ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਮਹਿੰਦਰਾ ਦੇ ਟਰੈਕਟਰਾਂ ਨੂੰ ਬਣਾਉਣ ਤੋਂ ਬਾਅਦ ਕਿਵੇਂ ਟੈਸਟ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਿੰਦਰਾ ਦੇ ਜ਼ਹੀਰਾਬਾਦ ਮੈਨਿਉਫੈਕਚਰਿੰਗ ਪਲਾਂਟ ਵਿੱਚ ਸਿਰਫ 2 ਮਿੰਟ ਵਿੱਚ ਇੱਕ ਟਰੈਕਟਰ ਤਿਆਰ ਕਰ ਦਿੱਤਾ ਜਾਂਦਾ ਹੈ। ਅਤੇ ਇਸਨੂੰ ਟੈਸਟ ਕਰਨ ਲਈ ਸਮਾਂ ਕਾਫ਼ੀ ਘੱਟ ਹੁੰਦਾ ਹੈ। ਪਰ ਇਨ੍ਹੇ ਘੱਟ ਸਮੇਂ ਵਿੱਚ ਵੀ ਟਰੈਕਟਰ ਦੀ ਇੱਕ ਇੱਕ ਚੀਜ ਨੂੰ ਚੰਗੀ ਤਰਾਂ ਟੈਸਟ ਕਰਨ ਤੋਂ ਬਾਅਦ ਹੀ ਸ਼ੋਰੂਮ ਵਿਚ ਭੇਜਿਆ ਜਾਂਦਾ ਹੈ।
ਟਰੈਕਟਰ ਨੂੰ ਤਿਆਰ ਕਰਨ ਤੋਂ ਬਾਅਦ ਸਭਤੋਂ ਪਹਿਲਾਂ ਉਸਦੇ ਟਾਇਰਾਂ ਦੀ ਦਿਸ਼ਾ ਯਾਨੀ ਕਿ ਵਹੀਲ ਅਲਾਇਨਮੈਂਟ ਟੈਸਟ ਕੀਤੀ ਜਾਂਦੀ ਹੈ। ਯਾਨੀ ਕਿ ਇਸਦੇ ਟਾਇਰਾਂ ਨੂੰ ਪੂਰੀ ਤਰ੍ਹਾਂ ਚੈੱਕ ਕੀਤਾ ਜਾਂਦਾ ਹੈ ਕਿ ਚਾਰੇ ਟਾਇਰ ਇੱਕ ਹੀ ਦਿਸ਼ਾ ਵਿੱਚ ਹਨ ਜਾਂ ਨਹੀਂ, ਜੇਕਰ ਨਾ ਹੋਣ ਤਾਂ ਇਨ੍ਹਾਂ ਨੂੰ ਇੰਜੀਨਿਅਰ ਦੁਆਰਾ ਸੈੱਟ ਕੀਤਾ ਜਾਂਦਾ ਹੈ।
ਟਾਇਰਾਂ ਦੀ ਦਿਸ਼ਾ ਚੈੱਕ ਕਰਨ ਤੋਂ ਬਾਅਦ ਟਰੈਕਟਰ ਦਾ ਲਿਫਟ ਟੈਸਟ ਕੀਤਾ ਜਾਂਦਾ ਹੈ। ਹਰ ਇੱਕ ਟੈਸਟ ਲਈ ਇੱਕ ਇੰਜੀਨਿਅਰ ਨੂੰ 144 ਸਕਿੰਟ ਦਿੱਤੇ ਜਾਂਦੇ ਹਨ। ਲਿਫਟ ਟੈਸਟ ਵਿੱਚ ਪਾਸ ਹੋਣ ਤੋਂ ਬਾਅਦ ਟਰੈਕਟਰ ਨੂੰ ਰੋਡ ਟੈਸਟ ਲਈ ਲਿਜਾਇਆ ਜਾਂਦਾ ਹੈ। ਦੱਸ ਦੇਈਏ ਕਿ ਮਹਿੰਦਰਾ ਦੇ ਪਲਾਂਟ ਦੇ ਅੰਦਰ ਹੀ ਰੋਡ ਟੈਸਟ ਲਈ ਇੱਕ ਖਾਸ ਜਗ੍ਹਾ ਬਣਾਈ ਗਈ ਹੈ।
ਇੱਕ ਇੰਜੀਨੀਰ ਟਰੈਕਟਰ ਨੂੰ ਫਾਰਵਰਡ ਅਤੇ ਰਿਵਰਸ ਦੋਵੇ ਪਾਸ ਹਰ ਤਰੀਕੇ ਨਾਲ ਚਲਾਕੇ ਦੇਖਦਾ ਹੈ। ਯਾਨੀ ਕਿ ਹਰ ਗੇਅਰ ਅਤੇ ਤੇਜ ਅਤੇ ਹੌਲੀ ਸਪੀਡ ਵਿੱਚ ਟਰੈਕਟਰ ਦੇ ਕਾਫ਼ੀ ਚੱਕਰ ਲਗਾਏ ਜਾਂਦੇ ਹਨ ਅਤੇ ਅਜਿਹਾ ਕਰਨ ਉੱਤੇ ਇੰਜਨ ਦੀ ਆਵਾਜ ਅਤੇ ਹੀਟਿੰਗ ਨੂੰ ਚੈੱਕ ਕੀਤਾ ਜਾਂਦਾ ਹੈ। ਇਨ੍ਹਾਂ ਸਾਰੇ ਟੈਸਟਾਂ ਵਿਚ ਪਾਸ ਹੋਣ ਤੋਂ ਬਾਅਦ ਟਰੈਕਟਰ ਨੂੰ ਵਿਕਰੀ ਲਈ ਸ਼ੋਰੂਮ ਵਿੱਚ ਭੇਜ ਦਿੱਤਾ ਜਾਂਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…