ਪੰਜਾਬ ਵਿਚ ਖੁੱਲਣ ਜਾ ਰਹੀਆਂ ਹਨ ਇਹ ਚੀਜ਼-ਹੁਣੇ ਨਵੇਂ ਦਿਸ਼ਾ-ਨਿਰਦੇਸ਼ ਹੋਏ ਜਾਰੀ,ਦੇਖੋ ਪੂਰੀ ਖ਼ਬਰ

ਨਾਰਦਨ ਰੇਲਵੇ ਵੱਲੋਂ ਜਾਰੀ ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਟਰੈਕ ‘ਤੇ ਰੇਲ ਗੱਡੀਆਂ ਦੀ ਆਵਾਜਾਈ ਵਧਾਈ ਜਾਵੇਗੀ। ਅਜਿਹੇ ‘ਚ ਰੇਲਵੇ ਸਟੇਸ਼ਨਾਂ ‘ਤੇ ਚੱਲਣ ਵਾਲੀਆਂ ਦੁਕਾਨਾਂ ਤੇ ਸਟਾਲਾਂ ਨੂੰ ਖੋਲਣਾ ਜ਼ਰੂਰੀ ਹੋਵੇਗਾ। ਕੋਰੋਨਾ ਵਾਇਰਸ ਕਾਰਨ ਦੇਸ਼ ‘ਚ ਰੇਲ ਗੱਡੀਆਂ ਦੀ ਆਵਾਜਾਈ ਨਾਮਾਤਰ ਹੈ, ਜਿਸ ਕਾਰਨ ਰੇਲਵੇ ਸਟੇਸ਼ਨਾਂ ‘ਤੇ ਲੋਕ ਘੱਟ ਪਹੁੰਚ ਰਹੇ ਹਨ ਤੇ ਸਟਾਲ ਤੇ ਦੁਕਾਨਾਂ ਨਹੀਂ ਚੱਲ ਰਹੀਆਂ ਹਨ।

ਹੁਣ ਰੇਲਵੇ ਟਰੇਨਾਂ ਦੀ ਆਵਾਜਾਈ ‘ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਆਵਾਜਾਈ ਵੱਧ ਜਾਵੇਗੀ। ਦੂਰ-ਦੁਰਾਡੇ ਤੋਂ ਰੇਲਵੇ ਸਟੇਸ਼ਨ ਪੁੱਜੇ ਯਾਤਰੀਆਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ, ਇਸ ਲਈ ਰੇਲਵੇ ਪ੍ਰਬੰਧ ਕਰਨ ‘ਚ ਜੁੱਟੀ ਹੈ। ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸਾਰੇ ਸੁਵਿਧਾ ਬਹਾਲ ਕਰਨ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।

ਰੇਲ ਅਧਿਕਾਰੀ ਦੱਸਦੇ ਹਨ ਕਿ ਜਿਹੜੀਆਂ ਰੇਲ ਗੱਡੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਅਗਲੇ ਮਹੀਨੇ ਮਹੀਨੇ ਤੋਂ ਕਾਫੀ ਗਿਣਤੀ ‘ਚ ਰੇਲਗੱਡੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਅਗਲੇ ਮਹੀਨੇ ਤੋਂ ਕਾਫੀ ਗਿਣਤੀ ‘ਚ ਰੇਲਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ, ਜਿਸ ਕਾਰਨ ਸਟਾਲ ਧਾਰਕਾਂ ਤੇ ਹੋਰ ਦੁਕਾਨਦਾਰਾਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਉਹ ਆਪਣੀਆਂ ਦੁਕਾਨਾਂ ਖੋਲ੍ਹਣ ਤੇ ਯਾਤਰੀਆਂ ਨੂੰ ਸਹੂਲਤਾਂ ਦੇਣ।

ਸਟਾਲ ਧਾਰਕਾਂ ਤੇ ਦੁਕਾਨਦਾਰਾਂ ਨੂੰ ਦੇਣਾ ਪਵੇਗਾ ਕਿਰਾਇਆ – ਰੇਲਵੇ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਰੇਲਵੇ ਸਟੇਸ਼ਨ ‘ਤੇ ਕੰਮ ਕਰਨ ਵਾਲੇ ਸਟਾਲ ਧਾਰਕਾਂ ਤੇ ਦੁਕਾਨਦਾਰਾਂ ਨੂੰ ਕਿਰਾਇਆ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਲਾਕ ਡਾਊਨ ‘ਚ ਛੇ ਮਹੀਨੇ ਤੋਂ ਰੇਲਵੇ ਨੇ ਸਟਾਲ ਤੇ ਦੁਕਾਨਦਾਰਾਂ ਕੋਲੋਂ ਕਿਰਾਇਆ ਨਹੀਂ ਵਸੂਲਿਆ ਹੈ। ਹਾਲਾਂਕਿ ਰੇਲ ਗੱਡੀਆਂ ਘੱਟ ਚੱਲਣ ਕਾਰਨ ਕਾਰੋਬਾਰ ਘੱਟ ਹੋਵੇਗਾ, ਅਜਿਹੇ ‘ਚ ਦੁਕਾਨਦਾਰਾਂ ਨੂੰ ਪਹਿਲੇ ਵਾਲਾ ਕਿਰਾਇਆ ਦੇਣਾ ਮੁਸ਼ਕਲ ਹੋਵੇਗਾ। ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟਾਲ ਧਾਰਕਾਂ ਤੇ ਦੁਕਾਨਦਾਰਾਂ ਦਾ ਜੋ ਕਿਰਾਇਆ ਹੈ, ਉਸ ਨੂੰ ਘੱਟ ਕੀਤਾ ਜਾਵੇਗਾ।

ਵੱਧਣਗੀਆਂ ਗੱਡੀਆਂ : ਡਾਇਰੈਕਟਰ- ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਨਾਰਦਨ ਰੇਲਵੇ ਦੇ ਨਿਰਦੇਸ਼ਾਂ ਅਨੁਸਾਰ ਅਕਤੂਬਰ ਮਹੀਨੇ ਤੋਂ ਰੇਲ ਗੱਡੀਆਂ ਵੱਧਣਗੀਆਂ। ਰੇਲ ਗੱਡੀਆਂ ਦੀ ਆਵਾਜਾਈ ‘ਚ ਵਾਧਾ ਹੋਣ ਤੋਂ ਪਹਿਲਾਂ ਸਟੇਸ਼ਨਾਂ ‘ਤੇ ਸਾਰੀਆਂ ਸਹੂਲਤਾਂ ਪੁਖਤਾ ਕਰਨ ਦੀ ਕਵਾਇਦ ਜਾਰੀ ਹੈ। ਸਟਾਲਾਂ ਤੇ ਦੁਕਾਨਾਂ ਖੁੱਲ੍ਹਣਗੀਆਂ ਤੇ ਨਿਰਦੇਸ਼ਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਕਿਰਾਇਆ ਦੇਣਾ ਹੋਵੇਗਾ।

Leave a Reply

Your email address will not be published.