ਜਾਣੋ ਗੈਸ ਸਿਲੰਡਰ ਦੇ ਹੇਠਾਂ ਕਿਉਂ ਹੁੰਦੇ ਹਨ ਇਹ ਛੇਦ-ਦੇਖੋ ਅਸਲ ਕਾਰਨ

ਦੋਸਤੋ ਕਈ ਅਜਿਹੇ ਰੌਚਕ ਤੱਥ ਹਨ ਜਿਨ੍ਹਾਂ ਨੂੰ ਜਾਣ ਕੇ ਅਸੀਂ ਬਹੁਤ ਹੈਰਾਨ ਹੁੰਦੇ ਹਾਂ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਰੌਚਕ ਅਤੇ ਹੈਰਾਨੀਜਨਕ ਤੱਥਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਨਹੀਂ ਸੁਣਿਆ ਹੋਵੇਗਾ, ਜਿਵੇਂ ਕਿ ਗੈਸ ਸਿਲੰਡਰ ਦੇ ਹੇਠਾਂ ਮੋਰੇ ਕਿਉਂ ਹੁੰਦੇ ਹਨ? 26 ਜਨਵਰੀ ਅਤੇ 15 ਅਗਸਤ ਨੂੰ ਲਿਹਰਾਏ ਜਾਣ ਵਾਲੇ ਤਿਰੰਗੇ ਵਿਚ ਸਭਤੋਂ ਵੱਡਾ ਫਰਕ ਕੀ ਹੁੰਦਾ ਹੈ? ਅਤੇ ਇਸ ਤਰਾਂ ਦੇ ਹੋਰ ਵੀ ਕਈ ਤੱਥਾਂ ਬਾਰੇ ਜਾਣਕਾਰੀ ਦੇਵਾਂਗੇ।

ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਵਿਅਕਤੀ ਅੱਧਾ ਇਨਸਾਨ ਅਤੇ ਅੱਧੀ ਮਸ਼ੀਨ ਹੋਵੇ? ਜੀ ਹਾਂ, ਤੁਹਾਨੂੰ ਦੱਸ ਦੇਈਏ ਕਿ ਨੀਲ ਹੈਰਬਿਸਨ ਨਾਮ ਦਾ ਇੱਕ ਬ੍ਰਿਟਿਸ਼ ਵਿਅਕਤੀ ਦੁਨੀਆ ਦਾ ਪਹਿਲਾ ਅਜਿਹਾ ਇਨਸਾਨ ਹੈ ਜੋ ਅੱਧਾ ਇਨਸਾਨ ਅਤੇ ਅੱਧੀ ਮਸ਼ੀਨ ਹੈ। ਜਨਮ ਤੋਂ ਹੀ ਇਹ ਵਿਅਕਤੀ ਕਲਰ ਬਲਾਈਂਡ ਸੀ ਯਾਨੀ ਇਸਨੂੰ ਕੋਈ ਵੀ ਰੰਗ ਦਿਖਾਈ ਨਹੀਂ ਦਿੰਦਾ ਸੀ।

ਪਰ ਇਸ ਤੋਂ ਛੁਟਕਾਰਾ ਪਾਉਣ ਲਈ ਇਸ ਨੇ ਆਪਣੇ ਦਿਮਾਗ ਵਿੱਚ ਇੱਕ ਅਜਿਹਾ ਐਂਟੀਨਾ ਫਿੱਟ ਕਰਵਾਇਆ ਹੈ ਜਿਸ ਨਾਲ ਇਸ ਨੂੰ ਰੰਗਾਂ ਦੀ ਫਰੇਕੁਐਂਸੀ ਆਪਣੇ ਦਿਮਾਗ ਵਿੱਚ ਸੁਣਾਈ ਦਿੰਦੀ ਹੈ ਅਤੇ ਇਹ ਰੰਗ ਨੂੰ ਪਹਿਚਾਣ ਲੈਂਦਾ ਹੈ।ਦੂਸਰੇ ਹੈਰਾਨੀਜਨਕ ਤੱਥ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਕ੍ਰਿਕਟ ਮੈਚ ਤੋਂ ਪਹਿਲਾਂ ਹਰ ਦੇਸ਼ ਦੇ ਰਾਸ਼ਟਰੀ ਗੀਤ ਨੂੰ ਚਲਾਇਆ ਜਾਂਦਾ ਹੈ।

ਪਰ ਕੀ ਤੁਸੀਂ ਜਾਣਦੇ ਹੋ ਕਿ ਵੈਸਟ ਇੰਡਿਜ਼ ਦੀ ਕ੍ਰਿਕੇਟ ਟੀਮ ਲਈ ਅੱਜ ਤੱਕ ਕਦੇ ਵੀ ਉਨ੍ਹਾਂ ਦੇ ਰਾਸ਼ਟਰੀ ਗੀਤ ਨੂੰ ਨਹੀਂ ਚਲਾਇਆ ਗਿਆ। ਦਰਅਸਲ ਵੈਸਟ ਇੰਡੀਜ਼ ਅਲੱਗ ਅਲੱਗ ਕੈਰੀਬੀਅਨ ਦੇਸ਼ਾਂ ਦਾ ਸਮੂਹ ਹੈ। ਇਸੇ ਕਾਰਨ ਵੈਸਟ ਇੰਡੀਜ਼ ਦਾ ਕੋਈ ਰਾਸ਼ਟਰੀ ਗੀਤ ਹੈ ਹੀ ਨਹੀਂ। ਇਸ ਲਈ ਵੈਸਟ ਇੰਡੀਜ਼ ਦੇ ਮੈਚ ਵਿਚ ਉਨ੍ਹਾਂ ਦੇ ਰਾਸ਼ਟਰੀ ਗੀਤ ਦੀ ਜਗ੍ਹਾ ਉਥੋਂ ਦੇ ਆਰਟਿਸਟ ਡੇਵਿਡ ਰੁਡਰਜ਼ ਦੇ ਰੈਲੀ ਰਾਊਂਡ ਨੂੰ ਚਲਾਇਆ ਜਾਂਦਾ ਹੈ।

ਦੋਸਤੋ ਤੁਸੀਂ ਅਕਸਰ ਸਿਲੰਡਰ ਦੇ ਹੇਠਾਂ ਕੁਝ ਛੇਦ ਯਾਨੀ ਮੋਰੇ ਤਾਂ ਦੇਖੇ ਹੀ ਹੋਣਗੇ। ਪਰ ਬਹੁਤੇ ਲੋਕ ਇਹ ਨਹੀਂ ਜਾਂਦੇ ਹੋਣਗੇ ਕਿ ਆਖਿਰ ਇਹ ਕਿਸ ਕਾਰਨ ਕੀਤੇ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਗੈਸ ਸਿਲੰਡਰ ਦਾ ਇਸਤੇਮਾਲ ਹੁੰਦਾ ਹੈ ਤਾਂ ਸਭਤੋਂ ਵੱਡੀ ਸਮੱਸਿਆ ਹੁੰਦੀ ਹੈ ਤਾਪਮਾਨ ਦੀ। ਜੇਕਰ ਕਿਸੇ ਕਾਰਨ ਸਿਲੰਡਰ ਦਾ ਤਾਪਮਾਨ ਵਧ ਜਾਂਦਾ ਹੈ ਤਾਂ ਸਿਲੰਡਰ ਫਟਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸੇ ਕਾਰਨ ਸਿਲੰਡਰ ਦੇ ਤਾਪਮਾਨ ਨੂੰ ਸਹੀ ਬਣਾਏ ਰੱਖਣ ਲਈ ਹੇਠਾਂ ਇਹ ਛੇਦ ਕੀਤੇ ਜਾਂਦਾ ਹਨ। ਤਾਂ ਜੋ ਇਨ੍ਹਾਂ ਵਿਚੋਂ ਠੰਡੀ ਅਤੇ ਤਾਜ਼ੀ ਹਵਾ ਗੁਜ਼ਰਦੀ ਰਹੇ ਅਤੇ ਸਿਲੰਡਰ ਦੇ ਤਲ ਦਾ ਤਾਪਮਾਨ ਸਹੀ ਰਹੇ। ਦੋਸਤੋ ਇਸ ਤਰਾਂ ਦੇ ਹੋਰ ਹੈਰਾਨੀਜਨਕ ਤੱਥ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published. Required fields are marked *