ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, 3 ਅਗਸਤ ਨੂੰ ਹੋਵੇਗਾ ਸਸਕਾਰ

ਕੋਰੋਨਾ ਮਹਾਮਾਰੀ ਨੇ ਦੇਸ਼ ਦੇ ਵਿੱਚ ਕਿਸ ਤਰਾਂ ਤਬਾਹੀ ਮਚਾਈ ਉਸ ਤੋਂ ਅਸੀਂ ਸਾਰੇ ਹੀ ਜਾਣੂ ਹਾਂ । ਕਿਸ ਤਰਾਂ ਦੇਸ਼ ਦੇ ਹਾਲਾਤ ਸੀ ਦੂਜੀ ਲਹਿਰ ਦੌਰਾਨ ਅਸੀਂ ਸਾਰੇ ਉਸਨੂੰ ਕਿਵੇਂ ਭੁੱਲ ਸਕਦੇ ਹਾਂ । ਕਿਸ ਤਰਾਂ ਲੋਕਾਂ ਦੀ ਜਾਨ ਗਈ , ਹਸਪਤਾਲਾਂ ਦੇ ਬਾਹਰ ਲੋਕ ਬਿਨ੍ਹਾਂ ਇਲਾਜ਼ ਮਰ ਰਹੇ ਸਨ । ਗੰਗਾ ਕਿਨਾਰੇ ਲਾਸ਼ਾਂ ਦੇ ਢੇਰ ਬੇਹੱਦ ਹੀ ਡਰਾਵਾਨੀਆ ਤਸਵੀਰਾਂ ਅਸੀਂ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵੇਖੀਆਂ ।

ਇਸ ਦੌਰਾਨ ਕਈ ਹਸਤੀਆਂ , ਕਲਾਕਾਰਾਂ ਵੀ ਇਸ ਕੋਰੋਨਾ ਦੀ ਲਪੇਟ ਦੇ ਵਿਚ ਆ ਗਏ । ਹੁਣ ਇੱਕ ਬੇਹੱਦ ਹੀ ਮੰਦਭਾਗੀ ਅਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਇੰਡਸਟਰੀ ਤੋਂ ।ਦੱਸਦਿਆ ਕਿ ਹੁਣੇ ਹੁਣੇ ਪੰਜਾਬੀ ਗਾਇਕੀ ਚ ਉਭਰ ਰਹੇ ਪੰਜਾਬੀ ਨੌਜਵਾਨ ਅਮਰਿੰਦਰ ਸਿੰਘ ਦੀ ਵਿਦੇਸ਼ੀ ਧਰਤੀ ਤੇ ਮੌਤ ਹੋ ਚੁੱਕੀ ਹੈ ਦਿਲ ਦੀ ਧੜਕਣ ਰੁਕਣ ਦੇ ਨਾਲ ਇਸ ਪੰਜਾਬੀ ਗੀਤਕਾਰ ਦੀ ਜਾਨ ਜਾ ਚੁੱਕੀ ਹੈ।

ਵਿਦੇਸ਼ੀ ਧਰਤੀ ਇਟਲੀ ਤੇ ਇਸ ਗਾਇਕ ਦੀ ਜਾਨ ਚਲੀ ਗਈ ਜਿਸਦੇ ਚਲਦੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ। ਅਮਰਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ।ਕਿਉਂਕਿ ਅਮਰਿੰਦਰ ਸਿੰਘ ਆਪਣੇ ਛੋਟੇ ਜਹੇ ਬੱਚੇ ਅਤੇ ਪਤਨੀ ਨੂੰ ਹਮੇਸ਼ਾਂ ਹਮੇਸ਼ਾ ਦੇ ਲਈ ਛੱਡ ਕੇ ਇਸ ਫ਼ਾਨੀ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਆਖ ਗਏ ਹਨ ।

ਗਾਇਕ ਅਮਰਿੰਦਰ ਸਿੰਘ ਪੰਜਾਬ ਦੇ ਜਿਲਾ ਕਪੂਰਥਲਾ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਦੇ ਨਾਲ ਇਟਲੀ ਦੇ ਵਿੱਚ ਰਹਿ ਰਿਹਾ ਸੀ । ਹੱਜੇ ਓਹਨਾ ਨੇ ਪੰਜਾਬੀ ਗਾਇਕੀ ਦੇ ਵਿੱਚ ਸ਼ੁਰੁਆਤ ਹੀ ਕੀਤੀ ਸੀ ਕਿ ਹੁਣ ਇਕ ਅਜਿਹਾ ਭਾਣਾ ਵਾਪਰਿਆਂ ਜਿਸਨੇ ਇਸ ਗਾਇਕ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ।

ਪਰਿਵਾਰ ਅਤੇ ਉਹਨਾਂ ਨੂੰ ਚਾਹੁਣ ਵਾਲਿਆਂ ਅਤੇ ਪਿਆਰ ਕਰਨ ਵਾਲਿਆਂ ਦੇ ਵਿੱਚ ਇਸ ਸਮੇ ਸੋਗ ਦੀ ਲਹਿਰ ਹੈ । ਸੋ ਸਾਡਾ ਚੈੱਨਲ ਵੀ ਇਸ ਦੁਖ ਦੀ ਲਹਿਰ ਦੇ ਵਿੱਚ ਪਰਿਵਾਰ ਦੇ ਨਾਲ ਸ਼ਾਮਲ ਹੈ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿੱਛੜ ਗਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਵਖ਼ਸ਼ੇ ਅਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

 

Leave a Reply

Your email address will not be published. Required fields are marked *