ਸਿਰਫ ਡੇਢ ਏਕੜ ਜ਼ਮੀਨ ਵਿੱਚੋਂ 50 ਲੱਖ ਸਾਲਾਨਾ ਆਮਦਨ ਲੈ ਰਿਹਾ ਇਹ ਕਿਸਾਨ, ਤੁਸੀਂ ਵੀ ਬਣਾਓ ਇਸ ਤਰਾਂ ਦਾ ਫਾਰਮ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਪੰਜਾਬ ਵਿੱਚ ਬਣੇ ਅਜਿਹੇ ਵੱਖਰੇ ਫਾਰਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਇਸ ਫਾਰਮ ਨੂੰ ਕਈ ਸਾਲਾਂ ਦੀ ਖੋਜ ਤੋਂ ਬਾਅਦ ਬਣਾਇਆ ਗਿਆ ਹੈ। ਇਸ ਫਾਰਮ ਨੂੰ ਬਣਾਉਣ ਵਾਲੇ ਜੋਧਾ ਸਿੰਘ ਮਾਨ ਨਾਮ ਦੇ ਕਿਸਾਨ ਨੇ ਕੁਝ ਨਵਾਂ ਸੋਚਿਆ ਅਤੇ ਉਸਨੂੰ ਪੂਰਾ ਕਰ ਦਿਖਾਇਆ ਹੈ। ਅੱਜ ਇਹ ਕਿਸਾਨ ਇਸ ਫਾਰਮ ਵਿੱਚ ਬਹੁਤ ਘੱਟ ਜਗ੍ਹਾ ਵਿੱਚ ਹੀ ਕਈ ਸਹਾਇਕ ਕਿੱਤੇ ਕਰ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਿਰਫ ਡੇਢ ਏਕੜ ਬਣੇ ਇਸ ਵਰਲਡ ਬੈਸਟ ਇੰਟੀਗਰੇਟਿਡ ਫਾਰਮ ਵਿੱਚ ਡ੍ਰੈਗਨਫਰੂਟ ਸਮੇਤ ਲਗਭਗ 30 ਤੋਂ ਜਿਆਦਾ ਕਿਸਮਾਂ ਦੇ ਪੌਦੇ ਲਗਾਏ ਗਏ ਹਨ ਅਤੇ ਨਾਲ ਹੀ 10 ਤੋਂ ਜਿਆਦਾ ਅਲੱਗ ਅਲੱਗ ਕਿਸਮਾਂ ਦੇ ਜਾਨਵਰ ਵੀ ਰੱਖੇ ਹੋਏ ਹਨ। ਜਿਨ੍ਹਾਂ ਵਿਚੋਂ ਅਫਰੀਕਨ ਨਸਲ ਦੀ ਬੱਕਰੀ, ਕੜਕਨਾਥ ਮੁਰਗਾ, ਬਟੇਰ ਅਤੇ ਖ਼ਰਗੋਸ਼ ਵਗੈਰਾ ਮੁਖ ਹਨ। ਇਸ ਫਾਰਮ ਨੂੰ ਬਣਾਉਣ ਵਾਲੇ ਵਾਤਾਵਰਨ ਪ੍ਰੇਮੀ ਜੋਧਾ ਸਿੰਘ ਮਾਨ ਪੰਜਾਬ ਦੀ ਮਸ਼ਹੂਰ ਗਾਇਕ ਅਨਮੋਲ ਗਗਨ ਮਾਨ ਦੇ ਪਿਤਾ ਹਨ।

ਇਸ ਕਿਸਾਨ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਇਸ ਤਰਾਂ ਦਾ ਫਾਰਮ ਬਣਾਵੇ। ਜਿੱਥੋਂ ਬਹੁਤ ਘੱਟ ਜ਼ਮੀਨ ਵਿੱਚੋਂ ਕਾਫੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਜੋਧਾ ਸਿੰਘ ਮਾਨ ਦਾ ਕਹਿਣਾ ਹੈ ਕਿ ਅਫਰੀਕਨ ਨਸਲ ਦੀ ਬੱਕਰੀ ਲਈ ਪੰਜਾਬ ਦਾ ਵਾਤਾਵਰਨ ਬਹੁਤ ਵਧੀਆ ਹੈ ਅਤੇ ਇਹ ਬਾਕੀ ਸਭ ਨਸਲਾਂ ਤੋਂ ਤੇਜ਼ੀ ਨਾਲ ਵਜ਼ਨ ਵਧਾਉਂਦੀ ਹੈ। ਇਸਦਾ ਮੀਟ ਘੱਟ ਤੋਂ ਘੱਟ 2000 ਰੁਪਏ ਕਿੱਲੋ ਵਿਕਦਾ ਹੈ ਅਤੇ ਇਸਦੇ ਬੱਚੇ ਵੀ ਬਹੁਤ ਮਹਿੰਗੇ ਵਿਕਦੇ ਹਨ।

ਇਸੇ ਤਰਾਂ ਬਟੇਰ ਦੀ ਗੱਲ ਕਰੀਏ ਤਾਂ ਇਹ ਵੀ ਬਹੁਤ ਘੱਟ ਸਮੇਂ ਅਤੇ ਥੋੜੀ ਖੁਰਾਕ ਨਾਲ ਤਿਆਰ ਹੋ ਜਾਂਦਾ ਹੈ ਅਤੇ ਸਿਰਫ 35 ਤੋਂ 40 ਦਿਨਾਂ ਵਿੱਚ ਵੇਚਣ ਦੇ ਲਾਇਕ ਹੋ ਜਾਂਦਾ ਹੈ। ਨਾਲ ਹੀ ਇਸਦੇ ਅੰਡੇ ਵੀ ਕਾਫੀ ਚੰਗੀ ਕੀਮਤ ਵਿੱਚ ਵਿਕਦੇ ਹਨ। ਇਸ ਤਰਾਂ ਇਸ ਕਿਸਾਨ ਨੇ ਇਕੋ ਫਾਰਮ ਵਿਚ ਨਾਲ ਹੀ ਡਰੈਗਨ ਫਰੂਟ ਅਤੇ ਹੋਰ ਕਈ ਤਰਾਂ ਦੀ ਖੇਤੀ ਵੀ ਕੀਤੀ ਹੋਈ ਹੈ। ਜੋਧਾ ਸਿੰਘ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਅਤੇ ਉਹ ਇਸ ਫਾਰਮ ਤੋਂ ਘੱਟ ਤੋਂ ਘੱਟ 50 ਲੱਖ ਰੁਪਏ ਸਾਲਾਨਾ ਆਮਦਨ ਲੈਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published.