ਇੱਥੇ ਆਓ ਹਰੇਕ ਰੋਗ ਦੀ ਦੇਸੀ ਦਵਾਈ ਫ੍ਰੀ ਲੈ ਜਾਓ-ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਜਿਸ ਤਰ੍ਹਾਂ ਅੱਜ ਕੱਲ੍ਹ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀਡ਼ਤ ਹੋ ਰਹੇ ਹਨ , ਇਸ ਦੇ ਚੱਲਦੇ ਲੋਕ ਕਈ ਤਰ੍ਹਾਂ ਦੀ ਮਹਿੰਗੀ ਮਹਿੰਗੀ ਦਵਾਈ ਦਾ ਸੇਵਨ ਕਰ ਰਹੇ ਹਨ , ਪਰ ਕਈ ਵਾਰ ਲੋਕ ਇਨ੍ਹਾਂ ਦਵਾਈਆਂ ਨੂੰ ਖ਼ਰੀਦਣ ਵਿੱਚ ਅਸਮਰੱਥ ਹੁੰਦੇ ਹਨ । ਜਿਸ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ।

ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜਗ੍ਹਾ ਬਾਰੇ ਦਸਾਂਗੇ ਜਿੱਥੇ ਕਿ ਮਨੁੱਖੀ ਸਰੀਰ ਨੂੰ ਚਾਹੇ ਕੋਈ ਵੀ ਰੋਗ ਲੱਗਿਆ ਹੋਵੇ ਉਸ ਰੋਗ ਨੂੰ ਦੂਰ ਕਰਨ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ । ਦੇਸੀ ਦਵਾਈ ਏਥੇ ਹਰ ਇੱਕ ਰੂਪ ਦੀ ਮੁਫ਼ਤ ਦਿੱਤੀ ਜਾਂਦੀ ਹੈ । ਸਰੋਵਰ ਸਾਧੂਆਣਾ ਸਾਹਿਬ ਦੇ ਪਿੰਡ ਲੰਡੇਕੇ ਵਿਖੇ ਗੁਰਦੁਆਰਾ ਸਾਹਿਬ ਵਿੱਚ ਇਹ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ।

ਰੋਗ ਚਾਹੇ ਕੋਈ ਵੀ ਹੋਵੇ ਉਸ ਰੋਗ ਨੂੰ ਦੂਰ ਕਰਨ ਲਈ ਇੱਥੇ ਮੁਫਤ ਦਵਾਈਆਂ ਲੋਕਾਂ ਨੂੰ ਵੰਡੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਦੇ ਸਰੀਰਕ ਦੁੱਖਾਂ ਨੂੰ ਦੂਰ ਕੀਤਾ ਜਾ ਸਕੇ । ਜ਼ਿਕਰਯੋਗ ਹੈ ਕਿ ਸਰੋਵਰ ਸਾਧੂਆਣਾ ਸਾਹਿਬ ਵਿਖੇ ਜਿੱਥੇ ਸੰਗਤਾਂ ਐਤਵਾਰ ਨੂੰ ਭਾਰੀ ਗਿਣਤੀ ਦੇ ਵਿੱਚ ਪਹੁੰਚਦੀਆਂ ਹਨ ,

ਉੱਥੇ ਦੇ ਸਰੋਵਰ ਵਿਚ ਇਸ਼ਨਾਨ ਕਰਦੀਆਂ ਨੇ ਤੇ ਚਮੜੀ ਦੇ ਕਈ ਰੋਗਾਂ ਤੋਂ ਨਿਜਾਤ ਪਾਉਂਦੀਆਂ ਹਨ । ਜਿਨ੍ਹਾਂ ਸੰਤ ਮਹਾਪੁਰਖਾਂ ਦੀ ਬਤੌਲਤ ਸਦਕਾ ਸੰਗਤਾਂ ਦੇ ਇਹ ਸਾਰੇ ਰੋਗ ਦੂਰ ਹੋ ਰਹੇ ਹਨ ,ਇਨ੍ਹਾਂ ਮਹਾਂਪੁਰਖਾਂ ਦੇ ਵਿੱਚੋਂ ਇੱਕ ਮਹਾਂਪੁਰਖ ਧੰਨ ਧੰਨ ਬਾਬਾ ਸੰਤ ਸਿੰਘ ਲੁਹਾਰੇ ਵਾਲੇ ਵੀ ਹੋਏ ਸਨ ।
ਬਾਬਾ ਸੰਤ ਸਿੰਘ ਜੀ ਬਹੁਤ ਹੀ ਉੱਘੇ ਵੈਦ ਹੋਏ ਸਨ ਤੇ ਉਨ੍ਹਾਂ ਦੇ ਵਲੋਂ ਹੀ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਕੀ ਸਰੋਵਰ ਵਿੱਚ ਇਸ਼ਨਾਨ ਕਰਨ ਵਾਲੀਆਂ ਸੰਗਤਾਂ ਨੂੰ ਮੁਫਤ ਦੇਸੀ ਦਵਾਈਆਂ ਵੰਡੀਆਂ ਜਾਣ ਤਾਂ ਜੋ ਉਨ੍ਹਾਂ ਦਾ ਇਲਾਜ ਹੋ ਸਕੇ ਤੇ ਇਸੇ ਉਪਰਾਲੇ ਨੂੰ ਹੁਣ ਅੱਗੇ ਚਲਾਇਆ ਜਾ ਰਿਹਾ ਹੈ ।

ਭਾਰੀ ਗਿਣਤੀ ਵਿਚ ਲੋਕ ਇੱਥੇ ਪਹੁੰਚਦੇ ਨੇ ਤੇ ਆਪਣੇ ਵੱਖ ਵੱਖ ਰੋਗਾਂ ਦੇ ਇਲਾਜ ਲਈ ਇੱਥੋਂ ਮੁਫ਼ਤ ਦੇਸੀ ਦਵਾਈਆਂ ਲੈ ਕੇ ਜਾਦੇ ਹਨ । ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

Leave a Reply

Your email address will not be published.