ਚਿਹਰੇ ਤੇ ਆਹ ਚੀਜ਼ ਲਗਾਓ-ਮਲਾਈ ਵਾਂਗ ਗੋਰਾ ਨਿਕਲ ਆਊ ਚਿਹਰਾ

ਗੁਲਾਬ ਜਲ ਤੁਹਾਡੀ ਸਕਿਨ ‘ਤੇ ਸਕਿਨ ਟੋਨਰ ਦਾ ਕੰਮ ਕਰਦਾ ਹੈ। ਗਰਮੀਆਂ ਦੇ ਮੌਸਮ ‘ਚ ਔਰਤਾਂ ਵੀ ਚਿਹਰੇ ‘ਤੇ ਨਿਖਾਰ ਲਿਆਉਣ ਲਈ ਇਸ ਦੀ ਵਰਤੋਂ ਕਰਦੀਆਂ ਹਨ। ਇਸ ਨੂੰ ਕਲੀਨਜ਼ਰ ਦੇ ਤੌਰ ‘ਤੇ ਵੀ ਵਰਤਿਆ ਜਾ ਸਕਦਾ ਹੈ। ਕੁੱਝ ਸਕਿਨ ਪ੍ਰੋਡਕਟਸ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਗੁਲਾਬ ਜਲ ਵੀ ਉਨ੍ਹਾਂ ‘ਚੋਂ ਹੀ ਇੱਕ ਹੈ। ਪਰ ਬਹੁਤ ਘੱਟ ਔਰਤਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗੁਲਾਬ ਜਲ ਦੀ ਵਰਤੋਂ ਕਿਵੇਂ ਅਤੇ ਕਦੋਂ ਕਰਨੀ ਚਾਹੀਦੀ ਹੈ। ਗਰਮੀਆਂ ‘ਚ ਇਸ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਗੁਲਾਬ ਜਲ ਦੀ ਵਰਤੋਂ ਕਿਵੇਂ ਕਰ ਸਕਦੇ ਹੋ ਅਤੇ ਸਕਿਨ ‘ਤੇ ਇਸ ਦੀ ਵਰਤੋਂ ਕਰਨ ਦੇ ਕੀ ਫਾਇਦੇ ਹਨ।

ਕਦੋਂ ਲਗਾਉਣਾ ਚਾਹੀਦਾ ਗੁਲਾਬ ਜਲ: ਚੰਗੀ ਸਕਿਨ ਅਤੇ ਵਧੀਆ ਨਤੀਜਿਆਂ ਲਈ ਤੁਸੀਂ ਰਾਤ ਨੂੰ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਸੌਣ ਤੋਂ ਪਹਿਲਾਂ ਰੂੰ ਦੇ ਨਾਲ ਗੁਲਾਬ ਜਲ ਲਗਾਓ। ਇਸ ਨਾਲ ਤੁਸੀਂ ਆਪਣਾ ਚਿਹਰਾ ਸਾਫ਼ ਕਰ ਸਕਦੇ ਹੋ। ਪੂਰੇ ਦਿਨ ਦੀ ਧੂੜ, ਮਿੱਟੀ ਅਤੇ ਸਕਿਨ ‘ਚ ਮੌਜੂਦ ਗੰਦਗੀ ਇਸ ਦੀ ਮਦਦ ਨਾਲ ਨਿਕਲ ਜਾਵੇਗੀ।

ਸਕਿਨ ਰਹੇਗੀ ਇੱਕਦਮ ਠੰਡੀ: ਗੁਲਾਬ ਜਲ ਇਕ ਅਜਿਹਾ ਕੁਦਰਤੀ ਟੋਨਰ ਹੈ ਜੋ ਚਿਹਰੇ ਨੂੰ ਠੰਡਾ ਕਰਨ ਦਾ ਕੰਮ ਕਰਦਾ ਹੈ। ਇਹ ਤੁਹਾਡੀ ਸਕਿਨ ਦੇ ਸੈੱਲਾਂ ਨੂੰ ਠੰਢਾ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ਦਾ pH ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ। ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਪਿੰਪਲਸ, ਚਿਹਰੇ ‘ਤੇ ਸੋਜ, acne ਅਤੇ ਸਕਿਨ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।

ਸਨਟੈਨ ਤੋਂ ਮਿਲੇਗੀ ਰਾਹਤ: ਗੁਲਾਬ ਜਲ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਸ ਸਕਿਨ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਚਿਹਰੇ ‘ਤੇ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਵੀ ਸੁਰੱਖਿਅਤ ਰਹਿੰਦੀ ਹੈ। ਸਨਟੈਨ ਤੋਂ ਰਾਹਤ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਸਕਿਨ ‘ਤੇ ਗੁਲਾਬ ਜਲ ਲਗਾਓ ਅਤੇ 15 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ। ਸਕਿਨ ਦੀ ਟੈਨਿੰਗ ਹੌਲੀ-ਹੌਲੀ ਘੱਟ ਹੋਣੀ ਸ਼ੁਰੂ ਹੋ ਜਾਵੇਗੀ।

ਸਕਿਨ ਟੋਨਰ ਦੇ ਤੌਰ ‘ਤੇ ਵਰਤੋਂ: ਗੁਲਾਬ ਜਲ ਤੁਹਾਡੀ ਸਕਿਨ ਲਈ ਇੱਕ ਸਹੀ ਟੋਨਰ ਮੰਨਿਆ ਜਾਂਦਾ ਹੈ। ਧੁੱਪ ‘ਚ ਆਉਣ ਤੋਂ ਬਾਅਦ ਆਪਣੇ ਚਿਹਰੇ ਨੂੰ ਗੁਲਾਬ ਜਲ ਨਾਲ ਸਾਫ਼ ਕਰੋ। ਇਸ ਨਾਲ ਡਸਟ ਪਾਰਟੀਕਲ ਅਤੇ ਸਨਬਰਨ ਆਸਾਨੀ ਨਾਲ ਦੂਰ ਹੋ ਜਾਣਗੇ।

ਪਿਗਮੈਂਟੇਸ਼ਨ ਹੋਵੇਗੀ ਦੂਰ: ਤੁਸੀਂ ਚਿਹਰੇ ਦੇ ਪਿਗਮੈਂਟੇਸ਼ਨ ਨੂੰ ਦੂਰ ਕਰਨ ਲਈ ਗੁਲਾਬ ਜਲ ਦੀ ਵਰਤੋਂ ਵੀ ਕਰ ਸਕਦੇ ਹੋ। ਐਲੋਵੇਰਾ ਜੈੱਲ ‘ਚ ਗੁਲਾਬ ਜਲ ਮਿਲਾ ਕੇ ਲਗਾਓ। ਇਸ ਨਾਲ ਤੁਹਾਡੀ ਸਕਿਨ ‘ਤੇ ਮੌਜੂਦ ਰੈੱਡ ਅਤੇ ਕਾਲੇ ਧੱਬਿਆਂ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਸਕਿਨ ਦੀ ਰੰਗਤ ਵੀ ਨਿਖ਼ਰ ਜਾਵੇਗੀ।

Leave a Reply

Your email address will not be published.