ਮੋਟਰ ਸਾਇਕਲ ਜਿਹਾ ਦਿਖਣ ਵਾਲਾ ਇਹ ਟਰੈਕਟਰ ਵੱਡੇ ਟਰੈਕਟਰਾਂ ਦੇ ਕਰਦਾ ਹੈ ਸਾਰੇ ਕੰਮ,ਦੇਖੋ ਪੂਰੀ ਵੀਡੀਓ

ਟਰੈਕਟਰ ਕਾਫੀ ਮਹਿੰਗੇ ਹੋਣ ਦੇ ਕਾਰਨ ਹਰ ਕਿਸਾਨ ਨਹੀਂ ਖਰੀਦ ਪਾਉਂਦਾ ਜਿਸ ਨਾਲ ਛੋਟੇ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਭਾਰਤੀ ਬਾਜਾਰ ਵਿਚ ਇੱਕ ਅਜਿਹਾ ਟਰੈਕਟਰ ਆ ਚੁੱਕਿਆ ਹੈ ਜੋ ਕਿ ਬਿਲਕੁਲ ਮੋਟਰਸਾਇਕਲ ਜਿਹਾ ਦਿਖਦਾ ਹੈ ਪਰ ਇਹ ਵੱਡੇ ਟਰੈਕਟਰ ਦੇ ਸਾਰੇ ਕੰਮ ਕਰ ਸਕਦਾ ਹੈ |ਤੁਹਾਨੂੰ ਦੱਸ ਦਿੰਦੇ ਹਾਂ ਕਿ ATV ਨਿਰਮਾਤਾ Polaris ਨੇ ਭਾਰਤ ਵਿਚ ਆਪਣਾ ਪਹਿਲਾ ਟਰੈਕਟਰ ਸਪੋਰਟਸਮੈਨ 570 ਲਾਂਚ ਕਰ ਦਿੱਤਾ ਹੈ |

ਛੋਟੇ ਕਿਸਾਨਾਂ ਦੇ ਲਈ ਇਹ ਟਰੈਕਟਰ ਬਹੁਤ ਫਾਇਦੇਮੰਦ ਹੋਵੇਗਾ ਕਿਉਂਕਿ ਇਹ ਇੱਕ ਛੋਟਾ ਟਰੈਕਟਰ ਹੈ ਅਤੇ ਇਸਨੂੰ ਛੋਟੇ ਖੇਤਾਂ ਵਿਚ ਅਤੇ ਛੋਟੇ ਰਸਤਿਆਂ ਵਿਚ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ |ਕੰਪਨੀ ਦਾ ਕਹਿਣਾ ਹੈ ਕਿ ਖੇਤਾਂ ਵਿਚ ਮਸ਼ੀਨਾਂ ਦੇ ਇਸਤੇਮਾਲ ਦੇ ਲਈ Polaris Sportsman 570 ਟਰੈਕਟਰ ਨੂੰ ਲਾਂਚ ਕੀਤਾ ਗਿਆ ਹੈ |ਇਸਦੀ ਖਾਸੀਅਤ ਇਹ ਹੈ ਕਿ ਇਹ ਟਰੈਕਟਰ ਬਹੁਤ ਆਸਾਨੀ ਨਾਲ ਉੱਬੜ ਖਾਬੜ ਜਮੀਨ ਅਤੇ ਪੱਥਰਾਂ ਤੇ ਚਲਦਾ ਹੈ |

ਕੰਪਨੀ ਨੇ ਇਸ ਟਰੈਕਟਰ ਵਿਚ 567cc (34 HP) ਦਾ ਇੰਜਣ ਦਿੱਤਾ ਹੈ |ਖਾਸ ਗੱਲ ਇਹ ਹੈ ਕਿ ਇਸਨੂੰ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਸਿਸਟਮ ਅਤੇ 4WD ਫੀਚਰਸ ਦੇ ਨਾਲ ਲਾਂਚ ਕੀਤਾ ਗਿਆ ਹੈ |ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਟਰੈਕਟਰ ਵਿਚ ਕਈ ਅਡਵਾਂਸ ਵਿਸ਼ੇਸ਼ਤਾਵਾਂ ਹਨ |ਆਪਣੀਆਂ ਖਾਸੀਅਤਾਂ ਦੇ ਚਲਦੇ ਇਹ ਮੋਟਰਸਾਇਕਲ ਜਿਹਾ ਦਿਖਣ ਵਾਲਾ ਟਰੈਕਟਰ ਫਾਰਮ ਤਕਨੀਕ ਦੀ ਕਵਾਲਿਟੀ ਵਿਚ ਕ੍ਰਾਂਤੀਕਾਰੀ ਪਰਿਵਰਤਨ ਲਿਆ ਸਕਦਾ ਹੈ|

ਜੇਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਸਾਡੇ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਸੱਚ ਤੇ ਸਟੀਕ ਹੀ ਮਹੁੱਈਆ ਕਰਵਾਈ ਜਾਂਦੀ ਹੈ ਤਾਂ ਜੋ ਗਲਤ ਜਾਣਕਾਰੀ ਨਾਲ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ |ਕਿਰਪਾ ਕਰਕੇ ਸਾਡੀਆਂ ਸਾਰੀਆਂ ਖੇਤੀਬਾੜੀ ਖਬਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ |

Leave a Reply

Your email address will not be published. Required fields are marked *