ਅੱਜ ਇਹਨਾਂ ਰੂਟਾਂ ਤੇ ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ,ਪੈ ਸਕਦੀ ਹੈ ਵੱਡੀ ਮੁਸ਼ਕਿਲ-ਦੇਖੋ ਪੂਰੀ ਖ਼ਬਰ

20 ਸਤੰਬਰ ਨੂੰ ਕਿਸਾਨ ਯੂਨੀਅਨਾਂ ਵਲੋਂ ਕਿਸਾਨ ਸੰਗਠਨਾਂ ਵਲੋਂ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਅਤੇ ਝੂਠੇ ਮੁਕੱਦਮਿਆਂ ਅਤੇ ਖੇਤੀ ਵਿਰੋਧ ਦੇ ਵਿਚ ਹਰਿਆਣਾ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਗ ਬਾਣੀ ਨੂੰ ਜੋ ਇਨਪੁੱਟ ਮਿਲੀ ਹੈ ਉਸ ਦੇ ਮੁਤਾਬਕ ਸੰਗਠਨ ਪੰਜਾਬ ਰਾਜਪੁਰਾ ਤੇ ਲਾੜਲੂ ਦੇ ਨੇੜੇ ਜਾਮ ਲਗਾ ਸਕਦੇ ਹਨ। ਪੰਜਾਬ ਯੂਥ ਕਾਂਗਰਸ, ਦੇ ਵਰਕਰ ਤੇ ਕਿਸਾਨ ਸੰਗਠਨ ਵੀ ਹਰਿਆਣਾ ਵਿਚ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਨ੍ਹਾਂ ਖੇਤਰਾਂ ਵਿਚ ਸੁਰੱਖਿਆ ਏਜੰਸੀਆਂ ਵਿਸ਼ੇਸ਼ ਤੌਰ ‘ ਤੇ ਸੁਚੇਤ ਹੋ ਗਈਆਂ ਹਨ।


ਸੂਤਰਾਂ ਤੋਂ ਮਿਲੇ ਇਨਪੁੱਟ ਆਧਾਰ ‘ਤੇ ਮੋਹੜਾ (ਅੰਬਾਲਾ) ਜੀ.ਟੀ ਰੋਡ, ਯਮੁਨਾਨਗਰ-ਪੰਚਕੂਲਾ ਰਾਸ਼ਟਰੀ ਰਾਜਮਾਰਗ, ਨਾਰਾਇਣਗੜ੍ਹ, ਬਰਵਾਲਾ, ਯਮੁਨਾਨਗਰ ਤੋਂ ਪਿਪਲੀ-ਕਰਨਾਲ ਰਸਤੇ ‘ਤੇ ਰਾਦੌਰ ਦੇ ਨੇੜੇ, ਲਾੜਵਾ, ਇੰਦਰੀ, ਕਰਨਾਲ ਅਤੇ ਕੁਰਕੁਸ਼ੇਤਰ ਮੰਡੀ ਦੇ ਨੇੜੇ ਸਿਰਸਾ, ਹਿਸਾਰ, ਵੱਖ-ਵੱਖ ਥਾਵਾਂ ‘ਤੇ ਪਾਣੀਪਤ ਵਿਚ ਸ਼ਿਵਾ ਪਿੰਡ, ਜੀ.ਡੀ.ਰੋਡ, ਪਾਣੀਪਤ ਜੀਂਦ ਰੋਡ ‘ਤੇ ਮਤਲੌੜਾ ਦੇ ਨੇੜੇ, ਪਾਣੀਪਤ-ਰੋਹਤਕ ਰੋਡ ‘ਤੇ ਇਸਰਾਨਾ, ਗੋਹਾਨਾ ਆਦਿ ਥਾਵਾਂ ‘ਤੇ ਸੜਕ ਰੋਕਣ ਦੀ ਕੋਸ਼ਿਸ਼ ਹੈ। ਹੁਣ ਇਹ ਪ੍ਰਸ਼ਾਸਨ ‘ਤੇ ਹੈ ਕਿ ਉਹ ਕੀ ਕਦਮ ਚੁੱਕਦਾ ਹੈ। ਕਿਸਾਨ ਸੰਗਠਨਾਂ ਵਲੋਂ ਗੁਰਿੱਲਾ ਰਣਨੀਤੀ ਤਹਿਤ ਸੂਤਰਾਂ ਮੁਤਾਬਕ ਆਖਰੀ ਸਮੇਂ ਆਪਣੀ ਰਣਨੀਤੀ ਵਿਚ ਬਦਲਾਅ ਵੀ ਹੋ ਸਕਦਾ ਹੈ।

ਗ੍ਰਹਿ ਸਕੱਤਰ ਵਿਜੈਵਰਧਨ ਨੇ ਲਿਖਤੀ ਹੁਕਮ ਜਾਰੀ ਕਰਦੇ ਹੋਏ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਫੀਲਡ ਵਿਚ ਉਤਾਰਿਆ ਹੈ। ਡੀ.ਸੀ. -ਐੱਸ.ਪੀ. ਯਕੀਨੀ ਕਰਨਗੇ ਕਿ ਪ੍ਰਦਰਸ਼ਨ ਦੌਰਾਨ ਕਿਤੇ ਕੋਈ ਹਿੰਸਾ ਨਾ ਹੋਵੇ। ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਐਤਵਾਰ ਨੂੰ ਪੁਲਸ ਅਤੇ ਪ੍ਰਸ਼ਾਸਨ ਦੇ ਅਫਸਰ-ਮੁਲਾਜ਼ਮਾਂ ਦੇ ਨਾਲ ਹੀ ਹਸਪਤਾਲਾਂ ਵਿਚ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਨਿੱਜੀ ਹਸਪਤਾਲਾਂ ਅਤੇ ਐਂਬੂਲੈਂਸ ਨੂੰ ਵੀ ਪੂਰੇ ਸਟਾਫ ਦੇ ਨਾਲ ਅਲਰਟ ‘ਤੇ ਰੱਖਿਆ ਗਿਆ ਹੈ।

ਪ੍ਰਦੇਸ਼ ਵਿਚ ਅਜੇ ਜ਼ਿਲਿਆਂ ਵਿਚ ਸੁਰੱਖਿਆ ਵਧਾਉਣ ਅਤੇ ਰੋਡ ‘ਤੇ ਪੁਲਸ ਗਸ਼ਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਾਰੇ ਡਿਪਟੀ ਕਮਿਸ਼ਨਰਾਂ, ਸੀਨੀਅਰ ਪੁਲਸ ਅਧਿਕਾਰੀਆਂ ਅਤੇ ਪੁਲਸ ਅਧਿਕਾਰੀਆਂ ਨੂੰ ਆਯੋਜਕਾਂ ਨਾਲ ਗੱਲ ਕਰਕੇ ਸ਼ਾਂਤੀਪੂਰਵਕ ਵਿਰੋਧ ਯਕੀਨੀ ਕਰਨ ਨੂੰ ਕਿਹਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਯੋਜਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਵਿਰੋਧ ਸ਼ਾਂਤੀਪੂਰਨ ਅਤੇ ਕਾਨੂੰਨੀ ਤਰੀਕੇ ਨਾਲ ਦਰਜ ਕਰਵਾਏ ਅਤੇ ਰਾਸ਼ਟਰੀ ਅਤੇ ਸੂਬਾ ਰਾਜਮਾਰਗਾਂ ਨੂੰ ਰੋਕਣ ਤੋਂ ਬਚੋ ਤਾਂ ਜੋ ਯਾਤਰੀਆਂ ਜਾਂ ਆਮ ਲੋਕਾਂ ਨੂੰ ਅਸੁਵਿਧਾ ਨਾ ਹੋਵੇ।

ਸਰਕਾਰ ਨੇ ਸਾਰੇ ਕਾਰਜਕਾਰੀ ਮੈਜਿਸਟ੍ਰੇਟਾਂ ਤੇ ਪੁਲਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਜ਼ਿਲਿਆਂ ਵਿਚ ਮੌਜੂਦ ਰਹਿਣ ਤੇ ਛੁੱਟੀ ‘ਤੇ ਨਾ ਜਾਣ। ਕਾਰਜਕਾਰੀ ਮੈਜਿਸਟ੍ਰੇਟਾਂ ਨੂੰ ਉਨ੍ਹਾਂ ਦੇ ਪੁਲਸ ਹਮਰੁਤਬਾ ਅਧਿਕਾਰੀਆਂ ਦੇ ਨਾਲ ਅਜਿਹੇ ਸਥਾਨਾਂ ‘ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ, ਜਿਥੇ ਪ੍ਰਦਰਸ਼ਨਕਾਰੀਆਂ ਦਾ ਇਕੱਠ ਹੋ ਸਕਦਾ ਹੈ। ਐਤਵਾਰ ਮਤਲਬ 20 ਸਤੰਬਰ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਇਸ ਦੇ ਲਈ ਗ੍ਰਹਿ ਸਕੱਤਰ ਦੇ ਕੰਟਰੋਲ ਰੂਮ (0172-2711925) ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਗ੍ਰਹਿ ਵਿਭਾਗ ਵਲੋਂ ਪੁਲਸ ਡਾਇਰੈਕਟਰ ਜਨਰਲ, ਸਾਰੇ ਡਿਵੀਜ਼ਨਲ ਕਮਿਸ਼ਨਰਾਂ, ਪੁਲਸ ਰੇਂਜ ਦੇ ਸਾਰੇ ਪੁਲਸ ਇੰਸਪੈਕਟਰ ਜਨਰਲਾਂ, ਡਿਪਟੀ ਕਮਿਸ਼ਨਰਾਂ, ਜ਼ਿਲਾ ਮੈਜਿਸਟ੍ਰੇਟ, ਪੰਚਕੂਲਾ, ਫਰੀਦਾਬਾਦ ਤੇ ਗੁਰੂਗ੍ਰਾਮ ਦੇ ਪੁਲਸ ਕਮਿਸ਼ਨਰਾਂ ਤੇ ਸਾਰੇ ਜ਼ਿਲਿਆਂ ਦੇ ਐੱਸ.ਐੱਸ.ਪੀਜ਼. ਤੇ ਐੱਸ.ਪੀਜ਼. ਨੂੰ ਇਨ੍ਹਾਂ ਹੁਕਮਾਂ ਦਾ ਸਖਤੀ ਨਾਲ ਪਾਲਣ ਪੁਖਤਾ ਕਰਨ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *