SBI ਬੈਂਕ ਨੇ ਗਾਹਕਾਂ ਨੂੰ ਦਿੱਤੀ ਇਹ ਵੱਡੀ ਖੁਸ਼ਖ਼ਬਰੀ: ਜਲਦ ਤੋਂ ਜਲਦ ਉਠਾਓ ਫਾਇਦਾ,ਦੇਖੋ ਪੂਰੀ ਖ਼ਬਰ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਹੋਮ ਲੋਨਸ (Home Loans) ‘ਤੇ ਸਪੈਸ਼ਲ ਆਫਰਜ਼ ਦਾ ਐਲਾਨ ਕੀਤਾ ਹੈ। ਬੈਂਕ ਨੇ ਕਿਹਾ ਕਿ ਐੱਸਬੀਆਈ ‘ਚ ਹੋਮ ਲੋਨ ਲਈ ਅਪਲਾਈ ਕਰਨ ਵਾਲਿਆਂ ਨੂੰ ਤਿੰਨ ਵਾਧੂ ਲਾਭ ਮਿਲਣਗੇ।

ਇਹ ਹਨ- ਜ਼ੀਰੋ ਪ੍ਰੋਸੈੱਸਿੰਗ ਫੀਸ, 30 ਲੱਖ ਤੋਂ ਜ਼ਿਆਦਾ ਤੇ ਇਕ ਕਰੋੜ ਤੋਂ ਘੱਟ ਦੇ ਹੋਮ ਲੋਨ ਲਈ ਵਧੀਆ ਸਿੱਬਲ ਸਕੋਰ ਵਾਲੇ ਗਾਹਕਾਂ ਨੂੰ 0.10 ਫ਼ੀਸਦੀ ਵਿਆਜ ਦੀ ਛੋਟ ਤੇ ਗਾਹਕਾ ਵੱਲੋਂ ਐੱਸਬੀਆਈ ਯੋਨੋ ਐਪ ਰਾਹੀਂ ਅਪਲਾਈ ਕਰਨ ‘ਤੇ 0.05 ਫ਼ੀਸਦੀ ਦੀ ਵਾਧੂ ਛੋਟ। ਇਸ ਤਰ੍ਹਾਂ ਐੱਸਬੀਆਈ ਹੋਮ ਲੋਨ ‘ਤੇ ਗਾਹਕਾਂ ਨੂੰ ਤਿੰਨ ਵਾਧੂ ਲਾਭ ਦੇ ਰਿਹਾ ਹੈ।

ਕਾਬਿਲੇਗ਼ੌਰ ਹੈ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਕਾਰਨ ਰੈਪੋ ਰੇਟ ਘਟਾ ਕੇ 4 ਫ਼ੀਸਦੀ ‘ਤੇ ਲਿਆਉਣ ਨਾਲ ਹੋਮ ਲੋਨ ‘ਤੇ ਵਿਆਜ ਦਰਾਂ ਇਕ ਦਹਾਕੇ ਦੇ ਹੇਠਲੇ ਪੱਧਰ ‘ਤੇ ਆ ਗਈਆਂ ਹਨ। ਐੱਸਬੀਆਈ ‘ਚ ਸਾਰੇ ਨਵੇਂ ਹੋਮ ਲੋਨ ਬਾਹਰੀ ਬੈਂਚ ਮਾਰਕ ਨਾਲ ਲਿੰਕਡ ਹਨ,

ਜੋ ਇਸ ਵੇਲੇ 6.65 ਫ਼ੀਸਦੀ ਹੈ। ਐੱਸਬੀਆਈ ਦੀ ਈਬੀਆਰ ਰੈਪੋ ਰੇਟ ਨਾਲ ਲਿੰਕਡ ਹੈ। ਇਸ ਵੇਲੇ ਐੱਸਬੀਆਈ ‘ਚ ਹੋਮ ਲੋਨ ‘ਤੇ ਵਿਆਜ ਦਰ ਤਨਖ਼ਾਹ ਭੋਗੀ ਗਾਹਕਾਂ ਲਈ 6.95 ਫ਼ੀਸਦੀ ਤੋਂ 7.45 ਫ਼ੀਸਦੀ ਦੇ ਵਿਚਕਾਰ ਤੇ ਸਵੈ-ਰੁਜ਼ਗਾਰ ਵਾਲੇ ਗਾਹਕਾਂ ਲਈ 7.10 ਤੋਂ 7.10 ਫ਼ੀਸਦੀ ਵਿਚਕਾਰ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.