ਖੂਨ ਸਾਫ਼ ਕਰਨ ਦਾ ਨੁਸਖਾ-ਦਵਾਈਆਂ ਨਾ ਖਾਓ ਵਰਤੋ ਇਹ ਘਰੇਲੂ ਨੁਸਖਾ

ਖਾਣ-ਪੀਣ ਦੀਆਂ ਗਲਤ ਆਦਤਾਂ ਸਰੀਰ ‘ਚ ਜ਼ਹਿਰੀਲੇ ਪਦਾਰਥ ਪੈਦਾ ਕਰਦੀਆਂ ਹਨ। ਇਹ ਜ਼ਹਿਰੀਲੇ ਤੱਤ ਤੁਹਾਡੇ ਖੂਨ ਨੂੰ ਵੀ ਗੰਦਾ ਕਰਦੇ ਹਨ। ਖੂਨ ‘ਚ ਮੌਜੂਦ ਗੰਦਗੀ ਜਾਂ ਪਦਾਰਥ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇੱਥੋਂ ਤੱਕ ਕਿ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਕਿ ਕਿੱਲ-ਮੁਹਾਸੇ, ਫਿਨਸੀ-ਫੋੜੇ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਖੂਨ ‘ਚ ਗੰਦਗੀ ਦਾ ਕਾਰਨ ਹੁੰਦੀਆਂ ਹਨ। ਹੈਲਥੀ ਰਹਿਣ ਲਈ ਸਰੀਰ ‘ਚ ਸਾਫ਼ ਖ਼ੂਨ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਰੀਰ ‘ਚ ਮੌਜੂਦ ਬਲੱਡ ਸੈੱਲ ਤੱਕ ਆਕਸੀਜਨ ਪਹੁੰਚਾਉਣ ਦੇ ਨਾਲ ਹੀ ਪੌਸ਼ਟਿਕ ਤੱਤ ਅਤੇ ਹਾਰਮੋਨਸ ਨੂੰ ਲਿਜਾਣ ਦਾ ਕੰਮ ਕਰਦਾ ਹੈ। ਜਦੋਂ ਸਰੀਰ ‘ਚ ਮੌਜੂਦ ਖੂਨ ਦੂਸ਼ਿਤ ਜਾਂ ਗੰਦਾ ਹੋ ਜਾਂਦਾ ਹੈ ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਲੋਕ ਖੂਨ ਨੂੰ ਸ਼ੁੱਧ ਕਰਨ ਲਈ ਮਹਿੰਗੇ ਟੌਨਿਕ ਅਤੇ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕੁਝ ਘਰੇਲੂ ਨੁਸਖ਼ੇ ਖੂਨ ਨੂੰ ਨੈਚੂਰਲੀ ਸਾਫ਼ ਕਰਨ ‘ਚ ਮਦਦ ਕਰਦੇ ਹਨ। ਇਸ ਲਈ ਆਓ ਅੱਜ ਜਾਣਦੇ ਖੂਨ ਨੂੰ ਸਾਫ ਕਰਨ ਦੇ 5 ਘਰੇਲੂ ਨੁਸਖ਼ਿਆਂ ਬਾਰੇ…

ਖੂਨ ਨੂੰ ਸਾਫ ਕਰਨ ਦੇ ਘਰੇਲੂ ਨੁਸਖ਼ੇ…………………

ਨਿੰਮ ਦੇ ਪੱਤੇ ਚਬਾਓ: ਸਵੇਰੇ ਖਾਲੀ ਪੇਟ 4-5 ਨਿੰਮ ਦੇ ਪੱਤੇ ਚਬਾਉਣ ਨਾਲ ਖੂਨ ਸ਼ੁੱਧ ਹੁੰਦਾ ਹੈ। ਨਿੰਮ ਦੇ ਪੱਤਿਆਂ ‘ਚ ਐਂਟੀਬੈਕਟੀਰੀਅਲ, ਐਂਟੀ-ਇਨਫਲੇਮੇਟਰੀ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਹ ਖੂਨ ‘ਚ ਇਕੱਠੇ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਇੱਕ ਪ੍ਰਭਾਵਸ਼ਾਲੀ ਉਪਾਅ ਹੈ। ਤੁਸੀਂ ਚਾਹੋ ਤਾਂ ਨਿੰਮ ਦੇ ਨਾਲ ਤੁਲਸੀ ਦੇ ਵੀ 5-6 ਪੱਤੇ ਚਬਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹ ‘ਚ ਤੁਲਸੀ ਦੀਆਂ ਪੱਤੀਆਂ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ।

ਸੇਬ ਸਾਈਡਰ ਸਿਰਕਾ ਪੀਓ: ਐਪਲ ਸਾਈਡਰ ਵਿਨੇਗਰ ਪੀਣ ਨਾਲ ਕਈ ਸਿਹਤ ਲਾਭ ਹੁੰਦੇ ਹਨ। ਇਹ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਬਹੁਤ ਪ੍ਰਭਾਵਸ਼ਾਲੀ ਹੈ। ਖੂਨ ਨੂੰ ਸਾਫ ਕਰਨ ਲਈ ਤੁਸੀਂ ਸਵੇਰੇ ਖਾਲੀ ਪੇਟ ਸੇਬ ਦੇ ਸਿਰਕੇ ਦੇ ਨਾਲ ਅੱਧਾ ਛੋਟਾ ਚੱਮਚ ਬੇਕਿੰਗ ਸੋਡਾ ਮਿਲਾ ਕੇ ਖਾ ਸਕਦੇ ਹੋ। ਇਹ ਮਿਸ਼ਰਣ ਖੂਨ ਨੂੰ ਤੇਜ਼ੀ ਨਾਲ ਸਾਫ ਕਰਨ ‘ਚ ਮਦਦਗਾਰ ਹੁੰਦਾ ਹੈ। ਪਰ ਜੇਕਰ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਉਸ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

ਹਲਦੀ ਵਾਲਾ ਦੁੱਧ ਪੀਓ: ਹਲਦੀ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਸਰੀਰ ‘ਚੋਂ ਜਮ੍ਹਾ ਗੰਦਗੀ ਬਾਹਰ ਨਿਕਲ ਜਾਂਦੀ ਹੈ ਅਤੇ ਖੂਨ ਸਾਫ਼ ਹੁੰਦਾ ਹੈ।

ਨਿੰਬੂ ਦਾ ਸੇਵਨ: ਨਿੰਬੂ ਵਿਟਾਮਿਨ ਸੀ ਅਤੇ ਸਿਟਰਿਕ ਐਸਿਡ ਨਾਲ ਭਰਪੂਰ ਹੁੰਦਾ ਹੈ। ਨਿੰਬੂ ਪਾਣੀ ਸਭ ਤੋਂ ਵਧੀਆ ਡੀਟੌਕਸ ਡਰਿੰਕਸ ‘ਚੋਂ ਇੱਕ ਹੈ। ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਨਿੰਬੂ ਪਾਣੀ ‘ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਤੁਸੀਂ ਸਲਾਦ, ਹਰਬਲ ਚਾਹ ਜਾਂ ਗਰਮ ਪਾਣੀ ‘ਚ ਨਿੰਬੂ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ।

ਪੌਸ਼ਟਿਕ ਤੱਤਾਂ ਨਾਲ ਭਰਪੂਰ ਫੂਡਜ਼: ਜੇਕਰ ਤੁਸੀਂ ਸੰਤੁਲਿਤ ਅਤੇ ਪੌਸ਼ਟਿਕ ਫੂਡਜ਼ ਲੈਂਦੇ ਹੋ ਤਾਂ ਇਸ ਨਾਲ ਸਰੀਰ ‘ਚ ਜ਼ਹਿਰੀਲੇ ਤੱਤ ਨਹੀਂ ਬਣਦੇ। ਤੁਹਾਨੂੰ ਡਾਇਟ ‘ਚ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਫ਼ੂਡ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਬਲੂਬੇਰੀ, ਬ੍ਰੋਕਲੀ, ਚੁਕੰਦਰ ਅਤੇ ਗੁੜ ਆਦਿ ਨੂੰ ਡਾਇਟ ‘ਚ ਸ਼ਾਮਲ ਕਰ ਸਕਦੇ ਹੋ ਕਿਉਂਕਿ ਇਨ੍ਹਾਂ ‘ਚ ਆਇਰਨ, ਕੈਲਸ਼ੀਅਮ, ਓਮੇਗਾ-3 ਫੈਟੀ ਐਸਿਡ, ਫਾਸਫੋਰਸ ਅਤੇ ਪੋਟਾਸ਼ੀਅਮ, ਵਿਟਾਮਿਨ ਸੀ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਨਾਲ ਹੀ ਗੁੜ ਹੀਮੋਗਲੋਬਿਨ ਲੈਵਲ ਨੂੰ ਵਧਾਉਣ ‘ਚ ਮਦਦ ਕਰਦਾ ਹੈ ਅਤੇ ਖੂਨ ਨੂੰ ਸ਼ੁੱਧ ਕਰਨ ‘ਚ ਮਦਦ ਕਰਦਾ ਹੈ।

Leave a Reply

Your email address will not be published.