ਕੀ ਇਸ ਵਾਰ MSP ‘ਤੇ ਨਹੀਂ ਹੋਵੇਗੀ ਫਸਲਾਂ ਦੀ ਖਰੀਦ? ਜਾਣੋ ਪੂਰਾ ਸੱਚ

ਖੇਤੀਬਾੜੀ ਬਿੱਲ ਪਾਸ ਹੋ ਚੁੱਕੇ ਹਨ ਅਤੇ ਕਿਸਾਨਾਂ ਨੂੰ ਇੱਕ ਹੀ ਗੱਲ ਦੀ ਚਿੰਤਾ ਹੈ ਕਿ ਇਸ ਵਾਰ ਫਸਲਾਂ ਦੀ ਖਰੀਦ msp ਉੱਤੇ ਹੋਵੇਗੀ ਜਾਂ ਨਹੀਂ? ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਗੁਦਾਮਾਂ ਵਿੱਚ ਲਗਾਤਾਰ ਵੱਧਦੇ ਅਨਾਜ ਦੀ ਚੁਣੋਤੀ ਨਾਲ ਜੂਝ ਰਹੀ ਹੈ। ਹਰ ਸੀਜ਼ਨ ਵਿੱਚ ਸਰਕਾਰੀ ਏਜੰਸੀਆਂ ਰਿਕਾਰਡ ਤੋੜ ਅਨਾਜ ਖਰੀਦ ਰਹੀਆਂ ਹਨ ਅਤੇ ਇਸ ਵਾਰ ਵੀ ਬੰਪਰ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਯਾਨੀ ਇੱਕ ਵੱਡੀ ਚੁਣੋਤੀ ਇਹ ਹੈ ਕਿ ਇਹ ਅਨਾਜ ਰੱਖਿਆ ਕਿੱਥੇ ਜਾਵੇਗਾ?

ਜੇਕਰ ਇਸ ਅਨਾਜ ਨੂੰ ਬਾਜ਼ਾਰ ਵਿੱਚ ਉਤਾਰ ਦਿੱਤਾ ਜਾਵੇ ਤਾਂ ਕੀਮਤਾਂ ਵਿੱਚ ਜਬਰਦਸਤ ਕਮੀ ਆ ਸਕਦੀ ਹੈ। ਯਾਨੀ ਕਿ ਇਹ ਸਾਫ਼ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਬੰਪਰ ਉਤਪਾਦਨ ਦੀ ਸਹੀ ਕੀਮਤ ਨਹੀਂ ਮਿਲ ਸਕੇਗੀ। ਇਸਨ੍ਹੂੰ ਦੇਖਦੇ ਹੋਏ ਸੀਏਸੀਪੀ 2020 – 21 ਹਾੜ੍ਹੀ ਅਤੇ ਸਾਉਣੀ ਸੀਜ਼ਨ ਲਈ ਜਾਰੀ ਆਪਣੀ ਰਿਪੋਰਟ ਵਿੱਚ ਇਹ ਸਿਫਾਰਿਸ਼ ਕੀਤੀ ਹੈ ਕਿ ਲਗਾਤਾਰ ਵੱਧ ਰਹੇ ਬਫਰ ਸਟਾਕ ਨੂੰ ਵੇਖਦੇ ਹੋਏ ਸਰਕਾਰੀ ਖਰੀਦ ਨੂੰ ਰੋਕ ਦੇਣਾ ਚਾਹੀਦਾ ਹੈ।

ਹਲਾਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਸੀਸੀਈਏ ਨੇ 2021-22 ਸੀਜ਼ਨ ਲਈ ਕਈ ਫਸਲਾਂ ਦੇ MSP ਨੂੰ ਵਧਾਉਣ ਦਾ ਐਲਾਨ ਵੀ ਕੀਤਾ ਹੈ। ਇਸਤੋਂ ਕਿਸਾਨਾਂ ਨੂੰ ਉਂਮੀਦ ਹੈ ਕਿ ਸਰਕਾਰ ਸਾਰੀਆਂ ਫਸਲਾਂ ਦੀ ਖਰੀਦ ਕਰੇਗੀ।

ਪਰ ਸੀਏਸੀਪੀ ਨੇ ਇਹ ਸਿਫਾਰਿਸ਼ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਵਿਚੋਂ ਸਰਕਾਰੀ ਖਰੀਦ ਬੰਦ ਕਰ ਦਿੱਤੀ ਜਾਵੇ ਅਤੇ ਰਾਜ ਸਰਕਾਰਾਂ ਕਿਸਾਨਾਂ ਨੂੰ MSP ਦੇ ਉੱਤੇ ਬੋਨਸ ਦੇਣਾ ਬੰਦ ਕਰ ਦੇਣ।ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ 95 ਫ਼ੀਸਦੀ ਤੋਂ ਜਿਆਦਾ ਝੋਨਾ ਕਿਸਾਨ ਸਰਕਾਰੀ ਖਰੀਦ ਪ੍ਰਣਾਲੀ ਦੇ ਤਹਿਤ ਫਸਲ ਵੇਚਦੇ ਹਨ ਅਤੇ ਹਰਿਆਣਾ ਵਿੱਚ ਇਨ੍ਹਾਂ ਕਿਸਾਨਾਂ ਦੀ ਗਿਣਤੀ 70 ਫ਼ੀਸਦੀ ਹੈ।

ਸੀਏਸੀਪੀ ਦੀ ਰਿਪੋਰਟ ਵਿੱਚ ਕੇਂਦਰ ਨੂੰ ਸੁਝਾਅ ਵੀ ਦਿੱਤਾ ਗਿਆ ਹੈ ਕਿ ਖਰੀਦ ਉੱਤੇ ਬਿਨਾ ਕਾਰਨ ਜਿਆਦਾ ਟੈਕਸ ਲਗਾਉਣ ਵਾਲੇ ਅਤੇ ਕਿਸਾਨਾਂ ਨੂੰ ਬੋਨਸ ਦੇਣ ਵਾਲੇ ਸੂਬਿਆਂ ਵਿਚੋਂ ਝੋਨੇ ਅਤੇ ਕਣਕ ਦੀ ਖਰੀਦ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਹੁਣ ਦੇਖਣਾ ਇਹ ਹੈ ਕਿ ਕੇਂਦਰ ਸਰਕਾਰ ਇਨ੍ਹਾਂ ਸੁਝਾਵਾਂ ਉੱਤੇ ਕੀ ਫੈਸਲਾ ਲੈਂਦੀ ਹੈ।

Leave a Reply

Your email address will not be published. Required fields are marked *