ਅੱਜ ਤੋਂ ਬਦਲ ਗਏ ਤੁਹਾਡੇ ਪੈਸੇ ਨਾਲ ਜੁੜੇ ਇਹ ਨਿਯਮ ਤੇ ਹੁਣ ਤੋਂ ਕਰਨਾ ਪਵੇਗਾ ਇਹ ਕੰਮ-ਦੇਖੋ ਪੂਰੀ ਖ਼ਬਰ

ਭਾਰਤੀ ਸਟੇਟ ਬੈਂਕ (ਐੱਸਬੀਆਈ) ਦੇ ਗਾਹਕਾਂ ਨੂੰ ਸ਼ੁੱਕਰਵਾਰ ਤੋਂ ਬੈਂਕ ਦੇ ਏਟੀਐੱਮ ‘ਚੋਂ ਕਿਸੇ ਵੀ ਸਮੇਂ 10,000 ਰੁਪਏ ਤੋਂ ਵੱਧ ਦੀ ਰਾਸ਼ੀ ਦੀ ਨਿਕਾਸੀ ਲਈ ਵਨ ਟਾਈਮ ਪਾਸਵਰਡ (ਓਟੀਪੀ) ਦੀ ਜ਼ਰੂਰਤ ਹੋਵੇਗੀ। ਏਟੀਐੱਮ ਤੋਂ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਲਈ ਬੈਂਕ ਨੇ ਇਹ ਕਦਮ ਚੁੱਕਿਆ ਹੈ। ਸਾਈਬਰ ਮਾਹਿਰਾਂ ਨੇ ਬੈਂਕ ਦੀ ਇਸ ਪਹਿਲ ਨੂੰ ਸੁਰੱਖਿਅਤ ਬੈਂਕਿੰਗ ਦੀ ਦ੍ਰਿਸ਼ਟੀ ਨਾਲ ਚੁੱਕਿਆ ਗਿਆ ਅਹਿਮ ਕਦਮ ਕਰਾਰ ਦਿੱਤਾ ਹੈ। ਬੈਂਕ ਨੇ ਪਹਿਲੀ ਜਨਵਰੀ, 2020 ਤੋਂ ਰਾਤ ਅੱਠ ਵਜੇ ਤੋਂ ਲੈ ਕੇ ਸਵੇਰੇ ਅੱਠ ਵਜੇ ਤਕ ਐੱਸਬੀਆਈ ਏਟੀਐੱਮ ਤੋਂ 10,000 ਰੁਪਏ ਤੋਂ ਵੱਧ ਦੀ ਰਕਮ ਕਢਵਾਉਣ ਲਈ ਰਜਿਸਟਰਡ ਮੋਬਾਈਲ ਨੰਬਰ ‘ਤੇ ਪ੍ਰਾਪਤ ਓਟੀਪੀ ਨੂੰ ਭਰਨਾ ਲਾਜ਼ਮੀ ਕਰ ਦਿੱਤਾ ਸੀ।

ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਕਿਸੇ ਵੀ ਸਮੇਂ ਪੈਸੇ ਕਢਵਾਉਣ ਲਈ ਓਟੀਪੀ ਅਧਾਰਿਤ ਇਸ ਸੁਵਿਧਾ ਨੂੰ ਲਾਗੂ ਕਰਕੇ ਬੈਂਕ ਨੇ ਏਟੀਐੱਮ ‘ਚੋਂ ਨਕਦੀ ਨਿਕਾਸੀ ਦੀ ਸੁਰੱਖਿਆ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਰਾਤ ਦੇ ਨਾਲ-ਨਾਲ ਹੁਣ ਦਿਨ ‘ਚ ਵੀ ਲੈਣ-ਦੇਣ ਲਈ ਓਟੀਪੀ ਨੂੰ ਲਾਜ਼ਮੀ ਬਣਾਏ ਜਾਣ ਕਾਰਨ ਐੱਸਬੀਆਈ ਦੇ ਡੇਬਿਟ ਕਾਰਡਧਾਰਕਾਂ ਦੇ ਧੋਖਾਧੜੀ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਘੱਟ ਹੋ ਗਈ ਹੈ। ਨਾਲ ਹੀ ਇਸ ਨਾਲ ਅਣ-ਅਧਿਕਾਰਿਤ ਨਿਕਾਸੀ ਅਤੇ ਕਾਰਡ ਕਲੋਨਿੰਗ ਨੂੰ ਵੀ ਰੋਕਣ ‘ਚ ਮਦਦ ਮਿਲੇਗੀ।

ਜਾਣੋ ਕਿਵੇਂ ਕੰਮ ਕਰੇਗਾ ਓਟੀਪੀ ਆਧਾਰਿਤ ਇਹ ਸਿਸਟਮ – ਓਟੀਪੀ ਸਿਸਟਮ ਦੁਆਰਾ ਜੇਨਰੇਟ ਕੀਤਾ ਗਿਆ ਕੋਡ ਹੁੰਦਾ ਹੈ। ਇਸਦਾ ਇਸਤੇਮਾਲ ਇਕ ਵਾਰ ਦੇ ਟ੍ਰਾਂਜੈਕਸ਼ਨ ਲਈ ਕੀਤਾ ਜਾਂਦਾ ਹੈ। ਬੈਂਕ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਗਾਹਕ ਜਦੋਂ ਐੱਸਬੀਆਈ ਦੇ ਏਟੀਐੱਮ ਤੋਂ 10,000 ਰੁਪਏ ਤੋਂ ਵੱਧ ਰਾਸ਼ੀ ਦੀ ਨਿਕਾਸੀ ਕਰੇਗਾ ਤਾਂ ਉਸਨੂੰ ਆਪਣੇ ਰਜਿਸਟਰਡ ਨੰਬਰ ‘ਤੇ ਪ੍ਰਾਪਤ ਓਟੀਪੀ ਨੂੰ ਏਟੀਐੱਮ ਮਸ਼ੀਨ ‘ਚ ਦਰਜ ਕਰਨਾ ਹੋਵੇਗਾ। ਇਹ ਸੁਵਿਧਾ ਸਿਰਫ਼ ਐੱਸਬੀਆਈ ਏਟੀਐੱਮ ‘ਚ ਹੀ ਉਪਲੱਬਧ ਹੈ।


ਐੱਸਬੀਆਈ ਦੇ ਪ੍ਰਬੰਧ ਨਿਰਦੇਸ਼ਕ (ਰਿਟੇਲ ਐਂਡ ਡਿਜੀਟਲ ਬੈਂਕਿੰਗ) ਸੀਐੱਸ ਸ਼ੇਟੀ ਨੇ ਕਿਹਾ, ਐੱਸਬੀਆਈ ਤਕਨੀਕੀ ਸੁਧਾਰ ਅਤੇ ਸੁਰੱਖਿਆ ਪੱਧਰ ਨੂੰ ਹੋਰ ਮਜ਼ਬੂਤੀ ਦੇ ਕੇ ਗਾਹਕਾਂ ਨੂੰ ਵੱਧ ਸਹੂਲੀਅਤ ਤੇ ਸੁਰੱਖਿਆ ਪ੍ਰਦਾਨ ਕਰਨ ‘ਚ ਹਮੇਸ਼ਾ ਅੱਗੇ ਰਿਹਾ ਹੈ। ਸਾਡਾ ਮੰਨਣਾ ਹੈ ਕਿ ਏਟੀਐੱਮ ‘ਚੋਂ ਨਿਕਾਸੀ ਲਈ 24×7 ਓਟੀਪੀ ਅਧਾਰਿਤ ਵਿਵਸਥਾ ਨੂੰ ਲਾਗੂ ਕੀਤੇ ਜਾਣ ਨਾਲ ਐੱਸਬੀਆਈ ਦੇ ਗਾਹਕਾਂ ਦੇ ਪੈਸੇ ਦੀ ਨਿਕਾਸੀ ਨਾਲ ਜੁੜਿਆ ਅਨੁਭਵ ਕਾਫੀ ਸੁਰੱਖਿਅਤ ਅਤੇ ਜੋਖ਼ਿਮ ਮੁਕਤ ਹੋਵੇਗਾ।’


ਤਕਨੀਕੀ ਮਹਿਰ ਬਾਲੇਂਦਰੂ ਸ਼ਰਮਾ ਦਾਧੀਚ ਨੇ ਕਿਹਾ ਕਿ ਐੱਸਬੀਆਈ ਦਾ ਇਹ ਕਦਮ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਬਹੁਤ ਜ਼ਰੂਰੀ ਸੀ। ਦੂਜੇ ਦਰਜੇ ਦੀ ਸੁਰੱਖਿਆ ਤੋਂ ਧੋਖਾਧੜੀ ਦਾ ਖ਼ਤਰਾ ਘੱਟ ਹੋ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਿਸਟਮ ਨੂੰ ਸਾਰੀਆਂ ਬੈਂਕਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਦਾਧੀਚ ਨੇ ਕਿਹਾ ਕਿ ਛੋਟੇ ਤੋਂ ਛੋਟੇ ਲੈਣ-ਦੇਣ ਲਈ ਵੀ ਇਸਨੂੰ ਲਾਗੂ ਕੀਤੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਹਰ ਵਿਅਕਤੀ ਦੇ ਕੋਲ ਮੋਬਾਈਲ ਫੋਨ ਹੁੰਦਾ ਹੀ ਹੈ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਬੈਂਕਾਂ ਨੂੰ ਹੋਰ ਇਨੋਵੇਟਿਵ ਰੁਖ਼ ਅਪਣਾਉਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਟ੍ਰਾਂਜੈਕਸ਼ਨ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਬਾਇਓਮੈਟ੍ਰਿਕ ਅਤੇ ਫੇਸ ਰਿਕਗੀਨੇਸ਼ਨ ਤਕਨੀਕ ਨੂੰ ਲਾਗੂ ਕੀਤਾ ਜਾ ਸਕਦਾ ਹੈ।

Leave a Reply

Your email address will not be published.