ਜੇ ਬੱਚੇਦਾਨੀ ਚ’ ਦਿਖਣ ਇਹ ਲੱਛਣ ਤਾਂ ਔਰਤਾਂ ਹੋ ਜਾਣ ਸਾਵਧਾਨ-ਹੋ ਸਕਦਾ ਹੈ ਵੱਡਾ ਨੁਕਸਾਨ

ਬੱਚੇਦਾਨੀ ਦੀਆਂ ਰਸੌਲੀਆਂ ਸੁਣਨ ‘ਚ ਬਹੁਤ ਆਮ ਹੋ ਗਈ ਹਨ ਪਰ ਇਹ ਔਰਤਾਂ ਦੇ ਸਰੀਰ ‘ਚ ਪੀਰੀਅਡਜ਼-ਪ੍ਰੈਗਨੈਂਸੀ ਵਰਗੀਆਂ ਕਈ ਸਮੱਸਿਆਵਾਂ ਪੈਦਾ ਕਰਦੇ ਹਨ। ਬੱਚੇਦਾਨੀ ‘ਚ ਗੱਠਾਂ ਬਣ ਜਾਂਦੀਆਂ ਹਨ। ਡਾਕਟਰੀ ਭਾਸ਼ਾ ‘ਚ ਇਸ ਨੂੰ ਫਾਈਬਰੋਇਡਜ਼ ਵੀ ਕਿਹਾ ਜਾਂਦਾ ਹੈ ਜੋ ਬੱਚੇਦਾਨੀ ‘ਚ ਹੋਣ ਵਾਲੇ ਟਿਊਮਰ ਹਨ। ਅੱਜ ਹਰ 5 ‘ਚੋਂ 1 ਔਰਤ ਨੂੰ ਇਹ ਸਮੱਸਿਆ ਹੈ।

ਪਹਿਲਾਂ ਇਹ ਸਮੱਸਿਆ 30 ਤੋਂ 40 ਸਾਲ ਦੀ ਉਮਰ ‘ਚ ਹੁੰਦੀ ਸੀ ਪਰ ਹੁਣ ਜਵਾਨ ਉਮਰ ਦੀਆਂ ਕੁੜੀਆਂ ਨੂੰ ਰਸੌਲੀਆਂ ਹੋਣ ਲੱਗ ਪਈਆਂ ਹਨ। ਅਜਿਹਾ ਕਿਉਂ ਹੁੰਦਾ ਹੈ ਇਸ ਦਾ ਸਪੱਸ਼ਟ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਜ਼ਿਆਦਾ ਭਾਰ ਅਤੇ ਮੋਟੀਆਂ ਔਰਤਾਂ ਇਸ ਸਮੱਸਿਆ ਦਾ ਸ਼ਿਕਾਰ ਹੁੰਦੀਆਂ ਹਨ। ਇਸ ਦੇ ਨਾਲ ਹੀ ਇਹ ਸਮੱਸਿਆ ਪੀੜ੍ਹੀ ਦਰ ਪੀੜ੍ਹੀ ਵੀ ਹੋ ਸਕਦੀ ਹੈ।

ਫਾਈਬਰੋਇਡ ਹੋਣ ਦੇ ਲੱਛਣਾਂ ਬਾਰੇ ਗੱਲ ਕਰੀਏ ਤਾਂ……………………

ਜੇਕਰ ਕਿਸੇ ਔਰਤ ਨੂੰ ਪੀਰੀਅਡਜ ਰੁੱਕ-ਰੁੱਕ ਆਉਂਦੇ ਹਨ।
ਪੇਟ ਦੇ ਹੇਠਲੇ ਹਿੱਸੇ ਅਤੇ ਪਿੱਠ ‘ਚ ਦਰਦ ਹੁੰਦਾ ਹੈ।
ਵਾਰ-ਵਾਰ ਯੂਰਿਨ ਪਾਸ ਹੁੰਦਾ ਹੈ।
ਪੀਰੀਅਡਜ ਦੌਰਾਨ ਦਰਦ ਰਹਿੰਦਾ ਹੈ।
ਪ੍ਰਾਈਵੇਟ ਪਾਰਟ ਤੋਂ ਬਿਨ੍ਹਾਂ ਪੀਰੀਅਡਜ ਵੀ ਖੂਨ ਆਉਂਦਾ ਹੈ।
ਪੇਟ ‘ਚ ਸੋਜ਼, ਕਬਜ਼ ਦੀ ਸਮੱਸਿਆ ਹੈ ਤਾਂ ਇਹ ਰਸੌਲੀ ਹੋਣ ਦਾ ਸੰਕੇਤ ਹੋ ਸਕਦਾ ਹੈ।

ਇਲਾਜ ਬਾਰੇ ਗੱਲ ਕਰੀਏ ਤਾਂ ਇਹ ਨਿਰਭਰ ਕਰਦਾ ਹੈ ਕਿ ਤੁਹਾਡੀ ਬੱਚੇਦਾਨੀ ‘ਚ ਰਸੌਲੀ ਦਾ ਆਕਾਰ ਕੀ ਹੈ, ਉਸ ਤੋਂ ਬਾਅਦ ਹੀ ਡਾਕਟਰ ਤੁਹਾਨੂੰ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਸਲਾਹ ਦੇਵੇਗਾ। ਜੇਕਰ ਇਸ ਨੂੰ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਤਾਂ ਦਵਾਈਆਂ ਦਿੱਤੀਆਂ ਜਾਣਗੀਆਂ ਨਹੀਂ ਤਾਂ ਸਰਜਰੀ ਦਾ ਆਪਸ਼ਨ ਵੀ ਇਸ ‘ਚ ਰਹਿੰਦਾ ਹੈ।ਬੱਚੇਦਾਨੀ ‘ਚ ਰਸੌਲੀਆਂ ਨੂੰ ਠੀਕ ਕਰਨ ਲਈ ਲਾਈਫਸਟਾਈਲ ‘ਚ ਕੁਝ ਬਦਲਾਅ ਲਿਆਉਣ ਦੀ ਵੀ ਲੋੜ ਹੈ ਜਿਵੇਂ ਕਿ…..

ਸੰਤੁਲਿਤ ਖੁਰਾਕ ਅਤੇ ਰੋਜ਼ਾਨਾ ਕਸਰਤ।
ਸੰਤੁਲਿਤ ਡਾਇਟ ‘ਚ ਹਰੀਆਂ-ਪੱਤੇਦਾਰ ਸਬਜ਼ੀਆਂ, ਦਾਲਾਂ, ਸਾਬਤ ਅਨਾਜ, ਸੁੱਕੇ ਮੇਵੇ ਆਦਿ।
ਰੋਜ਼ਾਨਾ ਸਵੇਰੇ ਘੱਟੋ-ਘੱਟ 30 ਮਿੰਟ ਕਸਰਤ ਕਰੋ। ਯੋਗਾ ਕਰੋ ਜਿਵੇਂ ਸੂਰਜ ਨਮਸਕਾਰ, ਭੁਜੰਗਾਸਨ, ਸਰਵਾਂਗਾਸਨ ਆਦਿ।
ਹਰਬਲ ਤੇਲ ਨਾਲ ਸਰੀਰ ਦੀ ਮਾਲਿਸ਼ ਕਰੋ।
ਜੰਕ-ਫਾਸਟ ਫੂਡ, ਬਾਹਰ ਦਾ ਭੋਜਨ, ਪੈਕ ਕੀਤੇ ਤੇਲ ਵਾਲੇ ਭੋਜਨ ਤੋਂ ਪਰਹੇਜ਼ ਕਰੋ।
ਖਾਲੀ ਪੇਟ ਐਲੋਵੇਰਾ ਜੂਸ ਦਾ ਸੇਵਨ ਕਰੋ।
15 ਮਿੰਟਾਂ ਤੱਕ ਹਲਕੇ ਹੱਥਾਂ ਨਾਲ ਕੋਸੇ ਕੈਸਟਰ ਆਇਲ ਨਾਲ ਪੇਟ ਦੇ ਹੇਠਲੇ ਹਿੱਸੇ ਦੀ ਮਾਲਿਸ਼ ਕਰੋ।

Leave a Reply

Your email address will not be published. Required fields are marked *