ਸਕੂਲੀ ਵਿਦਿਆਰਥੀਆਂ ਨੂੰ ਹੁਣ ਬਿਲਕੁਲ ਫ਼ਰੀ ਵਿਚ ਮਿਲੇਗੀ ਇਹ ਚੀਜ਼ ਤੇ ਲੱਗਣਗੀਆਂ ਮੌਜ਼ਾਂ-ਦੇਖੋ ਪੂਰੀ ਖ਼ਬਰ

ਇਹ ਖ਼ਬਰ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜੋ ਪ੍ਰਤੀਯੋਗੀ ਪ੍ਰੀਖਿਆ ਦੇਣਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਕਿਤਾਬਾਂ ਖਰੀਦਣ ਲਈ ਪੂਰੇ ਆਰਥਿਕ ਸਾਧਨ ਨਹੀਂ ਹਨ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ ਕਿ ਕਿਉਂਕਿ ਜ਼ਿਲ੍ਹਾ ਸਿੱਖਿਆ ਮਹਿਕਮੇ ਨੇ ਜ਼ਿਲ੍ਹੇ ਦੇ 38 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ‘ਚ ਇਸ ਤਰ੍ਹਾਂ ਦੀਆਂ ਪੁਸਤਕਾਂ ਦੇ ਦੋ ਸੈੱਟ ਮੁੱਫਤ ਉਪਲੱਬਧ ਕਰਵਾਏ ਹਨ।

ਸੰਯੁਕਤ ਪ੍ਰਵੇਸ਼ ਪ੍ਰੀਖਿਆ (ਮੇਨਸ ਅਤੇ ਅਡਵਾਂਸ) ਅਤੇ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ (ਐਂਟਰੈਂਸ ਅਗਜ਼ਾਮ) ਦੀ ਤਿਆਰੀ ਕਰਨ ਵਾਲਿਆਂ ਲਈ ਫਿਜ਼ੀਕਸ, ਕਮਿਸਟਰੀ, ਬਾਇਓਲੋਜੀ ਅਤੇ ਗਣਿਤ ਦੀਆਂ ਪੁਸਤਕਾਂ ਉਪਯੋਗੀ ਹੋਣਗੀਆਂ। ਅਧਿਕਾਰੀਆਂ ਅਨੁਸਾਰ ਜ਼ਿਲ੍ਹਾ ਸਿੱਖਿਆ ਮਹਿਕਮੇ ਨੂੰ ਇਨ੍ਹਾਂ ਪੁਸਤਕਾਂ ਦੀ ਖਰੀਦ ਲਈ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਅਧੀਨ 2.5 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ।

ਇਕ ਹੋਰ ਜਾਣਕਾਰੀ ਅਨੁਸਾਰ ਮਹਿਕਮੇ ਨੇ ਸ਼ੁਰੂਆਤ ‘ਚ ਹੋਣਹਾਰ ਵਿਦਿਆਰਥੀਆਂ ਜਾਂ ਸਕੂਲ ਦੇ ਟਾਪਰਾਂ ਨੂੰ ਕਿਤਾਬਾਂ ਸੌਂਪਣ ਦਾ ਫ਼ੈਸਲਾ ਕੀਤਾ ਸੀ ਪਰ ਬਾਅਦ ‘ਚ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਸਕੂਲ ਦੇ ਪ੍ਰਿੰਸੀਪਲ ਇਸ ਗੱਲ ’ਤੇ ਵਿਚਾਰ ਕਰ ਸਕਦੇ ਹਨ ਕਿ ਉਹ ਕਿਤਾਬਾਂ ਨੂੰ ਸਕੂਲ ਦੀ ਲਾਈਬ੍ਰੇਰੀ ‘ਚ ਰੱਖਣਾ ਚਾਹੁੰਦੇ ਹਨ ਜਾਂ ਇਸ ਨੂੰ ਸਕੂਲ ਦੇ ਟਾਪਰਾਂ ਨੂੰ ਸੌਂਪ ਸਕਦੇ ਹਨ।

ਇਸ ਬਾਰੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀ. ਏ. ਯੂ. ਦੇ ਪ੍ਰਿੰਸੀਪਲ ਸੰਜੀਵ ਥਾਪਰ ਨੇ ਦੱਸਿਆ ਕਿ ਸਾਨੂੰ ਕਿਤਾਬਾਂ ਦੇ ਦੋ ਸੈੱਟ ਮਿਲੇ ਹਨ, ਜਿਸ ‘ਚ 14 ਕਿਤਾਬਾਂ ਹਨ। ਅਸੀਂ ਇਸ ਨੂੰ ਸਕੂਲ ਦੀ ਲਾਈਬ੍ਰੇਰੀ ‘ਚ ਰੱਖਿਆ ਹੈ, ਜਿਥੋਂ ਵਿਦਿਆਰਥੀ ਇਸ ਨੂੰ ਜਾਰੀ ਕਰਵਾ ਸਕਦੇ ਹਨ। ਇਹ ਮਹਿਕਮੇ ਵੱਲੋਂ ਇਕ ਸ਼ਾਨਦਾਰ ਪਹਿਲ ਹੈ ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ‘ਚ ਮੱਦਦ ਮਿਲੇਗੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.