ਇਹਨਾਂ 8 ਆਦਤਾਂ ਦੇ ਨਾਲ ਹੁੰਦੀ ਹੈ ਕਿਡਨੀ ਫੇਲ,ਦੇਖ ਲਵੋ ਨਹੀਂ ਤਾਂ ਪਛਤਾਓਗੇ

ਭਾਰਤ ‘ਚ ਕਿਡਨੀ ਫੇਲੀਅਰ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਅਕਸਰ ਲੋਕ ਡਾਕਟਰ ਦੀ ਸਲਾਹ ਲੈਣ ਦੀ ਬਜਾਇ ਸਿੱਧਾ ਮੈਡੀਕਲ ਸਟੋਰ ਤੋਂ ਸਿਰਦਰਦ ਤੇ ਪੇਟਦਰਦ ਦੀਆਂ ਦਵਾਈਆਂ ਲੈਕੇ ਖਾ ਲੈਂਦੇ ਹਨ। ਅਜਿਹੀਆਂ ਕਈ ਆਦਤਾਂ ਹਨ ਜਿਸ ਵਜ੍ਹਾ ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਉਨ੍ਹਾਂ ਆਦਤਾਂ ਬਾਰੇ ਦੱਸ ਰਹੇ ਹਾਂ ਜੋ ਕਿਡਨੀ ਦੀ ਪ੍ਰੌਬਲਮ ਦੀ ਵਜ੍ਹਾ ਬਣ ਰਹੀਆਂ ਹਨ।

ਜ਼ਿਆਦਾ ਨਮਕ ਖਾਣਾ – ਜ਼ਿਆਦਾ ਨਮਕ ਖਾਣ ਨਾਲ ਕਿਡਨੀ ਖਰਾਬ ਹੋ ਸਕਦੀ ਹੈ। ਨਮਕ ‘ਚ ਮੌਜੂਦ ਸੋਡੀਅਮ ਬਲੱਡ ਪ੍ਰੈਸ਼ਰ ਵਧਦਾ ਹੈ, ਜਿਸ ਨਾਲ ਕਿਡਨੀ ‘ਤੇ ਬੁਰਾ ਅਸਰ ਪੈਂਦਾ ਹੈ।ਜ਼ਿਆਦਾ ਨੌਨਵੈੱਜ ਖਾਣਾ – ਮੀਟ ‘ਚ ਕਾਫੀ ਮਾਤਰਾ ‘ਚ ਪ੍ਰੋਟੀਨ ਹੁੰਦਾ ਹੈ। ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਡਾਈਟ ਲੈਣ ਨਾਲ ਕਿਡਨੀ ਤੇ ਮੈਟਾਬੌਲਿਕ ਲੋਕ ਵਧਦਾ ਹੈ। ਜਿਸ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈਓਵਰ ਈਟਿੰਗ – ਆਮ ਲੋਕਾਂ ਦੇ ਮੁਕਾਬਲੇ ਮੋਟੇ ਲੋਕਾਂ ਦੀ ਕਿਡਨੀ ਡੈਮੇਜ ਹੋਣ ਦਾ ਖਤਰਾ ਕਈ ਗੁਣਾ ਜ਼ਿਆਦਾ ਵਧ ਜਾਂਦਾ ਹੈ। ਓਵਰ ਈਟਿੰਗ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ, ਇਸ ਲਈ ਜ਼ਿਆਦਾ ਖਾਣ ਤੋਂ ਬਚੋ।

ਬਹੁਤ ਜ਼ਿਆਦਾ ਦਵਾਈਆਂ – ਛੋਟੀਆਂ-ਛੋਟੀਆਂ ਸਮੱਸਿਆਵਾਂ ਆਉਣ ‘ਤੇ ਐਂਟੀਬਾਇਓਟਿਕ ਜਾਂ ਜ਼ਿਆਦਾ ਪੇਨਕਿਲਰਸ ਲੈਣ ਦੀ ਆਦਤ ਕਿਡਨੀ ‘ਤੇ ਬੁਰਾ ਅਸਰ ਪਾ ਸਕਦੀ ਹੈ। ਡਾਕਟਰ ਤੋਂ ਪੁੱਛੇ ਬਿਨਾਂ ਅਜਿਹੀਆਂ ਦਵਾਈਆਂ ਨਾ ਲਓ।ਸ਼ਰਾਬ ਪੀਣਾ – ਜ਼ਿਆਦਾ ਮਾਤਰਾ ‘ਚ ਤੇ ਲਗਾਤਾਰ ਅਲਕੋਹਲ ਦੇ ਸੇਵਨ ਨਾਲ ਤੁਹਾਡੇ ਲਿਵਰ ਅਤੇ ਕਿਡਨੀ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਜ਼ਿਆਦਾ ਕੋਲਡ ਡ੍ਰਿੰਕਸ ਵੀ ਨੁਕਸਾਨਦੇਹ ਹੁੰਦੀ ਹੈ।

ਯੂਰਿਨ ਰੋਕ ਕੇ ਰੱਖਣਾ – ਯੂਰਿਨ ਰੋਕ ਕੇ ਰੱਖਣ ਨਾਲ ਬਲੈਡਰ ਫੁੱਲ ਹੋ ਜਾਂਦਾ ਹੈ। ਯੂਰਿਨ ਰਿਫਲੈਕਸ ਦੀ ਸਮੱਸਿਆ ਹੋਣ ਤੇ ਯੂਰਿਨ ਉੱਪਰ ਕਿਡਨੀ ਵੱਲ ਆ ਜਾਂਦਾ ਹੈ। ਇਸ ਦੇ ਬੈਕਟੀਰੀਆ ਕਾਰਨ ਕਿਡਨੀ ਇਨਫੈਕਸ਼ਨ ਹੋ ਸਕਦੀ ਹੈ।ਸਿਗਰੇਟ ਜਾਂ ਤੰਬਾਕੂ ਦੇ ਸੇਵਨ ਨਾਲ ਟੌਕਸਿਨਸ ਜਮ੍ਹਾ ਹੋਣ ਲੱਗਦੇ ਹਨ। ਜਿਸ ਨਾਲ ਕਿਡਨੀ ਡੈਮੇਜ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਬੀਪੀ ਵੀ ਵਧਦਾ ਹੈ, ਜਿਸ ਦਾ ਅਸਰ ਕਿਡਨੀ ‘ਤੇ ਪੈਂਦਾ ਹੈ।

ਘੱਟ ਜਾਂ ਜ਼ਿਆਦਾ ਪਾਣੀ ਪੀਣਾ – ਰੋਜ਼ 8-10 ਗਿਲਾਸ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਘੱਟ ਪਾਣੀ ਪੀਣ ਨਾਲ ਸਰੀਰ ‘ਚ ਜਮ੍ਹਾ ਟੌਕਸਿਨਸ ਕਿਡਨੀ ਫੰਕਸ਼ਨ ‘ਤੇ ਬੁਰਾ ਅਸਰ ਪਾਉਂਦੇ ਹਨ। ਜ਼ਿਆਦਾ ਪਾਣੀ ਪੀਣ ਨਾਲ ਵੀ ਕਿਡਨੀ ‘ਤੇ ਪ੍ਰੈਸ਼ਰ ਵਧਦਾ ਹੈ।

Leave a Reply

Your email address will not be published.