ਜੇਕਰ ਤੁਸੀਂ ਵੀ ਜਲਦੀ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਦੇਖਲੋ ਇਹ ਪੋਸਟ

ਅਜੌਕੇ ਸਮੇਂ ’ਚ ਲੋਕ ਸਭ ਤੋਂ ਜ਼ਿਆਦਾ ਆਪਣੇ ਭਾਰ ਕਾਰਨ ਪਰੇਸ਼ਾਨ ਹਨ, ਜੋ ਘੱਟ ਹੋਣ ਦੀ ਥਾਂ ਵੱਧਦਾ ਜਾ ਰਿਹਾ ਹੈ। ਗਲਤ ਖਾਣ ਪੀਣ ਅਤੇ ਕਸਰਤ ਨਾ ਕਰਨ ਦੇ ਕਾਰਨ ਦਿਨ ਪ੍ਰਤੀ ਦਿਨ ਵਧਦਾ ਭਾਰ ਹਰ ਕਿਸੇ ਲਈ ਆਮ ਸਮੱਸਿਆ ਬਣ ਗਿਆ ਹੈ। ਹਾਲਾਂਕਿ ਲੋਕ ਭਾਰ ਘਟਾਉਣ ਜਾਂ ਇਸ ’ਤੇ ਕਾਬੂ ਪਾਉਣ ਲਈ ਬਹੁਤ ਸਾਰੇ ਤਰੀਕੇ ਅਪਣਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ। ਕਸਰਤ ਭਾਰ ਘਟਾਉਣ ਦਾ ਇਕ ਵਧੀਆ ਸਾਧਨ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਸੌਖੇ ਸੁਝਾਅ ਦੱਸਾਂਗੇ, ਜੋ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਤੁਹਾਡੀ ਸਹਾਇਤਾ ਕਰਨਗੇ।

ਖਾਣੇ ਲਈ ਸਹੀ ਪਲੇਟ ਦੀ ਵਰਤੋਂ – ਵੱਡੀ ਪਲੇਟ ਵਿਚ ਖਾਣਾ ਫੈਲ ਜਾਂਦਾ ਹੈ, ਜਿਸ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਘੱਟ ਖਾ ਰਹੇ ਹੋ। ਜਦੋਂ ਕਿ ਛੋਟੀ ਪਲੇਟ ਵਿਚ ਖਾਣਾ ਖਾਣ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕੀ ਖਾ ਰਹੇ ਹੋ ਅਤੇ ਤੁਹਾਨੂੰ ਕਿੰਨਾ ਖਾਣਾ ਚਾਹੀਦਾ ਹੈ। ਇਹ ਭਾਰ ਘਟਾਉਣ ਦੇ ਉਪਚਾਰਾਂ ਵਿਚੋਂ ਇਕ ਹੈ।

ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਡਾਇਟ – ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ ਵਿਚ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਹਜ਼ਮ ਹੋਣ ’ਚ ਬਹੁਤ ਸਮਾਂ ਲੱਗਦਾ ਹੈ, ਜਿਸ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਓਵਰ ਈਟਿੰਗ ਤੋਂ ਬਚਦੇ ਹੋ। ਪ੍ਰੋਟੀਨ ਲਈ ਡਾਇਟ ਵਿੱਚ ਚਿਕਨ, ਅੰਡੇ, ਫਲ, ਦਾਲ, ਵਸਾਯੁਕਤ ਮੱਛੀ, ਬਦਾਮ ਅਤੇ ਓਟਸ ਸ਼ਾਮਲ ਕਰੋ। ਉੱਥੇ ਹੀ ਫਾਈਬਰ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਮੌਸਮੀ ਫਲ, ਨਟਸ ਅਤੇ ਬੀਜਾਂ ਦਾ ਸੇਵਨ ਕਰੋ।

ਲੂਣ ਦੀ ਘੱਟ ਵਰਤੋਂ – ਸ਼ਾਮ ਨੂੰ ਲੂਣ ਦਾ ਸੇਵਨ ਘੱਟ ਤੋਂ ਘੱਟ ਕਰੋ। ਦਰਅਸਲ ਸ਼ਾਮ ਦੇ ਬਾਅਦ ਲੂਣਦਾ ਜ਼ਿਆਦਾ ਸੇਵਨ ਕਰਨ ਨਾਲ ਵਾਟਰ ਰਿਟੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਭਾਰ ਘੱਟ ਹੋਣ ਦੇ ਥਾਂ ਵਧ ਜਾਂਦਾ ਹੈ। ਮਾਹਰਾਂ ਅਨੁਸਾਰ ਰਾਤ ਨੂੰ ਜ਼ਿਆਦਾ ਲੂਣ ਖਾਣ ਨਾਲ ਪਾਚਕ ਖ਼ਰਾਬ ਹੁੰਦਾ ਹੈ, ਜੋ ਸਿੱਧਾ ਭਾਰ ‘ਤੇ ਅਸਰ ਪਾਉਂਦਾ ਹੈ। ਅਜਿਹੇ ‘ਚ ਇਹ ਵਧੀਆ ਹੈ ਕਿ ਤੁਸੀਂ ਰਾਤ ਨੂੰ ਘੱਟ ਤੋਂ ਘੱਟ ਲੂਣ ਦਾ ਸੇਵਨ ਕਰੋ।

ਹੌਲੀ-ਹੌਲੀ ਖਾਓ ਖਾਣਾ – ਇਕ ਵਾਰ ਵਿਚ ਪੂਰਾ ਖਾਣ ਦੀ ਥਾਂ ਤੁਸੀਂ ਦਿਨ ਵਿਚ 6-7 ਵਾਰ ਖਾਓ। ਬਹੁਤ ਜ਼ਿਆਦਾ ਖਾਣ ਨਾਲ ਪਾਚਕ ਕਿਰਿਆ ਹੌਲੀ ਹੋ ਜਾਂਦੀ ਹੈ, ਜਿਸ ਨਾਲ ਭਾਰ ਵਧਦਾ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਜੇ ਤੁਸੀਂ ਤਿੰਨ ਵੱਡੇ ਭੋਜਨ ਖਾਣ ਦੀ ਥਾਂ ਦਿਨ ਵਿਚ ਛੋਟੇ-ਛੋਟੇ ਅੰਤਰਾਲ ਵਿਚ 6-7 ਭੋਜਨ ਕਰੋ। ਇਸ ਨਾਲ ਕੈਲੋਰੀ ਤੇਜ਼ੀ ਨਾਲ ਬਰਨ ਹੋਵੇਗੀ।

ਗਰਮ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ – ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ। ਦਰਅਸਲ ਸਵੇਰੇ ਗਰਮ ਪਾਣੀ ਪੀਣ ਨਾਲ ਪਾਚਕ ਕਿਰਿਆ ਵਧੀਆ ਹੁੰਦੀ ਹੈ, ਜੋ ਤੇਜ਼ੀ ਨਾਲ ਭਾਰ ਘਟਾਉਣ ਵਿਚ ਸਹਾਇਤਾ ਕਰਦੀ ਹੈ।

ਨਿੰਬੂ ਅਤੇ ਸ਼ਹਿਦ – ਜੇਕਰ ਤੁਹਾਨੂੰ ਗਰਮ ਪਾਣੀ ਪੀਣ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਅਤੇ ਸ਼ਹਿਦ ਮਿਲਾ ਸਕਦੇ ਹੋ। ਇਸ ਨੂੰ ਰੋਜ਼ਾਨਾ ਪੀਣ ਨਾਲ ਤੁਹਾਡਾ ਭਾਰ ਜਲਦੀ ਘੱਟ ਹੋ ਜਾਵੇਗਾ।

Leave a Reply

Your email address will not be published. Required fields are marked *