ਹੁਣੇ ਹੁਣੇ ਅੱਜ ਫ਼ਿਰ ਇਨਾਂ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ-ਕਰਵਾ ਲਵੋ ਟੈਂਕੀਆਂ ਫੁੱਲ

ਅੱਜ ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੋਵਾਂ ਦੀਆਂ ਕੀਮਤਾਂ ‘ਚ ਕਟੌਤੀ ਹੋਈ ਹੈ। ਦਿੱੱਲੀ ‘ਚ ਅੱਜ ਪੈਟਰੋਲ 15 ਪੈਸੇ ਪ੍ਰਤੀ ਲੀਟਰ ਘੱਟ ਕੇ 81.40 ਰੁਪਏ ਤੇ ਡੀਜ਼ਲ 19 ਪੈਸੇ ਪ੍ਰਤੀ ਲੀਟਰ ਘੱਟ ਕੇ 72.37 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ।

ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 81.40 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ 88.07 ਰੁਪਏ ਪ੍ਰਤੀ ਲੀਟਰ, ਕੋਲਕਾਤਾ ‘ਚ ਇਕ ਲੀਟਰ ਪੈਟਰੋਲ 82.98 ਤੇ ਚੇਨਈ ‘ਚ ਇਕ ਲੀਟਰ ਪੈਟਰੋਲ 84.44 ਰੁਪਏ ਪ੍ਰਤੀ ਲੀਟਰ ‘ਚ ਵਿਕ ਰਿਹਾ ਹੈ।

ਚਾਰ ਮਹਾਨਗਰ ਦੇ ਇਲਾਵਾ ਨੋਇਡਾ ‘ਚ ਪੈਟਰੋਲ 81.84, ਰਾਂਚੀ ‘ਚ 80.99, ਲਖਨਊ ‘ਚ 81.74 ਰੁਪਏ ਪ੍ਰਤੀ ਲੀਟਰ ‘ਚ ਵਿਕ ਰਿਹਾ ਹੈ।ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ‘ਚ ਅੱਜ ਇਕ ਲੀਟਰ ਦੀ ਕੀਮਤ 72.37 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ 78.85 ਰੁਪਏ ਪ੍ਰਤੀ ਲੀਟਰ, ਕੋਲਕਾਤਾ ‘ਚ ਇਕ ਲੀਟਰ ਡੀਜ਼ਲ 75.92 ਤੇ ਚੇਨਈ ‘ਚ ਇਕ ਲੀਟਰ ਡੀਜ਼ਲ 77.73 ਰੁਪਏ ਪ੍ਰਤੀ ਲੀਟਰ ‘ਚ ਵਿਕ ਰਿਹਾ ਹੈ।

ਸਰਕਾਰ ਦੁਆਰਾ ਸੰਚਾਲਿਤ ਤੇ ਮਾਰਕੇਟਿੰਗ ਕੰਪਨੀਆਂ-ਇੰਡੀਅਨ ਆਈਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਹਰ ਦਿਨ ਸਵੇਰੇ 6 ਵਜੇ ਤੋਂ ਕੀਮਤਾਂ ‘ਚ ਕਿਸੇ ਵੀ ਬਦਲਾਅ ਨੂੰ ਲਾਗੂ ਕਰਦੀ ਹੈ। ਪੈਟਰੋਲ ਡੀਜ਼ਲ ਦੇ ਭਾਅ ਰੋਜ਼ਾਨਾ ਬਦਲਦੇ ਹਨ ਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਤੁਸੀਂ ਇਸ ਦੀ ਜਾਣਕਾਰੀ SMS ਦੇ ਰਾਹੀਂ ਲੈ ਸਕਦੇ ਹੋ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *