ਵਿਸਤਾਰਾ ਦੇਸ਼ ਦੀ ਉਹ ਪਹਿਲੀ ਜਹਾਜ਼ ਸੇਵਾ ਕੰਪਨੀ ਬਣ ਗਈ ਹੈ, ਜੋ ਫਲਾਈਟ ‘ਚ ਵਾਈ-ਫਾਈ ਸੁਵਿਧਾ ਦੇਣ ਜਾ ਰਹੀ ਹੈ। ਯਾਤਰੀ ਮੋਬਾਇਲ ਫੋਨ, ਟੈਬਲੇਟ ਅਤੇ ਲੈਪਟਾਪ ‘ਤੇ ਇੰਟਰਨੈੱਟ ਨਾਲ ਜੁੜ ਸਕਣਗੇ। ਵਿਸਤਾਰਾ 18 ਸਤੰਬਰ ਯਾਨੀ ਸ਼ੁੱਕਰਵਾਰ ਤੋਂ ਆਪਣੇ ਬੋਇੰਗ 787 ਡ੍ਰੀਮਲਾਈਨਰਸ ‘ਚ ਵਾਈ-ਫਾਈ ਇੰਟਰਨੈੱਟ ਪ੍ਰਦਾਨ ਕਰਨ ਜਾ ਰਹੀ ਹੈ। ਇਹ ਸੁਵਿਧਾ ਮੌਜੂਦਾ ਸਮੇਂ ਦਿੱਲੀ-ਲੰਡਨ ਮਾਰਗ ‘ਤੇ ਉਡਾਣ ਭਰਨ ਵਾਲੇ ਮੁਸਾਫ਼ਰਾਂ ਨੂੰ ਮਿਲੇਗੀ।
ਵਾਈ-ਫਾਈ ਲਈ ਸ਼ੁਰੂ ‘ਚ ਤੁਹਾਨੂੰ ਕੋਈ ਚਾਰਜ ਨਹੀਂ ਭਰਨਾ ਪਵੇਗਾ, ਸੀਮਤ ਸਮੇਂ ਤੱਕ ਲਈ ਇਹ ਸੇਵਾ ਬਿਲਕੁਲ ਮੁਫ਼ਤ ਹੋਵੇਗੀ। ਵਿਸਤਾਰਾ ਜਲਦ ਹੀ ਏਅਰਬੱਸ ਏ-321ਨਿਓ ਜਹਾਜ਼ਾਂ ‘ਚ ਵੀ ਇਹ ਸੇਵਾ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਗੌਰਤਲਬ ਹੈ ਕਿ ਸਰਕਾਰ ਨੇ ਇਸ ਸਾਲ ਦੇ ਸ਼ੁਰੂ ‘ਚ ਦੇਸ਼ ਦੇ ਹਵਾਈ ਖੇਤਰ ‘ਚ ਜਹਾਜ਼ ਦੇ ਅੰਦਰ ਵਾਈ-ਫਾਈ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ।
ਵਿਸਤਾਰਾ ਨੇ ਕਿਹਾ ਕਿ ਉਸ ਦੇ ਸਾਰੇ ਮੁਸਾਫ਼ਰਾਂ ਨੂੰ ਕੁਝ ਸਮੇਂ ਤੱਕ ਲਈ ਵਾਈ-ਫਾਈ ਮੁਫਤ ਮਿਲੇਗਾ। ਇਸ ਦੌਰਾਨ ਕੰਪਨੀ ਸਿਸਟਮ ਦੇ ਕੰਮਕਾਜ ਦੇ ਅੰਕੜੇ ਇਕੱਠੇ ਕਰੇਗੀ ਅਤੇ ਮੁਸਾਫ਼ਰਾਂ ਤੋਂ ਪ੍ਰਤੀਕਿਰਿਆ ਲਵੇਗੀ। ਇਹ ਸੁਵਿਧਾ ਦੇਣ ਲਈ ਕੰਪਨੀ ਨੇ ਪੈਨਾਸੋਨਿਕ ਐਵਿਓਨਿਕਸ ਨਾਲ ਕਰਾਰ ਕੀਤਾ ਹੈ।
ਹੁਣ ਤਕ ਭਾਰਤੀ ਹਵਾਈ ਖੇਤਰ ‘ਚ ਦਾਖਲ ਹੋਣ ‘ਤੇ ਫਲਾਈਟ ‘ਚ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਨਹੀਂ ਸੀ। ਕੌਮਾਂਤਰੀ ਪੱਧਰ ‘ਤੇ ਗੱਲ ਕਰੀਏ ਤਾਂ ਅਮੀਰਾਤ, ਨਾਰਵੇਜ਼ੀਅਨ, ਏਅਰ ਫਰਾਂਸ, ਜੈਟ ਬਲਿਊ, ਬ੍ਰਿਟਿਸ਼ ਏਅਰਵੇਜ਼, ਏਅਰ ਨਿਊਜ਼ੀਲੈਂਡ, ਮਲੇਸ਼ੀਆ ਏਅਰਲਾਇੰਸ, ਕਤਰ ਏਅਰਵੇਜ਼ ਤੇ ਵਰਜਿਨ ਐਟਲਾਂਟਿਕ 30 ਅਜਿਹੀਆਂ ਏਅਰਲਾਈਨਾਂ ‘ਚੋਂ ਹਨ ਜਿਨ੍ਹਾਂ ਦੇ ਜਹਾਜ਼ਾਂ ‘ਚ ਪਹਿਲਾਂ ਹੀ ਵਾਈ-ਫਾਈ ਸਰਵਿਸ ਮਿਲ ਰਹੀ ਸੀ। ਹਾਲਾਂਕਿ, ਇਨ੍ਹਾਂ ਨੂੰ ਭਾਰਤ ਦੇ ਹਵਾਈ ਖੇਤਰ ‘ਚ ਦਾਖਲ ਹੋਣ ‘ਤੇ ਇਹ ਸੇਵਾ ਬੰਦ ਕਰਨੀ ਪੈਂਦੀ ਸੀ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |