ਹੁਣੇ ਹੁਣੇ ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖ਼ਬਰ: ਹੋ ਗਿਆ ਇਹ ਐਲਾਨ-ਦੇਖੋ ਪੂਰੀ ਖ਼ਬਰ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ‘ਚ ਸਕੂਲ ਸਿੱਖਿਆ ਮਹਿਕਮੇ ਵੱਲੋਂ ਆਪਣੀ ਕਾਰਜ ਪ੍ਰਣਾਲੀ ਨੂੰ ਸੁਖਾਲੀ ਅਤੇ ਪਾਰਦਰਸ਼ੀ ਬਣਾਉਣ ਦੀ ਆਰੰਭੀ ਮੁਹਿੰਮ ਦੇ ਹੇਠ ਹੁਣ ਪ੍ਰਾਈਵੇਟ ਸਕੂਲਾਂ ਅਤੇ ਸੰਸਥਾਵਾਂ ਲਈ ਮਾਨਤਾ/ਰਜਿਸਟਰੇਸ਼ਨ ਦਾ ਸਰਟੀਫਿਕੇਟ ਜਾਰੀ ਕਰਨ ਦੀ ਵਿਧੀ ਨੂੰ ਵੀ ਸੁਖਾਲਾ ਬਣਾ ਦਿੱਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮਹਿਕਮੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਨੇ ਇਸ ਸਬੰਧੀ ਇਕ ਪੱਤਰ ਜਾਰੀ ਕਰ ਦਿੱਤਾ ਹੈ। ਬੁਲਾਰੇ ਅਨੁਸਾਰ ਹੁਣ ਪ੍ਰਈਵੇਟ ਸਕੂਲ/ਸੰਸਥਾਵਾਂ ਨੂੰ ਮਾਨਤਾ/ਰਜਿਸਟਰੇਸ਼ਨ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ। ਇਸ ਦੇ ਨਾਲ ਹੀ ਸਕੂਲ/ਸੰਸਥਾ ਵੱਲੋਂ ਰਜਿਸਟਰੇਸ਼ਨ ਫੀਸ ਵੀ ਆਨਲਾਈਨ ਅਦਾ ਕੀਤੀ ਜਾਵੇਗੀ।

ਸਕੂਲਾਂ ਵੱਲੋਂ ਪ੍ਰਾਪਤ ਦਰਖਾਸਤਾਂ ਸਿੱਧੇ ਤੌਰ ‘ਤੇ ਆਨਲਾਈਨ ਹੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਕੋਲ ਜਾਣਗੀਆਂ ਅਤੇ ਉਹ ਸਕੂਲ ਵੱਲੋਂ ਦਿੱਤੇ ਗਏ ਦਸਤਾਵੇਜਾਂ ਦੀ ਘੋਖ ਕਰਨ ਲਈ ਸਬੰਧਤ ਕਮੇਟੀ ਨੂੰ ਆਨ ਲਾਈਨ ਹੀ ਦਸਤਾਵੇਜ਼ ਭੇਜਣਗੇ। ਇਨ੍ਹਾਂ ਪ੍ਰਾਪਤ ਦਸਤਾਵੇਜਾਂ ‘ਚ ਕਮੀ ਹੋਣ ਕਾਰਨ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਇਨ੍ਹਾਂ ਨੂੰ ਰੱਦ ਕਰ ਸਕਦਾ ਹੈ।

ਬੁਲਾਰੇ ਅਨੁਸਾਰ ਸਕੂਲ/ਸੰਸਥਾ ਦੇ ਦਸਤਾਵੇਜਾਂ ਦੀ ਜਾਂਚ ਉਪਰੰਤ ਕਮੇਟੀ ਵੱਲੋਂ ਪ੍ਰਵਾਨਗੀ ਦੀ ਸਿਫਾਰਸ਼ ਪਿੱਛੋਂ ਜ਼ਿਲ੍ਹਾ ਸਿੱਖਿਆ ਅਫਸਰ  (ਐ.ਸਿੱ) ਵੱਲੋਂ ਸਬੰਧਤ ਸਕੂਲ ਸੰਸਥਾ ਦੀ ਇਨਸਪੈਕਸ਼ਨ ਕਰਨ ਲਈ ਕੇਸ ਇਨਸਪੈਕਸ਼ ਕਮੇਟੀ ਨੂੰ ਭੇਜਿਆ ਜਾਵੇਗਾ ਅਤੇ ਸਬੰਧਤ ਕਮੇਟੀ 7 ਦਿਨਾਂ ‘ਚ ਰੂਲਾਂ/ਹਦਾਇਤਾਂ ਅਨੁਸਾਰ ਸਬੰਧਤ ਸਕੂਲ ਦੀ ਇਨਸਪੈਕਸ਼ਨ ਕਰਨ ਉਪਰੰਤ ਆਪਣੀ ਰਿਪੋਰਟ ਮੁੜ ਆਨ ਲਾਈਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜੇਗੀ।

ਸਭ ਕੁਝ ਠੀਕ ਪਾਏ ਜਾਣ ਤੋਂ ਬਾਅਦ ਉਸ ਸੰਸਥਾ ਦਾ ਮਾਨਤਾ/ਰਜਿਸਟਰੇਸ਼ਨ ਸਰਟੀਫਿਕੇਟ ਆਟੋ ਜਨਰੇਟ ਹੋ ਕੇ ਸਬੰਧਤ ਸਕੂਲ/ਸੰਸਥਾ ਦੀ ਲੋਗ ਇਨ ਆਈ ਡੀ ‘ਤੇ ਸ਼ੋਅ ਹੋ ਜਾਵੇਗਾ। ਇਸ ਨੂੰ ਉਹ ਸਕੂਲ ਡਾਊਨਲੋਡ ਕਰ ਸਕਦੇ ਹਨ। news source: jagbani

Leave a Reply

Your email address will not be published.