ਝੋਨੇ ਦੀ ਫੋਕ ਘਟਾਉਣ ਅਤੇ ਦਾਣੇ ਨੂੰ ਠੋਸ ਬਣਾਉਣ ਲਈ ਕਿਸਾਨ ਜਰੂਰ ਕਰਨ ਇਹ ਸਪਰੇਅ-ਦੇਖੋ ਪੂਰੀ ਖ਼ਬਰ

ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇੱਕ ਬਹੁਤ ਜਰੂਰੀ ਖ਼ਬਰ ਹੈ। ਦਰਅਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵੱਲੋਂ ਝੋਨੇ ਵਿੱਚ ਝੋਨੇ ਦੀ ਫੋਕ ਘਟਾਉਣ ਅਤੇ ਦਾਣੇ ਨੂੰ ਠੋਸ ਬਣਾਉਣ ਲਈ ਇੱਕ ਸਪਰੇਅ ਦੀ ਸਿਫਾਰਿਸ਼ ਕੀਤੀ ਗਈ ਹੈ। PAU ਦੇ ਅਨੁਸਾਰ ਜਦੋਂ ਜੀਰੀ ਪੂਰੇ ਬਗੋਲੇ ਤੇ ਹੈ ਉਸ ਸਮੇਂ ਕਿਸਾਨ ਵੀਰ ਪੋਟਾਸ਼ੀਅਮ ਨਾਈਟਰੇਟ (13:0:45) ਦੀ 1.5 % ਦੇ ਹਿਸਾਬ ਨਾਲ 3 ਕਿਲੋ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਸਪਰੇਅ ਕਰ ਸਕਦੇ ਹਨ।

ਯੂਨੀਵਰਸਿਟੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਪਰੇਅ ਤੋਂ ਬਾਅਦ ਝੋਨੇ ਦੀ ਫੋਕ ਘਟ ਜਾਵੇਗੀ ਅਤੇ ਦਾਣਾ ਠੋਸ ਬਣਨ ਲੱਗ ਜਾਵੇਗਾ। ਪਰ ਕੀ ਕਿਸਾਨ ਇਸ ਵਿੱਚ ਕੀੜੇ-ਮਾਰ ਅਤੇ ਉਲੀਨਾਸ਼ਕ ਅਤੇ ਬੋਰੋਨ ਪਾ ਕੇ ਸਪਰੇਅ ਕਰ ਰਹੇ ਹਨ ਜੋ ਕਿ ਗਲਤ ਹੈ ਅਤੇ ਇਸ ਨਾਲ ਫਸਲ ਨੂੰ ਨੁਕਸਾਨ ਵੀ ਹੋ ਸਕਦਾ ਹੈ।

ਕੁਝ ਥਾਈਂ ਕਿਸਾਨਾਂ ਵੱਲੋਂ ਇਸ ਤਰਾਂ ਸਪਰੇਅ ਕਰਨ ਨਾਲ ਝੋਨੇ ਦੇ ਪੱਤੇ ਸੜਣ ਅਤੇ ਜੀਰੀ ਦਾ ਧੂੰਆਂ ਜਿਹਾ ਨਿਕਲਣ ਦੀ ਸ਼ਕਾਇਤ ਵੀ ਕੀਤੀ ਗਈ ਹੈ।ਇਸ ਕਰਕੇ ਯੂਨੀਵਰਸਿਟੀ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਕਿਸਾਨ ਵੀਰ 13:0:45 ਦੀ ਵਰਤੋਂ ਜਰੂਰ ਕਰਨ। ਪਰ ਇਸ ਵਿੱਚ ਕੁਝ ਹੋਰ ਨਾ ਮਿਲਾਇਆ ਜਾਵੇ।

ਇਸੇ ਤਰਾਂ ਬਹੁਤੇ ਕਿਸਾਨਾਂ ਵੱਲੋਂ ਝੋਨੇ ਵਿਚ ਬੋਰੋਠ ਦੀ ਬਹੁਤ ਜਿਆਦਾ ਵਰਤੋਂ ਕੀਤੀ ਜਾ ਰਹੀ ਹੈ, ਜਦੋਂ ਕਿ ਯੂਨੀਵਰਸਿਟੀ ਵੱਲੋਂ ਝੋਨੇ ਵਿੱਚ ਇਸ ਦੀ ਕੋਈ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਇਸ ਨਾਲ ਵੀ ਅੱਗੇ ਜਾ ਕੇ ਝੋਨੇ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਝਾੜ ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਇਸ ਦੀ ਬਜਾਏ PAU ਵੱਲੋਂ ਫੋਕ ਘਟਾਉਣ ਲਈ ਪੋਟਾਸ਼ੀਅਮ ਨਾਈਟਰੇਟ ਦੀ ਸਿਫਾਰਿਸ਼ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੋਰੋਨ ਦੀ ਥੋੜੀ ਜਿਹੀ ਘੱਟ-ਵਧ ਮਾਤਰਾ ਜਮੀਨ ਵਿਚ ਛੋਟੇ-ਵੱਡੇ ਤੱਤਾਂ ਚੋਂ ਵਿਗਾੜ ਪੈਦਾ ਕਰਦੀ ਹੈ। ਇਸ ਲਈ ਕਿਸਾਨ ਵੀਰ ਇਹਨਾਂ ਛੋਟੀਆਂ ਗੱਲਾਂ ਵਲ ਜਰੂਰ ਧਿਆਨ ਦਿਉ ਤਾਂ ਕਿ ਅਸੀਂ ਬਹੁਤ ਵਧੀਆ ਪਲ ਰਹੀ ਜੀਰੀ ਦਾ ਨੁਕਸਾਨ ਨਾ ਕਰ ਲਈਏ।

Leave a Reply

Your email address will not be published.