ਅੱਜ ਤੋਂ ਇਹਨਾਂ 10 ਸੂਬਿਆਂ ਵਿਚ ਖੁੱਲਣ ਜਾ ਰਹੇ ਹਨ ਸਕੂਲ,ਦੇਖੋ ਪੂਰੀ ਖ਼ਬਰ

ਕੋਰੋਨਾ ਸੰਕਟ ਦਰਮਿਆਨ ਅਨਲੌਕ-4 ਦੀ ਪ੍ਰਕਿਰਿਆ ਵਿਚਾਲੇ ਅੱਜ ਤੋਂ ਕਈ ਚੀਜ਼ਾਂ ‘ਚ ਛੋਟ ਮਿਲਣ ਜਾ ਰਹੀ ਹੈ। ਅੱਜ ਤੋਂ ਸੰਸਕ੍ਰਿਤਕ, ਮਨਰੰਜਨ, ਧਾਰਮਿ, ਸਿਆਸੀ ਅਤੇ ਸਮਾਜਿਕ ਪ੍ਰੋਗਰਾਮਾਂ ‘ਚ 100 ਲੋਕਾਂ ਨੂੰ ਮਾਸਕ ਲਾ ਕੇ ਸ਼ਾਮਲ ਹੋਣ ਦੀ ਇਜਾਜ਼ਤ ਹੈ। ਇਸ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣਾ, ਥਰਮਲ ਸਕੈਨਿੰਗ ਦਾ ਪ੍ਰਬੰਧ ਅਤੇ ਹੈਂਡ ਵਾਸ਼ ਜਾਂ ਸੈਨੇਟਾਇਜ਼ਰ ਦਾ ਇਸਤੇਮਾਲ ਕਰਨਾ ਜ਼ਰੂਰੀ ਹੋਵੇਗਾ।

ਓਪਨ ਏਅਰ ਥੀਏਟਰ ਖੋਲ੍ਹਣ ਲਈ ਅੱਜ ਤੋਂ ਇਜਾਜ਼ਤ ਦਿੱਤੀ ਜਾਵੇਗੀ। ਉੱਥੇ ਹੀ ਦੇਸ਼ ਦੇ 10 ਸੂਬਿਆਂ ‘ਚ ਸਾਵਧਾਨੀ ਦੇ ਨਾਲ 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾ ਰਹੇ ਹਨ।ਬਿਹਾਰ, ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਕਰਨਾਟਕ, ਮੇਘਾਲਿਆ, ਨਾਗਾਲੈਂਡ ‘ਚ ਅੱਜ 50 ਫੀਸਦ ਸਕੂਲ ਖੁੱਲ੍ਹ ਜਾਣਗੇ। ਉੱਥੇ ਹੀ ਯੂਪੀ, ਝਾਰਖੰਡ, ਦਿੱਲੀ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਅਤੇ ਪੱਛਮੀ ਬੰਗਾਲ ‘ਚ ਸਕੂਲ ਫਿਲਹਾਲ ਨਹੀਂ ਖੁੱਲ੍ਹਣਗੇ।

ਕਿਵੇਂ ਸ਼ੁਰੂ ਹੋ ਰਹੇ ਹਨ ਸਕੂਲ: – ਸਿਰਫ 50 ਫੀਸਦ ਅਧਿਆਪਕਾਂ ਤੇ ਸਟਾਫ ਨਾਲ ਸ਼ੁਰੂ ਹੋ ਰਹੇ ਹਨ ਸਕੂਲ
ਮਾਪਿਆਂ ਦੀ ਲਿਖਤੀ ਇਜਾਜ਼ਤ ਤੇ ਵਿਦਿਆਰਥੀ ਸਕੂਲ ਆ ਸਕਣਗੇ
ਕੋਰੋਨਾ ਤੋਂ ਬਚਣ ਲਈ ਸਾਰੇ ਉਪਾਅ ਹੋਣਗੇ
ਮਾਸਕ ਤੇ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗੀ


ਸਕੂਲ ਗੇਟ ‘ਤੇ ਥਰਮਲ ਸਕ੍ਰੀਨਿੰਗ ਹੋਵੇਗੀ
ਫਿਲਹਾਲ ਉਨ੍ਹਾਂ ਸਕੂਲਾਂ ਦੇ ਖੁੱਲ੍ਹਣ ਦੀ ਇਜਾਜ਼ਤ ਜੋ ਕੰਟੇਨਮੈਂਟ ਜ਼ੋਨ ‘ਚ ਨਹੀਂ ਹਨ
ਕੰਟੇਨਮੈਂਟ ਜ਼ੋਨ ਤੋਂ ਬਾਹਰ ਸਥਿਤ ਸਕੂਲਾਂ ‘ਚ ਵੀ ਉਨ੍ਹਾਂ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ ਜੋ ਕੰਟੇਨਮੈਂਟ ਜ਼ੋਨ ‘ਚ ਰਹਿੰਦੇ ਹਨ


ਸਕੂਲ ਜਾਣ ਵਾਲੇ ਵਿਦਿਆਰਥੀ, ਅਧਿਆਪਕ ਅਤੇ ਸਟਾਫ ਨੂੰ ਵੀ ਕੰਟੇਨਮੈਂਟ ਜ਼ੋਨ ਵਾਲੇ ਖੇਤਰਾਂ ‘ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਸਰਕਾਰੀ ਨਿਯਮਾਂ ਮੁਤਾਬਕ ਸਿਰਫ ਉਨ੍ਹਾਂ ਸਕੂਲਾਂ, ਕਾਲਜਾਂ ਨੂੰ ਚਲਾਉਣ ਦੀ ਇਜਾਜ਼ਤ ਹੈ ਜੋ ਕੰਟੇਨਮੈਂਟ ਜ਼ੋਨ ਤੋਂ ਬਾਹਰ ਹਨ।
ਸਕੂਲ ‘ਚ ਵਿਦਿਆਰਥੀ ਕਿਤਾਬ, ਕਾਪੀ, ਪੈਨ ਤੇ ਪੈਂਸਿਲ ਜਿਹੀਆਂ ਚੀਜ਼ਾਂ ਇਕ-ਦੂਜੇ ਨਾਲ ਸਾਂਝੀਆਂ ਨਾ ਕਰਨ। ਸਕੂਲ ਪ੍ਰਬੰਧਕਾਂ ਨੂੰ ਇਸ ਦਾ ਖਾਸ ਖਿਆਲ ਰੱਖਣਾ ਪਵੇਗਾ।

Leave a Reply

Your email address will not be published. Required fields are marked *