ਆ ਗਿਆ Swaraj ਦਾ ਨਵਾਂ ਟ੍ਰੈਕਟਰ, ਜਾਣੋ ਕੀਮਤ ਅਤੇ ਬਾਕੀ ਜਾਣਕਾਰੀ

Swaraj ਦੁਆਰਾ ਇੱਕ ਨਵਾਂ ਅਤੇ ਦਮਦਾਰ ਟਰੈਕਟਰ ਲਾਂਚ ਕਰ ਦਿੱਤਾ ਗਿਆ ਹੈ ਜਿਸਦਾ ਨਾਮ Swaraj 963 FE 4WD ਰੱਖਿਆ ਗਿਆ ਹੈ। ਇਹ ਟਰੈਕਟਰ 60hp ਤੋਂ ਲੈ ਕੇ 65hp ਦੇ ਇੰਜਨ ਵਿੱਚ ਆਉਂਦਾ ਹੈ। ਕੰਪਨੀ ਦੁਆਰਾ ਇਸਦਾ 2 ਵਹੀਲ ਡਰਾਇਵ ਮਾਡਲ ਕਾਫ਼ੀ ਪਹਿਲਾਂ ਲਾਂਚ ਕਰ ਦਿੱਤਾ ਗਿਆ ਸੀ ਜਿਸਦੀ ਕੀਮਤ 8.21 ਲੱਖ ਰੁਪਏ (ਐਕਸ ਸ਼ੋਰੂਮ) ਰੱਖੀ ਗਈ ਸੀ। ਹੁਣ ਕੰਪਨੀ ਨੇ ਇਸ ਟਰੈਕਟਰ ਦਾ 4 ਵਹੀਲ ਡਰਾਇਵ ਮਾਡਲ ਵੀ ਮਾਰਕਿਟ ਵਿੱਚ ਲਾਂਚ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਵਰਾਜ 963FE ਨੂੰ ਪੂਰੀ ਤਰ੍ਹਾਂ ਕੰਪਨੀ ਦੇ ਮੋਹਾਲੀ ਪਲਾਂਟ ਵਿੱਚ ਤਿਆਰ ਕੀਤਾ ਗਿਆ ਹੈ। ਇਸ ਟਰੈਕਟਰ ਦੀ ਖਸਿਅਤ ਇਹ ਹੈ ਕਿ ਇਸ ਵਿੱਚ ਰੇਡਿਏਟਰ ਦੇ ਸਾਇਜ਼ ਨੂੰ ਵਧਾਇਆ ਗਿਆ ਹੈ ਜਿਸ ਕਾਰਨ ਚਾਹੇ ਇਸ ਟਰੈਕਟਰ ਨੂੰ ਕਿੰਨੀ ਵੀ ਗਰਮੀ ਵਿੱਚ ਚਲਾਇਆ ਜਾਵੇ, ਪਰ ਫਿਰ ਵੀ ਇਹ ਗਰਮ ਨਹੀਂ ਹੁੰਦਾ।

ਮਹਿੰਦਰਾ ਸਵਾਰਾਜ ਡਿਵਿਜਨ ਦੇ ਚੀਫ ਆਪਰੇਟਿੰਗ ਆਫਿਸਰ ਵਿਰੇਨ ਪਾਪਲੀ ਨੇ ਕਿਹਾ, “ਸਵਰਾਜ ਦਾ ਨਵਾਂ 963FE ਕੰਪਨੀ ਦੇ ਨਵੇਂ ਟਰੈਕਟਰ ਪਲੇਟਫਾਰਮ ਉੱਤੇ ਆਧਾਰਿਤ ਹੈ। ਇਸ ਟਰੈਕਟਰ ਨੂੰ ਕਿਸਾਨਾਂ ਲਈ ਡਿਜਾਇਨ ਕੀਤਾ ਗਿਆ ਹੈ ਅਤੇ ਇਸਨੂੰ ਵੱਡੇ ਖੇਤਾਂ ਵਿੱਚ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿੱਚ ਨਵਾਂ ਸਟਾਇਲ, 12+2 ਸਪੀਡਸ ਦਿੱਤੀ ਗਈ ਹੈ। ਇਸਦੇ ਨਾਲ ਹੀ ਇਹ 2200 ਕਿੱਲੋਗ੍ਰਾਮ ਭਾਰ ਨੂੰ ਚੱਕ ਸਕਦਾ ਹੈ।”

ਸਵਾਰਾਜ ਦੇ ਇਸ ਨਵੇਂ ਟਰੈਕਟਰ 963FE ਵਿੱਚ ਸਿੰਗਲ ਪੀਸ ਬੋਨਟ ਦਿੱਤਾ ਗਿਆ ਹੈ। ਇਸਤੋਂ ਬਗੈਰ ਕੰਪਨੀ ਨੇ ਇਸ ਵਿੱਚ ਨਵਾਂ ਡਿਜਿਟਲ ਇੰਸਟਰੂਮੇਂਟ ਕਲਸਟਰ ਦਿੱਤਾ ਹੈ ਜੋ ਸਰਵਿਸ ਰਿਮਾਂਡਰ ਫੀਚਰ ਅਤੇ ਮਲਟੀ ਰਿਫਲੇਕਟਰ ਲਾਇਟਸ ਨਾਲ ਲੈਸ ਹੈ। ਸੇਫਟੀ ਦੀ ਗੱਲ ਕਰੀਏ ਤਾਂ ਸਵਰਾਜ 963FE ਵਿੱਚ ਸੇਫਟੀ ਸਵਿਚ, ਕਾਸਟੇਡ ਫਰੰਟ ਐਕਸਲ ਬਰੇਕੇਟ ਅਤੇ ਖਾਸ ਲਾਕ ਦਿੱਤਾ ਗਿਆ ਹੈ।

ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਦੁਆਰਾ 963 FE ਦੇ 4 ਵਹੀਲ ਡਰਾਇਵ ਮਾਡਲ ਦੀ ਕੀਮਤ 9.50 ਲੱਖ ਰੁਪਏ ਰੱਖੀ ਗਈ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਟਰੈਕਟਰ ਦੇ ਫੀਚਰਸ ਦੇ ਹਿਸਾਬ ਨਾਲ ਇਹ ਇੱਕ ਕਾਫ਼ੀ ਵਾਜਿਬ ਕੀਮਤ ਹੈ ਅਤੇ ਕਿਸਾਨਾਂ ਲਈ ਇਹ ਟਰੈਕਟਰ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਟਰੈਕਟਰ ਦੇ ਫੀਚਰਸ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.