਾਰ ਅਤੇ ਹਰਿੰਦਰ ਮੱਲੀ ਨੇ ਸਾਥੀ ਯਸ਼ਪਾਲ ਮਹਿਲ ਕਲਾਂ ਦੇ ਵਿਛੋੜੇ ਤੇ ਅਫਸੋਸ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਣ ਨਾਲ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।

ਯਸ਼ਪਾਲ ਮਹਿਲ ਕਲਾਂ ਜੀ ਦਾ ਅੰਤਮ ਸੰਸਕਾਰ ਭਲਕੇ 6 ਅਕਤੂਬਰ ਨੂੰ ਕੀਤਾ ਜਾਵੇਗਾ। ਇਸੇ ਦੌਰਾਨ ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵਿੱਚ ਸ਼ਾਮਲ ਕਿਸਾਨ ਸੰਗਠਨਾਂ ਦੇ ਸੂਬਾਈ ਆਗੂਆਂ ਨੇ ਵੀ ਸਾਥੀ ਯਸ਼ਪਾਲ ਮਹਿਲ ਕਲਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸੰਗਰਾਮੀ ਅਕੀਦਤ ਭੇਂਟ ਕੀਤੀ।

Leave a Reply

Your email address will not be published.