ਖੇਤੀ ਬਿੱਲਾਂ ਦੇ ਵਿਰੋਧ ਦਰਮਿਆਨ ਸਰਕਾਰ ਨੇ ਏਨਾਂ ਵਧਾ ਦਿੱਤਾ ਫਸਲਾਂ ਦਾ ਭਾਅ-ਦੇਖੋ ਪੂਰੀ ਖ਼ਬਰ

ਖੇਤੀਬਾੜੀ ਬਿੱਲ ਦੇ ਵਿਰੋਧ ਵਿਚਕਾਰ ਸਰਕਾਰ ਨੇ ਕਣਕ ਦੇ ਐਮ.ਐਸ.ਪੀ. (ਘੱਟੋ ਘੱਟ ਸਮਰਥਨ ਮੁੱਲ) ’ਤੇ ਪ੍ਰਤੀ ਕੁਇੰਟਲ 50 ਰੁਪਏ ਵਧਾਉਣ ਦਾ ਐਲਾਨ ਕੀਤਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਐਲਾਨ ਕੀਤਾ। ਖੇਤੀਬਾੜੀ ਮੰਤਰੀ ਨੇ 6 ਹਾੜ੍ਹੀ ਦੀਆਂ ਫਸਲਾਂ ਦਾ ਨਵਾਂ ਐਮ.ਐਸ.ਪੀ. ਜਾਰੀ ਕੀਤਾ ਹੈ। ਦੱਸ ਦੇਈਏ ਕਿ ਸੰਸਦ ਵਿਚ ਖੇਤੀਬਾੜੀ ਦੇ ਦੋ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ, ਨਾ ਸਿਰਫ ਵਿਰੋਧੀ ਧਿਰ ਹਮਲਾਵਰ ਹੈ, ਬਲਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਵਿਚ ਸੜਕਾਂ ’ਤੇ ਉਤਰ ਆਏ ਹਨ।

ਪ੍ਰਧਾਨ ਮੰਤਰੀ ਮੋਦੀ ਨੇ  ਦਿੱਤਾ ਭਰੋਸਾ- ਕਿਸਾਨਾਂ ਨੂੰ ਐਮ.ਐਸ.ਪੀ. ਬਾਰੇ ਭਰੋਸਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘ਮੈਂ ਪਹਿਲਾਂ ਵੀ ਇਹ ਕਹਿ ਚੁੱਕਾ ਹਾਂ ਅਤੇ  ਇਕ ਵਾਰ ਫਿਰ ਕਹਾਂਗਾ, ਐਮਐਸਪੀ ਦਾ ਸਿਸਟਮ ਜਾਰੀ ਰਹੇਗਾ। ਸਰਕਾਰੀ ਖਰੀਦ ਜਾਰੀ ਰਹੇਗੀ। ਅਸੀਂ ਇੱਥੇ ਆਪਣੇ ਕਿਸਾਨਾਂ ਦੀ ਸੇਵਾ ਲਈ ਹਾਂ। ਅਸੀਂ ਅਨਾਜ ਦੇਣ ਵਾਲਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਜ਼ਿੰਦਗੀ ਨੂੰ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰਾਂਗੇ।’

ਖੇਤੀਬਾੜੀ ਮੰਤਰੀ ਨੇ ਕਿਹਾ, ‘ਮੋਦੀ ਸਰਕਾਰ ਦਾ ਇੱਕ ਹੋਰ ਫੈਸਲਾ ਕਿਸਾਨਾਂ ਦੇ ਹਿੱਤ ਵਿਚ ਲਿਆ ਗਿਆ ਹੈ। ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਜਾਰੀ ਰਹੇਗੀ ਅਤੇ ਵਧੀਆਂ ਹੋਈਆਂ ਦਰਾਂ ਨਾਲ ਕਿਸਾਨਾਂ ਨੂੰ 106 ਪ੍ਰਤੀਸ਼ਤ ਤੱਕ ਦਾ ਫਾਇਦਾ ਹੋਏਗਾ। ਕਣਕ ਦਾ ਸਮਰਥਨ ਮੁੱਲ 1975 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ। ਕਣਕ ਦੇ ਸਮਰਥਨ ਮੁੱਲ ਵਿਚ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਤੋਮਰ ਨੇ ਕਿਹਾ, ‘ਛੋਲਿਆਂ ਦਾ ਸਮਰਥਨ ਮੁੱਲ 5100 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ। ਛੋਲੀਆਂ ਦੇ ਸਮਰਥਨ ਮੁੱਲ ਵਿਚ 225 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ þ। ਇਸ ਤੋਂ ਇਲਾਵਾ ਜੌਂ ਦਾ ਸਮਰਥਨ ਮੁੱਲ 1600 ਰੁਪਏ ਪ੍ਰਤੀ ਕੁਇੰਟਲ ਘੋਸ਼ਿਤ ਹੋਇਆ þ ਅਤੇ 75 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਐਲਾਨਿਆ ਗਿਆ ਹੈ। ਦਾਲ ਦਾ ਸਮਰਥਨ ਮੁੱਲ 5100 ਰੁਪਏ ਪ੍ਰਤੀ ਕੁਇੰਟਲ ਘੋਸ਼ਿਤ ਕੀਤਾ ਗਿਆ। ਸਰ੍ਹੋਂ ਅਤੇ ਰੇਪਸੀਡ ਦਾ ਸਮਰਥਨ ਮੁੱਲ 4650 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ।

ਖੇਤੀਬਾੜੀ ਮੰਤਰੀ ਨੇ ਜਾਰੀ ਕੀਤੇ ਨਵੇਂ ਭਾਅ – ਸਾਲ 2013-2014 ਵਿਚ ਕਣਕ ਦਾ ਐਮ.ਐਸ.ਪੀ. 1400 ਰੁਪਏ ਸੀ, ਜੋ ਕਿ 2020-2021 ਵਿਚ ਵਧ ਕੇ 1975 ਰੁਪਏ ਹੋ ਗਿਆ। ਭਾਵ ਐਮ.ਐਸ.ਪੀ. ਵਿਚ 41 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਸਾਲ 2013-2014 ਵਿਚ ਝੋਨੇ ਦਾ ਐਮ.ਐਸ.ਪੀ. 1310 ਰੁਪਏ ਸੀ, ਜੋ ਕਿ 2020-2021 ਵਿਚ ਵਧ ਕੇ 1868 ਰੁਪਏ ਹੋ ਗਿਆ।
ਸਾਲ 2013-2014 ਵਿਚ ਮਸਰ ਦਾਲ ਦਾ ਐਮ.ਐਸ.ਪੀ. 2950 ਰੁਪਏ ਸੀ, ਜੋ 2020-21 ਵਿਚ ਵਧ ਕੇ 5100 ਰੁਪਏ ਹੋ ਗਿਆ।
ਸਾਲ 2013-2014 ਵਿਚ ਮਾਂਹ ਦੀ ਦਾਲ ਦਾ ਐਮ.ਐਸ.ਪੀ. 4300 ਰੁਪਏ ਸੀ, ਜੋ 2020-21 ਵਿਚ ਵੱਧ ਕੇ 6000 ਰੁਪਏ ਹੋ ਗਿਆ।

Leave a Reply

Your email address will not be published.