ਜਾਣੋ ਨਵਜਾਤ ਵੱਛਰੂਆ ਨੂੰ ਕਦੋਂ, ਕਿੰਨਾ ਤੇ ਕੀ ਖਵਾਉਣਾ ਚਾਹੀਦਾ ਹੈ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਇੱਕ ਉੱਤਮ ਡੇਅਰੀ ਦੀ ਸ਼ੁਰੁਆਤ ਉੱਤਮ ਨਸਲ ਦੇ ਵੱਛਰੂਆ ਤੋਂ ਕੀਤੀ ਜਾਂਦੀ ਹੈ I ਛੋਟੇ ਵੱਛਰੂਆ ਹੀ ਕਲ ਦੇ ਉੱਤਮ ਦੁਧਾਰੂ ਪਸ਼ੁ ਦੇ ਰੂਪ ਚ ਵਿਕਸਿਤ ਹੁੰਦੇ ਨੇ, ਇਸ ਲਈ ਇਹ ਬਹੁਤ ਹੀ ਜਰੂਰੀ ਹੈ ਕੇ ਓਨ੍ਨਾ ਦੀ ਦੇਖ ਰੇਖ, ਰਖ ਰਖਾਵ ਅਤੇ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾਵੇI ਆਓ ਜ਼ਰਾ ਧਿਆਨ ਮਾਰੀਏ ਕੀ ਨਵਜਾਤ ਵੱਛਰੂ ਨੂੰ ਕੀ ਖਵਾਉਣਾ ਚਾਹਿਦਾ ਹੈ ਅਤੇ ਕਿੰਨਾ ਖਵਾਉਣਾ ਚਾਹਿਦਾ ਹੈ I

ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) – ਉਮਰ 1-3 ਦਿਨ ਲਈ ਦੁੱਧ 3 ਕਿਲੋ
ਉਮਰ 4-15 ਦਿਨ ਲਈ ਦੁੱਧ 3 ਕਿਲੋ
ਉਮਰ 16-30 ਦਿਨ ਲਈ ਦੁੱਧ 3.5 ਕਿਲੋ
ਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇ
ਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋ
ਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ
ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ

ਸਮੱਗਰੀ ਭਾਗ – ਮੱਕੀ / ਕਣਕ / ਜੌਂ / ਜੌਹ = 50 ਕਿਲੋ
ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ
ਸਕਿੰਮਡ ਦੁੱਧ ਪਾਊਡਰ = 07 ਕਿਲੋ
ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ
ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ
ਲੂਣ = 01 ਕਿਲੋ
ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋ

ਫਾਸਫੋਰਸ = 0.5 ਕਿਲੋ – ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ |

 

Leave a Reply

Your email address will not be published.