ਕਿਸਾਨਾਂ ਦੀਆਂ ਲਿਮਟਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵੱਡੀ ਖੁਸ਼ਖਬਰੀ ! ਦੇਖੋ ਪੂਰੀ ਖ਼ਬਰ

ਕਿਸਾਨਾਂ ਦੀ ਮਦਦ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਕਈ ਨਵੀਆਂ ਯੋਜਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਮਦਦ ਮਿਲ ਸਕੇ। ਇਸੇ ਵਿਚਕਾਰ ਹੁਣ ਪੰਜਾਬ ਸਰਕਾਰ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਮਦਦ ਲਈ ਇੱਕ ਨਵੀਂ ਯੋਜਨਾ ਪੇਸ਼ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਕੈਪਟਨ ਸਰਕਾਰ ਨੇ ਕਿਸਾਨਾਂ ਦੀਆਂ ਲਿਮਟਾਂ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਖਾਸਕਰ ਪਸ਼ੂਪਾਲਨ ਨਾਲ ਜੁੜੇ ਕਿਸਾਨਾਂ ਇਸ ਯੋਜਨਾ ਦਾ ਸਭਤੋਂ ਜਿਆਦਾ ਫਾਇਦਾ ਮਿਲੇਗਾ।

ਪੰਜਾਬ ਸਰਕਾਰ ਨੇ ਕਿਸੇ ਵੀ ਤਰਾਂ ਦੇ ਪਸ਼ੂਪਾਲਨ ਧੰਦੇ ਨਾਲ ਜੁੜੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਕਿਸਾਨ ਕਰੈਡਿਟ ਲਿਮਿਟ ਸਕੀਮ (KCC) ਦੀ ਸ਼ੁਰੂਆਤ ਕਰ ਦਿੱਤੀ ਹੈ। ਯਾਨੀ ਕਿ ਹੁਣ ਇਸ ਯੋਜਨਾ ਦੇ ਨਾਲ ਜੁੜ ਕੇ ਪਸ਼ੂਪਾਲਕ ਕਿਸਾਨਾਂ ਨੂੰ ਸਰਕਾਰ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਰੋਜ਼ਾਨਾ ਦੇ ਖਰਚੇ ਜਿਵੇਂ ਪਸ਼ੂਆਂ ਦੀ ਖੁਰਾਕ, ਦਵਾਈਆਂ, ਮਜਦੂਰਾਂ ਦੇ ਖਰਚੇ, ਬਿਜਲੀ ਅਤੇ ਪਾਣੀ ਦੇ ਬਿੱਲ ਆਦਿ ਦਾ ਖਰਚਾ ਚਲਾਉਣ ਲਈ ਕਿਸਾਨਾਂ ਨੂੰ ਬੈਂਕ ਦੀਆਂ ਲਿਮਟਾਂ ਦੀ ਸਹੂਲਤ ਦੇਵੇਗੀ।

ਸਭਤੋਂ ਖਾਸ ਗੱਲ ਇਹ ਹੈ ਕਿ ਕਿਸਾਨਾਂ ਲਈ ਇਹ ਲਿਮਟਾਂ ਬਹੁਤ ਹੀ ਘੱਟ ਵਿਆਜ ਦਰਾਂ ਉੱਤੇ ਬਣਾਈਆਂ ਜਾਣਗੀਆਂ। ਇਸ ਸਬੰਧੀ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਦਾ ਹਰ ਇੱਕ ਪਸ਼ੂਪਾਲਕ ਕਿਸਾਨ ਆਪਣੀ ਸਹੂਲਤ ਅਤੇ ਲੋੜ ਦੇ ਅਨੁਸਾਰ ਇਹ ਲਿਮਟਾਂ ਬਣਵਾ ਸਕਦਾ ਹੈ।

ਪੰਜਾਬ ਸਰਕਾਰ ਦੀ ਇਸ ਯੋਜਨਾ ਦੇ ਅਨੁਸਾਰ ਹਰ ਪਸ਼ੂਪਾਲਕ ਕਿਸਾਨ ਨੂੰ ਪ੍ਰਤੀ ਪਰਿਵਾਰ 3 ਲੱਖ ਰੁਪਏ ਸਰਕਾਰ ਵੱਲੋਂ ਸਿਰਫ 4 ਫੀਸਦੀ ਵਿਆਜ ਉੱਤੇ ਬੈਕਾਂ ਤੋਂ ਦਵਾਏ ਜਾਣਗੇ। ਜੇਕਰ ਕੋਈ ਕਿਸਾਨ ਚਾਹੇ ਤਾਂ ਆਪਣੀ ਮਰਜ਼ੀ ਦੇ ਅਨੁਸਾਰ ਇਸਤੋਂ ਘੱਟ ਦੀ ਲਿਮਿਟ ਵੀ ਬਣਵਾ ਸਕਦਾ ਹੈ। ਸਭਤੋਂ ਖਾਸ ਗੱਲ ਇਹ ਹੈ ਕਿ ਕਿਸੇ ਵੀ ਕਿਸਾਨ ਨੂੰ 160000 ਰੁਪਏ ਤੱਕ ਦੀ ਲਿਮਿਟ ਬਣਵਾਉਣ ਲਈ ਕਿਸੇ ਪ੍ਰਕਾਰ ਦੀ ਕੋਈ ਸਿਕਿਓਰਿਟੀ ਦੀ ਵੀ ਜਰੂਰਤ ਨਹੀਂ ਹੋਵੇਗੀ। ਯਾਨੀ ਕਿਸਾਨਾਂ ਨੂੰ ਬਿਨਾ ਜਮੀਨ ਗਹਿਣੇ ਅਤੇ ਰੱਖੇ ਬਿਨਾ ਕਿਸੇ ਗਰੰਟੀ ਤੋਂ ਲੋਨ ਮਿਲ ਸਕੇਗਾ।

Leave a Reply

Your email address will not be published. Required fields are marked *