ਚਿਹਰੇ ਤੋ ਬਲੈਕਹੇਡਸ ਹਟਾਉਣ ਦਾ ਨੁਸਖਾ-ਜਿਸਨੇ ਵੀ ਇਹ ਨੁਸਖਾ ਵਰਤਿਆ ਉਸਨੇ ਅੱਗੇ 10 ਬੰਦਿਆਂ ਨੂੰ ਦੱਸਿਆ

ਧੂੜ, ਮਿੱਟੀ, ਪ੍ਰਦੂਸ਼ਣ ਕਾਰਨ ਚਿਹਰੇ ‘ਤੇ ਗੰਦਗੀ ਜਮ੍ਹਾ ਹੋਣ ਲੱਗਦੀ ਹੈ। ਜੇਕਰ ਸਕਿਨ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਇਹ ਗੰਦਗੀ ਬਾਅਦ ‘ਚ ਬਲੈਕਹੈੱਡਸ ਦਾ ਰੂਪ ਧਾਰਨ ਕਰ ਲੈਂਦੀ ਹੈ। ਬਲੈਕਹੈੱਡਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਅਕਸਰ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਵੀ ਕਰਦੀਆਂ ਹਨ। ਪਰ ਕਈ ਵਾਰ ਮਹਿੰਗੇ ਪ੍ਰੋਡਕਟ ਵੀ ਇਸ ਸਮੱਸਿਆ ਤੋਂ ਰਾਹਤ ਨਹੀਂ ਦਿਵਾ ਪਾਉਂਦੇ ਹਨ। ਕੁਝ ਘਰੇਲੂ ਸਕਰੱਬ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਦਾਲਚੀਨੀ ਅਤੇ ਨਿੰਬੂ ਨਾਲ ਬਣਿਆ ਸਕਰੱਬ: ਤੁਸੀਂ ਚਿਹਰੇ ‘ਤੇ ਦਾਲਚੀਨੀ ਅਤੇ ਨਿੰਬੂ ਨਾਲ ਬਣੇ ਸਕਰਬ ਦੀ ਵਰਤੋਂ ਕਰ ਸਕਦੇ ਹੋ। ਦਾਲਚੀਨੀ ਤੁਹਾਡੀ ਸਕਿਨ ਲਈ ਕੋਲੇਜਨ ਬੂਸਟਰ ਦਾ ਕੰਮ ਕਰਦੀ ਹੈ। ਇਸ ‘ਚ ਸਿਨਾਮਲਡੀਹਾਈਡ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਪੋਰਸ ਦੇ ਆਕਾਰ ਨੂੰ ਘਟਾਉਣ ‘ਚ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਨਿੰਬੂ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਤੱਤ ਪੋਰਸ ਨੂੰ ਅੰਦਰੋਂ ਸਾਫ ਕਰਨ ‘ਚ ਮਦਦ ਕਰਦੇ ਹਨ।

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਤੁਸੀਂ ਦਾਲਚੀਨੀ ਨੂੰ ਪੀਸ ਲਓ।
ਫਿਰ ਇਸ ‘ਚ ਨਿੰਬੂ ਦਾ ਰਸ ਮਿਲਾਓ।
ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਇਸ ਤੋਂ ਬਾਅਦ ਬਲੈਕਹੈੱਡਸ ‘ਤੇ 15-20 ਮਿੰਟ ਤੱਕ ਮਸਾਜ ਕਰੋ।
ਨਿਰਧਾਰਤ ਸਮੇਂ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।
Blackheads Homemade Scrub
Blackheads Homemade Scrub
ਦੁੱਧ ਅਤੇ ਮਸੂਰ ਦੀ ਦਾਲ ਦਾ ਸਕ੍ਰਬ: ਦੁੱਧ ਅਤੇ ਮਸੂਰ ਦੀ ਦਾਲ ਨਾਲ ਬਣੇ ਸਕਰਬ ਦੀ ਵਰਤੋਂ ਕਰਕੇ ਵੀ ਤੁਸੀਂ ਸਕਿਨ ਦੇ ਬਲੈਕਹੈੱਡਸ ਤੋਂ ਛੁਟਕਾਰਾ ਪਾ ਸਕਦੇ ਹੋ। ਦੁੱਧ ਸਕਿਨ ਨੂੰ ਪੋਸ਼ਣ ਦੇਣ ‘ਚ ਮਦਦ ਕਰਦਾ ਹੈ। ਦਾਲ ਸਕਿਨ ਦੇ ਬਲੈਕਹੈੱਡਸ ਨੂੰ ਜੜ੍ਹ ਤੋਂ ਦੂਰ ਕਰਨ ‘ਚ ਮਦਦ ਕਰਦੀ ਹੈ। ਦਾਲ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਤੱਤ ਸਕਿਨ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।

ਕਿਵੇਂ ਕਰੀਏ ਵਰਤੋਂ ?

ਸਕਰਬ ਬਣਾਉਣ ਲਈ ਦਾਲ ਨੂੰ ਕਰੀਬ 1 ਘੰਟੇ ਲਈ ਪਾਣੀ ‘ਚ ਭਿਓ ਕੇ ਰੱਖੋ।
ਇਸ ਤੋਂ ਬਾਅਦ ਦਾਲ ਨੂੰ ਚੰਗੀ ਤਰ੍ਹਾਂ ਪੀਸ ਲਓ।
ਦਾਲ ਨੂੰ ਪੀਸਣ ਤੋਂ ਬਾਅਦ ਇਸ ‘ਚ ਦੁੱਧ ਮਿਲਾਓ।
ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਸਕਰਬ ਬਣਾ ਲਓ।
ਘੱਟੋ-ਘੱਟ 15 ਮਿੰਟ ਤੱਕ ਸਕਰੱਬ ਨਾਲ ਸਕਿਨ ‘ਤੇ ਮਸਾਜ ਕਰੋ।
ਨਿਰਧਾਰਤ ਸਮੇਂ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
Blackheads Homemade Scrub
ਖੰਡ ਅਤੇ ਨਾਰੀਅਲ ਦੇ ਤੇਲ ਸਕਰੱਬ: ਤੁਸੀਂ ਚਿਹਰੇ ‘ਤੇ ਖੰਡ ਅਤੇ ਨਾਰੀਅਲ ਦੇ ਤੇਲ ਨਾਲ ਬਣੇ ਸਕਰਬ ਦੀ ਵਰਤੋਂ ਕਰ ਸਕਦੇ ਹੋ। ਸ਼ੂਗਰ ਨੂੰ ਬਹੁਤ ਵਧੀਆ ਐਕਸਫੋਲੀਏਟਿੰਗ ਏਜੰਟ ਮੰਨਿਆ ਜਾਂਦਾ ਹੈ। ਇਹ ਸਕਿਨ ਦੇ ਬੰਦ ਪੋਰਸ ਨੂੰ ਅੰਦਰੋਂ ਸਾਫ਼ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਕਿਨ ਡੈੱਡ ਸੈੱਲਜ਼ ਨੂੰ ਹਟਾਉਣ ‘ਚ ਵੀ ਮਦਦ ਕਰਦਾ ਹੈ। ਨਾਰੀਅਲ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਤੱਤ ਸਕਿਨ ਨੂੰ ਨਰਮ ਕਰਨ ‘ਚ ਮਦਦ ਕਰਦੇ ਹਨ।

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਨਾਰੀਅਲ ਤੇਲ ਪਾਓ।
ਫਿਰ ਇਸ ‘ਚ ਥੋੜ੍ਹੀ ਜਿਹੀ ਖੰਡ ਮਿਲਾਓ।
ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ।
ਇਸ ਨਾਲ ਹਲਕੇ ਹੱਥਾਂ ਨਾਲ ਸਕਿਨ ‘ਤੇ ਮਸਾਜ ਕਰੋ।
5-10 ਮਿੰਟ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।

ਨਮਕ ਅਤੇ ਨਿੰਬੂ ਸਕਰੱਬ: ਚਿਹਰੇ ਤੋਂ ਬਲੈਕਹੈੱਡਸ ਨੂੰ ਦੂਰ ਕਰਨ ਲਈ ਤੁਸੀਂ ਨਿੰਬੂ ਅਤੇ ਨਮਕ ਨਾਲ ਬਣੇ ਸਕਰਬ ਦੀ ਵਰਤੋਂ ਵੀ ਕਰ ਸਕਦੇ ਹੋ। ਨਿੰਬੂ ‘ਚ ਸਿਟਰਿਕ ਐਸਿਡ ਪਾਇਆ ਜਾਂਦਾ ਹੈ। ਇਹ ਸਿਟਰਿਕ ਐਸਿਡ ਸਕਿਨ ਦੀ ਚਮਕ ਵਧਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਨਿੰਬੂ ‘ਚ ਵਿਟਾਮਿਨ-ਸੀ ਹੁੰਦਾ ਹੈ ਜੋ ਸਕਿਨ ਨੂੰ ਟਾਈਟ ਕਰਨ ‘ਚ ਮਦਦ ਕਰਦਾ ਹੈ।

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਨਮਕ ਪਾਓ।
ਫਿਰ ਇਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ।
ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ 10 ਮਿੰਟ ਤੱਕ ਸਕਿਨ ‘ਤੇ ਚੰਗੀ ਤਰ੍ਹਾਂ ਮਸਾਜ ਕਰੋ।
ਨਿਰਧਾਰਤ ਸਮੇਂ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।

Leave a Reply

Your email address will not be published.