ਹੁਣੇ ਹੁਣੇ ਮੌਸਮ ਵਿਭਾਗ ਨੇ ਇਹਨਾਂ ਥਾਂਵਾਂ ਤੇ ਭਾਰੀ ਮੀਂਹ ਆਉਣ ਦੀ ਦਿੱਤੀ ਚੇਤਾਵਨੀਂ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਭਾਰਤ ਦੇ ਮੌਸਮ ਵਿਭਾਗ (ਆਈਐੱਮਡੀ) ਨੇ ਅਗਲੇ ਚਾਰ-ਪੰਜ ਦਿਨਾਂ ਦੌਰਾਨ ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਗੁਜਰਾਤ ਦੇ ਕੁਝ ਹਿੱਸਿਆਂ ਤੇ ਕਰਨਾਟਕ, ਕੇਰਲ ਆਦਿ ‘ਚ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਲਾਇਆ ਹੈ। ਦੱਸਿਆ ਗਿਆ ਹੈ ਕਿ ਪੱਛਮੀ ਬੰਗਾਲ ਦੀ ਖਾੜੀ ਤੇ ਉੱਤਰੀ ਏਪੀ ਤੱਟ ਨਾਲ ਲੱਗਦੇ ਹਨ।

ਅਗਲੇ ਦੋ-ਤਿੰਨ ਦਿਨਾਂ ਦੌਰਾਨ ਇਸ ਦੇ ਤੇਲੰਗਾਨਾ ਦੇ ਪਾਰ ਪੱਛਮੀ ਤੇ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਪੱਛਮੀ ਰਾਜਸਥਾਨ ‘ਚ ਗੰਗਾਨਗਰ ਤੋਂ ਲੈ ਕੇ ਬੰਗਾਲ ਦੀ ਖਾੜੀ ਤਕ ਮੌਨਸੂਨ ਟਰਫ ਆਪਣੀ ਬਰਾਬਰ ਸਥਿਤੀ ਨਾਲ ਦੱਖਣ ‘ਚ ਸਥਿਤ ਹੈ। 17 ਸਤੰਬਰ ਤਕ ਆਪਣੀ ਬਰਾਬਰ ਸਥਿਤੀ ਦੇ ਦੱਖਣ ‘ਚ ਬਣੇ ਰਹਿਣ ਦੀ ਉਮੀਦ ਹੈ।


ਆਈਐੱਮਡੀ ਨੇ ਭਾਰੀ ਬਾਰਿਸ਼ ਦੀ ਉਮੀਦ ਜਤਾਈ ਹੈ। ਦੱਸਿਆ ਗਿਆ ਹੈ ਕਿ ਦੇਸ਼ ਦੇ ਉੱਤਰੀ-ਪੱਛਮੀ ਭਾਗਾਂ ‘ਚ ਮੌਨਸੂਨ ਵਾਪਸੀ ਦੇ ਕੋਈ ਸੰਕੇਤ ਹੁਣ ਤਕ ਨਹੀਂ ਮਿਲੇ ਹਨ।

ਮੌਸਮ ਦੀ ਜਾਣਕਾਰੀ ਦੇਣ ਵਾਲੀ ਸੰਸਥਾ ਸਕਾਈਮੇਟ ਨੇ ਦੱਸਿਆ ਕਿ ਉੱਤਰ ਭਾਰਤ ਦੇ ਉੱਤਰਾ-ਖੰਡ ਨੂੰ ਛੱਡ ਕੇ ਸਾਰੇ ਸੂਬਿਆਂ ‘ਚ ਬਾਰਿਸ਼ ਦੇ ਆਸਾਰ ਨਹੀਂ ਹਨ। ਉੱਤਰਾਖੰਡ ‘ਚ ਇਕ-ਦੋ ਸਥਾਨਾਂ ‘ਤੇ ਬਾਰਿਸ਼ ਹੋ ਸਕਦੀ ਹੈ।

ਇਸ ਤੋਂ ਇਲਾਵਾ ਆਈਐੱਮਡੀ ਨੇ ਐਤਵਾਰ ਨੂੰ ਜਾਰੀ ਆਪਣੇ ਮੌਸਮ ਬੁਲੇਟਿਨ ‘ਚ ਕਿਹਾ ਸੀ, ‘ਛੱਤੀਸਗੜ੍ਹ, ਬਿਹਾਰ, ਉਪ-ਹਿਮਾਲਿਆ, ਪੱਛਮੀ ਬੰਗਾਲ ਤੇ ਓਡੀਸ਼ਾ, ਅੰਡੇਮਾਨ-ਨਿਕੋਬਾਰ , ਅਰੁਣਾਚਲ, ਪ੍ਰਦੇਸ਼, ਅਸਾਮ ਤੇ ਮੇਘਾਲਿਆ, ਮੱਧ ਮਹਾਰਾਸ਼ਟਰ ਆਦਿ ‘ਚ ਬਾਰਿਸ਼ ਦਾ ਅਨੁਮਾਨ ਹੈ। ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ‘ਚ ਵੀ ਵੱਖ-ਵੱਖ ਸਥਾਨਾਂ ‘ਤੇ ਮੌਸਮ ਬਿਗੜ ਸਕਦਾ ਹੈ ਤੇ ਬਾਰਿਸ਼ ਹੋ ਸਕਦੀ ਹੈ।

Leave a Reply

Your email address will not be published.