ਮੌਸਮ ਬਾਰੇ ਆਈ ਤਾਜ਼ਾ ਖ਼ਬਰ: 12 ਘੰਟਿਆਂ ਦੌਰਾਨ ਇਹਨਾਂ ਥਾਂਵਾਂ ਤੇ ਮੀਂਹ ਦੀ ਸੰਭਾਵਨਾਂ-ਦੇਖੋ ਪੂਰੀ ਖ਼ਬਰ

ਦੇਸ਼ ਵਿਚੋਂ ਭਰਵੇਂ ਮੀਂਹਾਂ ਦਾ ਦੌਰ ਲਗਭਗ ਸਮਾਪਤ ਹੋ ਚੁੱਕਾ ਹੈ। ਭਾਰਤੀ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓੜੀਸਾ, ਛੱਤੀਸਗੜ੍ਹ, ਵਿਦਰਭ, ਮੱਧ ਪ੍ਰਦੇਸ਼, ਗੁਜਰਾਤ, ਰਾਇਲਸੀਮਾ ਤੇ ਤਾਮਿਲਨਾਡੂ ਪੁੱਡੂਚੇਰੀ ਤੇ ਕਰਾਈਕਲ ‘ਚ ਇਕਾਦੁੱਕਾ ਥਾਵਾਂ ‘ਤੇ ਆਉਂਦੇ 12 ਘੰਟਿਆਂ ਦੌਰਾਨ ਗਰਜ ਚਮਕ ਦੇ ਨਾਲ ਹਲਕੀ ਬਾਰਸ਼ ਪੈਣ ਦੀ ਸੰਭਾਵਨਾ ਹੈ

ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਸਮੇਤ ਨੇੜਲੇ ਇਲਾਕਿਆਂ ਅੰਦਰ ਵੀ ਆਉਂਦੇ ਦਿਨਾਂ ਦੌਰਾਨ ਮੌਸਮ ਖੁਸ਼ਕ ਬਣਿਆ ਰਹੇਗਾ। ਇਸ ਕਾਰਨ ਸ਼ਹਿਰ ਦੇ ਤਾਪਮਾਨ ਵਿਚ ਵਾਧਾ ਹੋਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ‘ਚ ਸੂਬੇ ਦੇ ਪੂਰਬੀ ਹਿੱਸੇ ‘ਚ ਕੁਝ ਸਥਾਨਾਂ ‘ਚ ਗਰਜ ਚਮਕ ਨਾਲ ਹਲਕਾ ਮੀਂਹ ਪੈ ਸਕਦਾ ਹੈ।

ਇਸ ਤੋਂ ਇਲਾਵਾ ਕਈ ਸਥਾਨਾਂ ‘ਤੇ ਮੀਂਹ ਜਾਂ ਗਰਜ ਚਮਕ ਦੇ ਨਾਲ ਬਾਰਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਪੂਰਬੀ ਹਿੱਸਿਆਂ ‘ਚ ਕੁਝ ਸਥਾਨਾਂ ਗਰਜ-ਚਮਕ ਨਾਲ ਹਲਕੀ ਬੂੰਦਾਬਾਦੀ ਹੋਣ ਦੀ ਸੰਭਾਵਨਾ ਹੈ। ਆਈਐਮਡੀ ਵਲੋਂ ਮਾਨਸੂਨ ਸਬੰਧੀ ਜਾਰੀ ਕੀਤੇ ਅੰਦਾਜ਼ੇ ਮੁਤਾਬਕ ਆਉਂਦੇ ਚਾਰ-ਪੰਜ ਦਿਨਾਂ ਦੌਰਾਨ ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਬਾਪਸ਼ ਤੇ ਬੱਦਲ ਗਰਜਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਦਿੱਲੀ ‘ਚ ਖੁਸ਼ਕ ਮੌਸਮ ਦੇ ਚੱਲਦਿਆਂ ਤਾਪਮਾਨ ‘ਚ ਥੋੜਾ ਵਾਧਾ ਹੋਇਆ ਹੈ। ਜ਼ਿਆਦਾਤਰ ਤਾਪਮਾਨ ਆਮ ਨਾਲੋਂ ਦੋ ਡਿਗਰੀ ਜ਼ਿਆਦਾ 35.6 ਡਿਗਰੀ ਸੈਲਸੀਅਸ ਦਰਜ ਕੀਤੀ ਗਈ। ਦਿੱਲੀ ‘ਚ ਸਤੰਬਰ ‘ਚ ਅਜੇ ਤਕ ਸਿਰਫ਼ 20.9 ਮਿ:ਮੀ: ਬਾਰਸ਼ ਦਰਜ ਕੀਤੀ ਗਈ ਹੈ ਜੋ ਆਮ ਬਾਰਸ਼ 58.3 ਮਿ:ਮੀ: ਦੇ ਮੁਕਾਬਲੇ 64 ਪ੍ਰਤੀਸ਼ਤ ਘੱਟ ਹੈ। ਕੁੱਲ ਮਿਲਾ ਕੇ ਰਾਸ਼ਟਰੀ ਰਾਜਧਾਨੀ ‘ਚ ਇਕ ਜੂਨ ਤੋਂ ਹੁਣ ਤਕ 576.5 ਮਿਲੀਮੀਟਰ ਬਾਰਸ਼ ਹੋਈ ਹੈ ਜੋ ਆਮ ਬਾਰਸ਼ 582 ਮਿ:ਮੀ: ਤੋਂ ਘੱਟ ਹੈ।

ਇਸੇ ਦੌਰਾਨ ਪੰਜਾਬ ਤੇ ਹਰਿਆਣਾ ‘ਚ ਜ਼ਿਆਦਾਤਰ ਸਥਾਨਾਂ ‘ਤੇ ਮੌਸਮ ਗਰਮੀ ਅਤੇ ਹੁੰਮਸ ਵਾਲਾ ਬਣਿਆ ਹੋਇਆ ਹੈ। ਇਸ ਕਾਰਨ ਤਾਪਮਾਨ ਆਮ ਨਾਲੋਂ ਦੋ ਤਿੰਨ ਡਿਗਰੀ ਜ਼ਿਆਦਾ ਦਰਜ ਕੀਤਾ ਗਿਆ ਹੈ। ਜਦਕਿ ਰਾਜਧਾਨੀ ਚੰਡੀਗੜ੍ਹ ‘ਚ ਜ਼ਿਆਦਾਤਰ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ‘ਚ ਵੀ ਰਾਤ ਦਾ ਤਾਪਮਾਨ ਭਾਵੇਂ ਘੱਟ ਗਿਆ ਹੈ, ਦਿਨ ਵੇਲੇ ਮੌਸਮ ਹੁੰਮਸ ਵਾਲਾ ਬਣਿਆ ਰਿਹਾ।

Leave a Reply

Your email address will not be published.