ਡੇਅਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨ ਵੀਰ ਇਹ ਵੀਡੀਓ ਜਰੂਰ ਦੇਖ ਲੈਣ

ਡੇਅਰੀ ਫਾਰਮਿੰਗ ਸ਼ੁਰੂ ਕਰਦੇ ਸਮੇਂ ਕਿਸਾਨਾਂ ਨੂੰ ਸਭਤੋਂ ਵੱਡੀ ਮੁਸ਼ਕਿਲ ਪਸ਼ੂ ਖਰੀਦਣ ਵਿੱਚ ਆਉਂਦੀ ਹੈ। ਗਾਂ-ਮੱਝ ਖਰੀਦਦੇ ਸਮੇਂ ਕਿਸਾਨਾਂ ਦੇ ਨਾਲ ਅਕਸਰ ਧੋਖਾ ਹੁੰਦਾ ਹੈ। ਕਿਉਂਕਿ ਕਿਸਾਨਾਂ ਨੂੰ ਗਾਂ-ਮੱਝ ਖਰੀਦਦੇ ਸਮੇਂ ਉਸਦੀ ਸਹੀ ਪਹਿਚਾਣ ਕਰਨ ਵਿੱਚ ਕਾਫ਼ੀ ਮੁਸ਼ਕਿਲ ਆਉਂਦੀ ਹੈ। ਇਸ ਲਈ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀ ਪਸ਼ੁ ਖਰੀਦਦੇ ਸਮੇਂ ਧੋਖਾਧੜੀ ਤੋਂ ਕਿਵੇਂ ਬਚ ਸਕਦੇ ਹੋ।

ਜਿਵੇਂ ਕਿਸਾਨ ਕਿਸੇ ਹੋਰ ਰਾਜ ਤੋਂ ਪਸ਼ੁ ਖਰੀਦ ਕੇ ਲਿਆਂਦੇ ਹਨ ਪਰ ਉਨ੍ਹਾਂ ਦੇ ਆਪਣੇ ਰਾਜ ਵਿੱਚ ਜਾਕੇ ਉਹ ਪਸ਼ੁ ਦੁੱਧ ਨਹੀਂ ਦਿੰਦਾ ਜਾਂ ਹੋਰ ਕਈ ਸਮੱਸਿਆਵਾਂ ਆਉਂਦੀਆਂ ਹਨ, ਜਿਸਦੇ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸ ਧੋਖੇ ਤੋਂ ਬਚਣ ਲਈ ਕਿਸਾਨ ਸਭਤੋਂ ਪਹਿਲਾਂ ਜੋ ਪਸ਼ੁ ਖਰੀਦ ਰਹੇ ਹਨ ਉਸਦੀ ਘੱਟ ਤੋਂ ਘੱਟ 4 ਟਾਇਮ ਦੀ ਮਿਲਕਿੰਗ (ਦੁੱਧ ਚੋਣਾ) ਆਪਣੇ ਹੱਥਾਂ ਨਾਲ ਜਰੂਰ ਕਰਕੇ ਦੇਖਣ। ਘੱਟ ਤੋਂ ਘੱਟ 2 ਟਾਇਮ ਤਾਂ ਜਰੂਰ ਕਰੋ ਹੀ ਕਰੋ।

ਦੂਜੀ ਗੱਲ ਇਹ ਧਿਆਨ ਵਿੱਚ ਰੱਖੋ ਕਿ ਪਸ਼ੁ ਨੂੰ ਕਿਹੜੀ ਫੀਡ ਦਿੱਤੀ ਜਾ ਰਹੀ ਹੈ। ਉਸ ਪਸ਼ੁਪਾਲਕ ਤੋਂ ਪੁੱਛਕੇ ਉਹ ਫੀਡ ਘੱਟ ਤੋਂ ਘੱਟ ਇੱਕ ਮਹੀਨੇ ਲਈ ਜਰੂਰ ਖਰੀਦੋ ਅਤੇ ਪਸ਼ੂ ਨੂੰ ਉਹੀ ਫੀਡ ਦਿੰਦੇ ਰਹੋ। ਤੀਸਰੀ ਗੱਲ ਕਿਸਾਨ ਇਹ ਧਿਆਨ ਵਿੱਚ ਰੱਖਣ ਕਿ ਉਹ ਜਿਹੜਾ ਪਸ਼ੂ ਖਰੀਦਣ ਜਾ ਰਹੇ ਹਨ ਉਸਦੀਆਂ ਘੱਟੋ ਘੱਟ 3-4 ਪੀੜ੍ਹੀਆਂ ਦਾ ਦੁੱਧ ਜਰੂਰ ਪਤਾ ਕਰਨ ਕਿ ਉਹ ਕਿੰਨਾ ਦੁੱਧ ਦੇ ਰਹੀਆਂ ਸਨ

ਅਤੇ ਇਸ ਪਸ਼ੂ ਦਾ ਕਿੰਨਾ ਦੁੱਧ ਹੈ।ਅਜਿਹੀਆਂ ਹੀ ਕਾਫ਼ੀ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖ ਦੇ ਕਿਸਾਨ ਪਸ਼ੁ ਖਰੀਦਦੇ ਸਮੇਂ ਹੋਣੀ ਵਾਲੀ ਧੋਖਾਧੜੀ ਤੋਂ ਬਚ ਸਕਦੇ ਹਨ।ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published.